Jan 9, 2025 4:54 PM - The Canadian Press

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲੀਫੋਰਨੀਆ ਵਿਚ ਲੱਗੀ ਜੰਗਲੀ ਅੱਗ ਨੂੰ ਲੈ ਕੇ ਦੁੱਖ ਜਤਾਇਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਚੰਗੇ ਗੁਆਂਢੀ ਹੋਣ ਨਾਤੇ ਉਹ ਉਨ੍ਹਾਂ ਦੀ ਮਦਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਆਪਣੇ ਅਮਰੀਕਨ ਦੋਸਤਾਂ ਨਾਲ ਖੜ੍ਹੇ ਹਾਂ। ਸਮਿਥ ਮੁਤਾਬਕ ਜੰਗਲੀ ਅੱਗ ਨਾਲ ਜੂਝਣ ਲਈ ਹੋਰ ਜੰਗਲੀ ਅੱਗ ਬੁਝਾਉਣ ਵਾਲੇ ਸਰੋਤ ਭੇਜ ਰਹੇ ਹਾਂ, ਜਿਨ੍ਹਾਂ ਵਿਚ ਪਾਣੀ ਦੇ ਬੰਬ ਅਤੇ ਰਾਤ ਨੂੰ ਦੇਖਣ ਵਾਲੇ ਹੈਲੀਕਾਪਟਰ ਵੀ ਹਨ।
ਉਨ੍ਹਾਂ ਦੱਸਿਆ ਕਿ ਐਲਬਰਟਾ ਫੈਡਰਲ ਸਰਕਾਰ ਅਤੇ ਕੈਨੇਡੀਅਨ ਇੰਟਰਏਜੰਸੀ ਫੋਰੈਸਟ ਫਾਇਰ ਸੈਂਟਰ ਨਾਲ ਕੈਲੀਫੋਰਨੀਆ ਦੀਆਂ ਜ਼ਰੂਰਤਾਂ ਮੁਤਾਬਕ ਕੰਮ ਕਰ ਰਿਹਾ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਗਰਮੀਆਂ ਵਿਚ ਐਲਬਰਟਾ ਦੇ ਜੈਸਪਰ ਪਾਰਕ ਵਿਚ ਭਿਆਨਕ ਜੰਗਲੀ ਅੱਗ ਫੈਲੀ ਸੀ, ਜਿਸ ਨੇ ਜੈਸਪਰ ਟਾਊਨ ਅਤੇ ਪਾਰਕ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇੱਥੇ ਬਿਜ਼ਨਸਸ ਨੂੰ ਮੁੜ ਖੜ੍ਹਾ ਕਰਨ ਲਈ ਕੰਮ ਚੱਲ ਰਿਹਾ ਹੈ।




