Oct 28, 2025 12:50 PM - Connect Newsroom

ਐਲਬਰਟਾ ਟੀਚਰਜ਼ ਐਸੋਸੀਏਸ਼ਨ ਅਤੇ ਹੋਰ ਲੇਬਰ ਯੂਨੀਅਨਜ਼ ਨੇ ਸੂਬਾ ਸਰਕਾਰ ਦੇ 'ਬੈਕ-ਟੂ-ਵਰਕ'ਕਾਨੂੰਨ ਦਾ ਸਖ਼ਤ ਵਿਰੋਧ ਕੀਤਾ ਹੈ,ਇਸ ਨੂੰ ਸਰਕਾਰੀ ਤਾਨਾਸ਼ਾਹੀ ਕਿਹਾ ਹੈ। ਯੂਨੀਅਨ ਨੇ ਅਧਿਆਪਕਾਂ ਦੀ ਤਿੰਨ ਹਫ਼ਤਿਆਂ ਤੋਂ ਜਾਰੀ ਹੜਤਾਲ ਨੂੰ ਖਤਮ ਕਰਨ ਲਈ ਸੰਵਿਧਾਨ ਦੇ ਘੱਟ ਹੀ ਵਰਤੇ ਜਾਣ ਵਾਲੇ notwithstanding clause ਦੀ ਵਰਤੋਂ ਕਰਨ ਲਈ ਸਰਕਾਰ ਦੀ ਆਲੋਚਨਾ ਕੀਤੀ ਹੈ।
ਯੂਨੀਅਨ ਦਾ ਕਹਿਣਾ ਹੈ ਕਿ ਅਜੇ ਉਨ੍ਹਾਂ ਨੇ ਲੜਾਈ ਸ਼ੁਰੂ ਕੀਤੀ ਹੈ ਅਤੇ ਆਸ ਹੈ ਕਿ ਹੋਰ ਯੂਨੀਅਨ ਵੀ ਉਨ੍ਹਾਂ ਦਾ ਸਾਥ ਦੇਣਗੀਆਂ। ਗੌਰਤਲਬ ਹੈ ਕਿ ਸੂਬਾ ਸਰਕਾਰ ਨੇ ਬਿੱਲ-2 ਯਾਨੀ 'ਬੈਕ ਟੂ ਸਕੂਲ ਐਕਟ' ਤਹਿਤ ਹੜਤਾਲੀ ਅਧਿਆਪਕਾਂ ਨੂੰ ਬੁੱਧਵਾਰ ਤੋਂ ਕੰਮ 'ਤੇ ਵਾਪਸ ਪਰਤਣ ਦਾ ਹੁਕਮ ਦਿੱਤਾ ਗਿਆ ਹੈ।
ਬਿੱਲ ਵਿੱਚ ਉਨ੍ਹਾਂ ਲਈ ਸਖ਼ਤ ਜੁਰਮਾਨੇ ਸ਼ਾਮਲ ਕੀਤੇ ਗਏ ਹਨ ਜੋ ਬੈਕ-ਟੂ-ਵਰਕ ਦੀ ਉਲੰਘਣਾ ਕਰਨਗੇ। ਵਿਅਕਤੀਗਤ ਅਧਿਆਪਕ ਲਈ ਇਹ ਜੁਰਮਾਨਾ ਪ੍ਰਤੀ ਦਿਨ $500 ਤੱਕ ਹੈ। ਉਥੇ ਹੀ, ਯੂਨੀਅਨ ਲਈ ਪ੍ਰਤੀ ਦਿਨ $500,000 ਤੱਕ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ।




