Oct 21, 2026 1:04 PM - Connect Newsroom - Ramandeep Kaur with files from The Canadian Press

ਪੀ.ਐਮ.ਮਾਰਕ ਕਾਰਨੀ ਅੱਜ ਸ਼ਾਮ ਤੁਰਕੀ ਦੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਇਸ ਯਾਤਰਾ ਦੌਰਾਨ ਅੰਕਾਰਾ ਵਿਚ ਰਾਸ਼ਟਰਪਤੀ Recep Tayyip Erdoğan ਅਤੇ ਇਸਤਾਂਬੁਲ ਵਿਚ ਕਾਰੋਬਾਰੀ ਆਗੂ ਨਾਲ ਮੁਲਾਕਾਤ ਕਰਨਗੇ। ਇਹ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਤੁਰਕੀ ਦਾ ਪਹਿਲਾ ਦੁਵੱਲਾ ਦੌਰਾ ਹੈ। ਕਾਰਨੀ ਦੀ ਇਹ ਯਾਤਰਾ ਉਸ ਸਮੇਂ ਹੋ ਰਹੀ ਹੈ ਜਦੋਂ ਤੁਰਕੀ ਵਿਚ ਮਨੁੱਖੀ ਅਧਿਕਾਰ ਨੂੰ ਲੈ ਕੇ ਚਿੰਤਾਵਾਂ ਦਾ ਮਾਹੌਲ ਗਰਮਾਇਆ ਹੋਇਆ ਹੈ।
ਤੁਰਕੀ ਅੰਦਰ LGBTQ ਅਤੇ HIV-advocacy organizations ਨੂੰ systematic ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖ਼ਬਰਾਂ ਹਨ ਕਿ ਇਸ ਹਫ਼ਤੇ ਦੇ ਸ਼ੁਰੂ ਵਿਚ ਹਿੰਸਕ ਪੁਲਿਸ ਕਾਰਵਾਈਆਂ ਤੋਂ ਬਾਅਦ ਤੁਰਕੀ ਦੀ LGBTQ community ਦੇ ਮੈਂਬਰ ਇਸ ਸਮੇਂ ਡਰ ਦੇ ਪਰਛਾਵੇਂ ਹੇਠ ਰਹਿ ਰਹੇ ਹਨ।
Senior federal officials ਮੁਤਾਬਕ, ਪ੍ਰਧਾਨ ਮੰਤਰੀ ਕਾਰਨੀ ਦੀ ਇਹ ਯਾਤਰਾ ਫਰੀ ਟਰੇਡ ਐਗਰੀਮੈਂਟ ਲਈ ਵਾਰਤਾ ਨੂੰ ਅੱਗੇ ਵਧਾਉਣ, ਐਨਰਜੀ ਸੈਕਟਰ ਲਈ ਬਿਜ਼ਨੈੱਸ ਹਾਸਲ ਕਰਨ ਅਤੇ defence industrial relationship ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੋਵੇਗੀ। ਕੈਨੇਡਾ ਮੌਜੂਦਾ ਸਮੇਂ ਤੁਰਕੀ ਨਾਲ ਲਗਭਗ $4.3 ਬਿਲੀਅਨ ਦਾ ਵਪਾਰ ਕਰਦਾ ਹੈ।



