9.5C Vancouver
ADS

Feb 25, 2025 5:47 PM - The Canadian Press

ਐਲਬਰਟਾ ਦੇ ਮੰਤਰੀ ਪੀਟਰ ਗੁਥਰੀ ਨੇ ਕੈਬਨਿਟ ਤੋਂ ਦਿੱਤਾ ਅਸਤੀਫ਼ਾ

Share On
alberta-cabinet-minister-peter-guthrie-quits-post-citing-concerns-over-procurement
Smith has repeatedly defended LaGrange and said the health minister has her full support.(Photo: Facebook/Peter Guthrie)

ਐਲਬਰਟਾ ਦੇ ਬੁਨਿਆਦੀ ਢਾਂਚਾ ਮੰਤਰੀ ਪੀਟਰ ਗੁਥਰੀ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਖਰੀਦ ਪ੍ਰਥਾ ਵਿਚ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ। ਪੀਟਰ ਗੁਥਰੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਵਲੋਂ ਏਅਰਡਰੀ-ਕੋਚਰੇਨ ਤੋਂ ਐਮ.ਐਲ.ਏ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਇਸ ਸਬੰਧੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿਚ ਉਹ ਸੂਬਾ ਸਰਕਾਰ ਨੂੰ ਹਰ ਵਿਭਾਗ ਦੇ ਖਰਚੇ ਸਬੰਧੀ ਜਾਗਰੂਕ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਮੰਤਰੀ ਵਜੋਂ ਮੈਂ ਇਸ ਲਈ ਵਾਰ-ਵਾਰ ਕਦਮ ਚੁੱਕੇ ਪਰ ਵਧੇਰੇ ਕੈਬਨਿਟ ਸਾਥੀ ਇਸ ਵੱਲ ਧਿਆਨ ਨਹੀਂ ਦੇ ਰਹੇ । ਇਸੇ ਕਾਰਨ ਉਨ੍ਹਾਂ ਨੇ ਵਿਰੋਧੀ ਧਿਰ ਵਿਚ ਮੁੜ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ ਤਾਂ ਕਿ ਉਹ ਆਪਣੀ ਆਵਾਜ਼ ਸਹੀ ਤਰੀਕੇ ਨਾਲ ਪਹੁੰਚਾ ਸਕਣ।

Latest news

could-your-name-b-chosen-for-a-potential-police-dog
Punjabi

ਪੁਲਿਸ 'ਤੇ ਮੀਡੀਆ ਨਾਲ ਸਰੀ 'ਚ ਆਰ.ਸੀ.ਐਮ.ਪੀ. ਹੈਡਕੁਆਟਰਸ 'ਚ ਪੱਪੀਜ਼ ਦੀ ਮਸਤੀ

ਆਮ ਤੌਰ 'ਤੇ ਪੁਲਿਸ ਨਾਲ ਮੀਡੀਆ ਦਾ ਰਾਬਤਾ ਕਿਸੇ ਗੰਭੀਰ ਘਟਨਾ ਆਦਿ ਸੰਬੰਧੀ ਹੁੰਦਾ ਹੈ।
former-vancouver-island-hockey-coach-sentenced-to-12-months-for-child-luring
Punjabi

ਵੈਨਕੂਵਰ ਆਈਲੈਂਡ ਦੇ ਸਾਬਕਾ ਹਾਕੀ ਕੋਚ ਨੂੰ ਬੱਚਿਆਂ ਨੂੰ ਲੁਭਾਉਣ ਦੇ ਦੋਸ਼ ਵਿੱਚ 12 ਮਹੀਨੇ ਦੀ ਸਜ਼ਾ

ਵੈਨਕੂਵਰ ਆਈਲੈਂਡ ਦੇ ਇੱਕ ਸਾਬਕਾ ਹਾਕੀ ਕੋਚ ਨੂੰ ਬੱਚਿਆਂ ਨੂੰ ਲੁਭਾਉਣ ਦੇ ਜੁਰਮ ਵਿਚ 12 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਕੋਚ ਬਾਅਦ ਵਿਚ ਵਿਕਟੋਰੀਆ ਪੁਲਿਸ ਵਿਚ ਜੇਲ੍ਹ ਗਾਰਡ ਵਜੋਂ ਸੇਵਾ ਨਿਭਾ ਰਿਹਾ ਸੀ। ਕੋਰਟ ਫੈਸਲੇ ਅਨੁਸਾਰ, ਫੋਸਟਰ ਚੈਡਵਿਕ ਮਾਰਟਿਨ 'ਤੇ ਇਹ ਦੋਸ਼ 2020 ਵਿਚ ਇੱਕ ਹੌਕੀ ਕੈਂਪ ਦੌਰਾਨ ਲੱਗੇ ਸਨ।
carney-appoints-blackrock-economist-glen-purves-as-deputy-minister-of-international-trade
Punjabi

ਪੀ.ਐਮ. ਕਾਰਨੀ ਵੱਲੋਂ ਗਲੇਨ ਪਰਵਸ ਨੂੰ ਡਿਪਟੀ ਮਨਿਸਟਰ ਔਫ ਇੰਟਰਨੈਸ਼ਨਲ ਟਰੇਡ ਕੀਤਾ ਗਿਆ ਨਿਯੁਕਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਦੇ ਅੰਤਰਰਾਸ਼ਟਰੀ ਵਪਾਰ ਨੂੰ ਨਵੀਂ ਦਿਸ਼ਾ ਦੇਣ ਲਈ ਦੁਨੀਆ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਕੰਪਨੀ ਬਲੈਕ ਰੌਕ ਦੇ ਅਰਥਸ਼ਾਸਤਰੀ ਗਲੇਨ ਪਰਵਸ ਨੂੰ ਕੈਨੇਡਾ ਦੇ ਨਵੇਂ ਡਿਪਟੀ ਮਨਿਸਟਰ ਔਫ ਇੰਟਰਨੈਸ਼ਨਲ ਟਰੇਡ ਨਿਯੁਕਤ ਕੀਤਾ ਹੈ।
sri-lanka-recovers-87-bodies-after-u-s-submarine-sinks-iranian-warship-in-indian-ocean
Punjabi

ਅਮਰੀਕੀ ਪਣਡੁੱਬੀ ਵਲੋਂ ਸ੍ਰੀਲੰਕਾ ਕੋਲ ਈਰਾਨ ਦੇ ਜੰਗੀ ਬੇੜੇ ’ਤੇ ਹਮਲਾ, 87 ਮੌਤਾਂ

ਅਮਰੀਕਾ, ਇਜ਼ਰਾਇਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੇ ਪੰਜਵੇਂ ਦਿਨ ਸ੍ਰੀਲੰਕਾ ਦੇ ਸਮੁੰਦਰੀ ਤੱਟ ਕੋਲ ਹਿੰਦ ਮਹਾਸਾਗਰ ਵਿੱਚ ਇੱਕ ਈਰਾਨੀ ਜੰਗੀ ਜਹਾਜ਼ ਆਈ.ਆਰ.ਆਈ.ਐਸ. Dena 'ਤੇ ਪਣਡੁੱਬੀ ਰਾਹੀਂ ਹਮਲਾ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ।
edmonton-man-wanted-on-canada-wide-warrant-in-toronto-homicide
Punjabi

ਐਡਮਿੰਟਨ ਦਾ ਵਿਅਕਤੀ ਟੋਰੌਂਟੋ ਵਿਚ ਕਤਲ ਕੇਸ ਵਿਚ ਵਾਂਟੇਡ

ਸਰੀ ਪੁਲਿਸ ਸਰਵਿਸ ਨੇ ਟੋਰੌਂਟੋ ਪੁਲਿਸ ਵਲੋਂ ਇੱਕ ਭਾਰਤੀ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਵਾਂਟੇਡ ਸ਼ੱਕੀ ਦੀ ਭਾਲ ਸਬੰਧੀ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ। ਟੋਰੌਂਟੋ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਰੈਂਪਟਨ ਦੇ 37 ਸਾਲਾ ਚੰਦਨ ਕੁਮਾਰ ਰਾਜਾ ਨੰਦਕੁਮਾਰ ਦੇ ਕਤਲ ਮਾਮਲੇ ਵਿਚ ਵਾਂਟੇਡ ਮੁਲਜ਼ਮ 19 ਸਾਲਾ ਯਸਾਯਾਹ ਥਾਮਸ ਬੈਜਰ ਹੋਰਨਾਂ ਸੂਬਿਆਂ ਵਿਚ ਲੁਕਿਆ ਹੋ ਸਕਦਾ ਹੈ। ਸ਼ੱਕੀ ਮੂਲ ਰੂਪ ਵਿਚ ਐਡਮਿੰਟਨ ਦਾ ਰਹਿਣ ਵਾਲਾ ਹੈ, ਜਿਸ ਖਿਲਾਫ ਕੈਨੇਡਾ ਭਰ ਵਿਚ ਵਾਰੰਟ ਜਾਰੀ ਕੀਤੇ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link