Jan 23, 2025 1:59 PM - The Canadian Press

ਐਲਬਰਟਾ ਐਨ.ਡੀ.ਪੀ. ਦੇ ਲੀਡਰ ਨਾਹੀਦ ਨੇਨਸ਼ੀ ਨੇ ਐਡਮਿੰਟਨ-ਸਟ੍ਰੈਥਕੋਨਾ ਜ਼ਿਮਨੀ ਚੋਣ ਲਈ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ। ਉਹ ਕਰੀਬ 6 ਮਹੀਨਿਆਂ ਤੋਂ ਪਾਰਟੀ ਦੀ ਲੀਡਰਸ਼ਿਪ ਸਾਂਭ ਰਹੇ ਹਨ ਪਰ ਉਨ੍ਹਾਂ ਕੋਲ ਵਿਧਾਨ ਸਭਾ ਦੀ ਸੀਟ ਨਹੀਂ ਹੈ।
ਦੱਸ ਦਈਏ ਕਿ ਐਡਮਿੰਟਨ-ਸਟ੍ਰੈਥਕੋਨਾ ਦੀ ਸੀਟ ਸਾਬਕਾ ਲੀਡਰ ਰੇਚਲ ਨੌਟਲੀ ਦੇ ਅਹੁਦਾ ਛੱਡਣ ਮਗਰੋਂ ਬਾਅਦ ਖਾਲੀ ਪਈ ਸੀ। ਉਨ੍ਹਾਂ ਨੇ ਪਿਛਲੇ ਸਾਲ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਇਸ ਰਾਈਡਿੰਗ ਨੂੰ ਤੀਜੀ ਵਾਰ ਨਿਊ ਡੈਮੋਕ੍ਰੇਟਿਕ ਨੇਤਾ ਮਿਲ ਸਕਦਾ ਹੈ। ਦੱਸ ਦਈਏ ਕਿ 1997 ਤੋਂ ਇਹ ਸੀਟ ਐਨ.ਡੀ.ਪੀ. ਦਾ ਗੜ੍ਹ ਰਹੀ ਹੈ। ਇਸ ਲਈ ਇਸ ਨੂੰ ਸੁਰੱਖਿਅਤ ਸੀਟ ਮੰਨਿਆ ਜਾਂਦਾ ਹੈ।
ਨੌਟਲੀ ਨੇ 2023 ਵਿਚ 80 ਫੀਸਦੀ ਵੋਟਾਂ ਹਾਸਿਲ ਕੀਤੀਆਂ ਸਨ। ਨੇਂਸ਼ੀ 11 ਸਾਲ ਕੈਲਗਰੀ ਦੇ ਮੇਅਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੋਕਲ ਮੁੱਦੇ ਬਾਰੇ ਜਾਣ ਕੇ ਉਨ੍ਹਾਂ ਦਾ ਹੱਲ ਕਰਨਾ ਚਾਹੁੰਦੇ ਹਨ। ਉਹ ਐਡਮੰਟਨ ਵਾਸੀਆਂ ਨੂੰ ਆਪਣੀਆਂ ਅਸਲੀ ਯੋਜਨਾਵਾਂ ਬਾਰੇ ਦੱਸ ਕੇ ਇਲਾਕੇ ਦਾ ਵਿਕਾਸ ਕਰਨਾ ਚਾਹੁੰਦੇ ਹਨ।




