14.28C Vancouver
ADS

Apr 7, 2021 9:29 PM -

ਕੋਵਿਡ-19 ਨਿਯਮਾਂ ਨੂੰ ਤੋੜਨ ਕਾਰਨ ਐਲਬਰਟਾ 'ਚ ਇੱਕ ਚਰਚ ਨੂੰ ਕੀਤਾ ਬੰਦ, ਆਲੇ-ਦੁਆਲੇ ਲੋਹੇ ਦੀਆਂ ਤਾਰਾਂ ਲਗਾਈਆਂ

Share On
alberta-church-shut-down-fenced-off-for-ignoring-covid-19-health-restrictions
File - Free Reformed Church is seen as people attend Sunday Service, in Chilliwack, B.C., on Sunday, February 21, 2021. THE CANADIAN PRESS/Darryl Dyck

ਐਲਬਰਟਾ ਹੈਲਥ ਸਰਵਿਸਿਜ਼ ਦਾ ਕਹਿਣਾ ਹੈ ਕਿ ਐਡਮਿੰਟਨ ਦੇ ਪੱਛਮ 'ਚ ਸਥਿਤ ਗ੍ਰੇਸਲਾਈਫ ਚਰਚ (GraceLife church) ਦੇ ਆਲੇ ਦੁਆਲੇ ਲੋਹੇ ਦੀਆਂ ਤਾਰਾਂ ਲਗਾ ਦਿੱਤੀਆਂ ਗਈਆਂ ਹਨ, ਅਤੇ ਇਸ ਨੂੰ ਉਸ ਵੇਲੇ ਤਕ ਬੰਦ ਰੱਖਿਆ ਜਾਵੇਗਾ ਜਦ ਤਕ ਕਿ ਚਰਚ ਵੱਲੋਂ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਨਹੀਂ ਕੀਤੀ ਜਾਂਦੀ।

ਚਰਚ ਵੱਲੋਂ ਕਈ ਮਹੀਨਿਆਂ ਤੋਂ ਪਬਲਿਕ ਹੈਲਥ ਚੇਤਾਵਨੀਆਂ ਨੂੰ ਨਜਰਅੰਦਾਜ ਕੀਤਾ ਗਿਆ ਸੀ।

ਇਸ ਦੇ ਪੈਸਟਰ ਨੇ ਇੱਕ ਮਹੀਨੇ ਦੀ ਜੇਲ੍ਹ ਵੀ ਕੱਟੀ ਸੀ।

ਯਾਦ ਰਹੇ ਐਲਬਰਟਾ 'ਚ ਚਰਚਾਂ ਨੂੰ 15% ਕਪੈਸਟੀ 'ਤੇ ਖੁੱਲ੍ਹਣ ਦੀ ਇਜਾਜਤ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰੇਸਲਾਈਫ ਚਰਚ (GraceLife church) ਵਿੱਚ ਸੇਵਾਵਾਂ ਦੌਰਾਨ ਸੈਂਕੜੇ ਲੋਕ ਹਾਜਿਰ ਹੁੰਦੇ ਰਹੇ ਹਨ।

ਡਾਕਟਰਾਂ ਨੇ ਕਿਹਾ ਸਰਕਾਰ ਦੀਆਂ ਲਗਾਈਆਂ ਪਬੰਦੀਆਂ ਵਾਇਰਸ 'ਤੇ ਕਾਬੂ ਪਾਉਣ ਲਈ ਕਾਫ਼ੀ ਨਹੀਂ

ਕੈਲਗਰੀ ਅਤੇ ਐਡਮਿੰਟਨ ਤੋਂ ਕਈ ਡਾਕਟਰਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਨਵੇਂ ਵੇਰੀਐਂਟਸ ਹਰ ਹਫ਼ਤੇ ਦੁੱਗਣੇ ਹੁੰਦੇ ਜਾ ਰਹੇ ਹਨ।

ਇਹਨਾਂ ਦਾ ਕਹਿਣਾ ਹੈ ਕਿ ਐਲਬਰਟਾ ਸਰਕਾਰ ਵੱਲੋਂ ਲਗਾਈਆਂ ਗਈਆਂ ਲੋਕ ਸਿਹਤ ਪਬੰਦੀਆਂ ਉਸ ਪ੍ਰਕਾਰ ਦੀਆਂ ਨਹੀਂ ਹਨ ਕਿ ਵਾਇਰਸ ਦੇ ਫੈਲਾਅ 'ਤੇ ਕਾਬੂ ਪਾਇਆ ਜਾ ਸਕੇ।

ਐਡਮਿੰਟਨ ਜ਼ੋਨ ਮੈਡਿਕਲ ਸਟਾਫ਼ ਐਸੋਸੀਏਸ਼ਨ (Edmonton Zone Medical Staff Association) ਦੀ ਕੋਵਿਡ-19 ਕਮੇਟੀ ਦੇ ਕੋ-ਚੇਅਰ, ਡਾ. ਜੇਮਸ ਟੈਲਬੌਟ (Dr. James Talbot) ਦਾ ਕਹਿਣਾ ਹੈ ਕਿ ਇੰਡੋਰ ਡਾਈਨਿੰਗ ਅਤੇ ਰਿਟੇਲ ਕਸਟਮਰ ਲਿਮਿਟਸ ਦੇ ਨਾਲ ਹਸਪਤਾਲਾਂ ਅਤੇ ਆਈ.ਸੀ.ਯੂ. 'ਤੇ ਦਬਾਅ ਘਟਣ ਵਾਲਾ ਨਹੀਂ ਹੈ।

Latest news

nikki-sharmas-demand-from-meta-canadian-children-deserve-the-same-online-protection-as-kids-in-the-us
Punjabi

ਮੈਟਾ ਨੂੰ ਨਿੱਕੀ ਸ਼ਰਮਾ ਦੀ ਦੋ-ਟੂਕ ਮੰਗ, ‘ਕੈਨੇਡੀਅਨ ਬੱਚਿਆਂ ਨੂੰ ਵੀ ਮਿਲੇ US ਵਰਗੀ ਸੁਰੱਖਿਆ’

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੈਟਾ ਨੂੰ ਅਮਰੀਕਾ ਵਿਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਤਰਜ 'ਤੇ ਕੈਨੇਡਾ ਵਿਚ ਵੀ ਇਹ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਕੈਨੇਡੀਅਨ ਬੱਚੇ ਵੀ ਅਮਰੀਕੀ ਬੱਚਿਆਂ ਵਾਂਗ ਬਰਾਬਰ ਔਨਲਾਈਨ ਸੁਰੱਖਿਆ ਦੇ ਹੱਕਦਾਰ ਹਨ।
nepal-tibet-flood-death-toll-rises-to-955-over-3-900-still-missing
Punjabi

ਨੇਪਾਲ-ਤਿੱਬਤ ਹੜ੍ਹ ’ਚ ਮੌਤਾਂ ਦੀ ਗਿਣਤੀ ਹੋਈ955, 3,900 ਤੋਂ ਵੱਧ ਲਾਪਤਾ

ਨੇਪਾਲ ਅਤੇ ਤਿੱਬਤ ਵਿੱਚ 26 ਅਗਸਤ ਨੂੰ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 955 ਹੋ ਗਈ ਹੈ। ਇਕੱਲੇ ਨੇਪਾਲ ਵਿੱਚ 939 ਮੌਤਾਂ ਹੋਈਆਂ ਹਨ, ਜਦੋਂ ਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। 3,900 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
bank-of-canada-expected-to-hold-interest-rate-at-2-25-rate-hikes-possible-in-2027
Punjabi

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 2.25% ’ਤੇ ਰੱਖਣ ਦੀ ਉਮੀਦ, 2027 ’ਚ ਵਧ ਸਕਦੀਆਂ ਹਨ ਦਰਾਂ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ ਹੋਣ ਵਾਲੀ ਆਪਣੀ ਅਹਿਮ ਮੀਟਿੰਗ ਵਿਚ ਬੈਂਚਮਾਰਕ ਇੰਟਰਸਟ ਰੇਟ 2.25 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ, ਜੋ ਕਿ ਲਗਾਤਾਰ ਸੱਤਵੀਂ ਵਾਰ ਅਜਿਹਾ ਹੋਵੇਗਾ। ਵਿੱਤੀ ਬਾਜ਼ਾਰ ਅਤੇ ਆਰਥਿਕ ਮਾਹਰ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਫਿਲਹਾਲ ਮੌਜੂਦਾ ਚੱਲ ਰਹੇ ਹਾਲਤ 'ਤੇ ਨੇੜਿਓਂ ਨਜ਼ਰ ਰੱਖਣ ਦੀ ਪਾਲਿਸੀ ਅਪਣਾਏਗਾ।
trump-warns-canada-over-venezuela-oil-deal-signals-u-s-may-no-longer-need-canadian-crude
Punjabi

ਅਮਰੀਕਾ-ਵੈਨੇਜ਼ੁਏਲਾ ਤੇਲ ਡੀਲ ਨੂੰ ਲੈ ਕੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ, ਕਿਹਾ- ਭਵਿੱਖ ’ਚ ਨਹੀਂ ਪਵੇਗੀ ਕੱਚੇ ਤੇਲ ਦੀ ਲੋੜ

ਕੈਨੇਡਾ ਖਿਲਾਫ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਹਮਲੇ ਜਾਰੀ ਹਨ। ਉਨ੍ਹਾਂ ਵੈਨੇਜ਼ੁਏਲਾ ਨਾਲ ਕੀਤੇ 65 ਬਿਲੀਅਨ ਬੈਰਲ ਦੇ ਤੇਲ ਸਮਝੌਤੇ ਨੂੰ ਔਟਵਾ ਲਈ ਸਿੱਧੀ ਚੇਤਾਵਨੀ ਦੱਸਿਆ ਹੈ ਅਤੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਅਮਰੀਕਾ ਨੂੰ ਕੈਨੇਡਾ ਦੇ ਕੱਚੇ ਤੇਲ ਦੀ ਲੋੜ ਨਹੀਂ ਪਵੇਗੀ।
b-c-ndp-mla-and-indigenous-leader-joan-philip-dies-at-74-vancouver-strathcona-seat-vacant
Punjabi

ਜੋਨ ਫਿਲਿਪ ਦਾ 74 ਸਾਲ ਦੀ ਉਮਰ ’ਚ ਦਿਹਾਂਤ, ਵੈਨਕੂਵਰ-ਸਟ੍ਰੈਥਕੋਨਾ ਸੀਟ ਖਾਲੀ

ਬੀ.ਸੀ. ਐਨ.ਡੀ.ਪੀ. ਦੀ ਵਿਧਾਇਕ ਅਤੇ ਪ੍ਰਮੁੱਖ Indigenous ਆਗੂ ਜੋਨ ਫਿਲਿਪ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਵੈਨਕੂਵਰ-ਸਟ੍ਰੈਥਕੋਨਾ ਦੀ ਨੁਮਾਇੰਦਗੀ ਕਰ ਰਹੇ ਸਨ।ਯੂਨੀਅਨ ਔਫ ਬੀ.ਸੀ. ਇੰਡੀਅਨ ਚੀਫ਼ਸ ਮੁਤਾਬਕ, ਫਿਲਿਪ ਨੇ ਸ਼ੁੱਕਰਵਾਰ ਦੁਪਹਿਰ ਨੂੰ ਹਸਪਤਾਲ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link