16.93C Vancouver
ADS

Sep 8, 2023 9:49 PM - CONNECT NEWS

Alberta ਦਾ ਪਹਿਲਾ ਲਿਥੀਅਮ ਪਾਇਲਟ ਪ੍ਰੋਜਕੈਟ ਖੁੱਲ੍ਹਾ, ਨਵੀਆਂ ਜੌਬਸ ਪੈਦਾ ਹੋਣ ਦੀ ਉਮੀਦ

Share On
albertas-first-lithium-pilot-project-opens-expected-to-create-new-jobs
E3 Lithium employees walk through the company's lithium pilot plant Alta. (PHOTO: X/e3lithium)

Alberta ਵਿਚ ਸੂਬੇ ਦੇ ਪਹਿਲੇ ਲਿਥੀਅਮ ਐਕਸਟਰੈਕਸ਼ਨ ਪਾਇਲਟ ਪ੍ਰੋਜੈਕਟ ਦੀ ਓਪਨਿੰਗ ਹੋ ਗਈ ਹੈ, ਜਿਸ ਨਾਲ ਇੱਥੇ ਜੌਬਸ ਦੇ ਕਈ ਸਾਰੇ ਮੌਕੇ ਪੈਦੇ ਹੋਣ ਦੀ ਸੰਭਾਵਨਾ ਹੈ। ਇਸ ਓਪਨਿੰਗ ਨਾਲ ਸੂਬਾ ਗਲੋਬਲ ਲਿਥੀਅਮ ਰੇਸ ਵਿਚ ਸ਼ਾਮਲ ਹੋ ਗਿਆ ਹੈ।

Lithium ਇੱਕ ਲਾਈਟ ਮੇਟਲ ਹੈ ਜਿਸ ਦੀ ਮੌਜੂਦਾ ਸਮੇਂ ਵਿਸ਼ਵ ਭਰ ਵਿਚ ਮੰਗ ਵੱਧ ਰਹੀ ਹੈ ਕਿਉਂਕਿ ਇਸ ਦਾ ਇਲੈਕਟ੍ਰਿਕ ਵ੍ਹੀਕਲਸ ਬੈਟਰੀਜ਼ ਵਿਚ ਇਸਤੇਮਾਲ ਹੁੰਦਾ ਹੈ।

ਵਰਤਮਾਨ ਵਿਚ ਵਿਸ਼ਵ ਦੇ ਸਭ ਤੋਂ ਵੱਡੇ ਲਿਥੀਅਮ ਉਤਪਾਦਕ ਆਸਟ੍ਰੇਲੀਆ, ਚਿਲੀ ਅਤੇ ਚੀਨ ਹਨ। ਉਥੇ ਹੀ, ਐਲਬਰਟਾ ਵਿਚ ਇਸ ਮਿਨਰਲ ਦਾ ਵੱਡਾ ਭੰਡਾਰ ਹੈ ਜੋ ਕਿ ਲਿਡਊਕ ਜੀਓਲੌਜੀਕਲ ਫੋਰਮੇਸ਼ਨ ਇਲਾਕੇ ਵਿਚ ਧਰਤੀ ਦੀ ਡੂੰਘਾਈ ਵਿਚ ਸਥਿਤ ਹੈ।

ਇਹ ਇਲਾਕਾ ਪ੍ਰਮੁੱਖ ਤੌਰ 'ਤੇ ਔਇਲ ਅਤੇ ਗੈਸ ਉਤਪਾਦਕ ਏਰੀਆ ਵੀ ਹੈ।

E3 Lithium ਕੰਪਨੀ ਨੇ ਸੈਂਟਰਲ ਐਲਬਰਟਾ ਦੇ Olds ਇਲਾਕੇ ਨੇੜੇ ਆਪਣਾ ਲਿਥੀਅਮ ਪਲਾਂਟ ਸਥਾਪਤ ਕੀਤਾ ਹੈ। ਕੰਪਨੀ ਦੇ ਸੀ. ਈ. ਓ.ਕ੍ਰਿਸ ਡੋਰਨਬੋਸ ਨੇ ਕਿਹਾ ਕਿ ਇਹ ਸੂਬੇ ਦੀ ਰਿਵਾਇਤੀ ਤੇਲ ਅਤੇ ਗੈਸ ਆਰਥਿਕਤਾ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਹੈ।

ਉਹਨਾਂ ਕਿਹਾ ਕਿ ਲਿਥੀਅਮ ਉਤਪਾਦਕਾਂ ਵਿਚ ਐਲਬਰਟਾ ਲਈ ਇਹ ਇੱਕ ਗਲੋਬਲ ਲੀਡਰ ਬਣਨ ਦਾ ਮੌਕਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਯੋਜਨਾ ਦਸੰਬਰ 2026 ਤੱਕ ਪੂਰਣ ਵਪਾਰਕ ਪਲਾਂਟ ਖੋਲ੍ਹਣ ਦੀ ਹੈ। ਇਹ ਪਲਾਂਟ ਸਾਲ ਵਿਚ 150,000 ਟਨ ਬੈਟਰੀ ਗ੍ਰੇਡ ਲਿਥੀਅਮ ਪ੍ਰੋਡਕਟ ਪ੍ਰੋਸੈਸ ਕਰ ਸਕਦਾ ਹੈ ਜਿਸ ਨੂੰ ਬੈਟਰੀ ਪ੍ਰੋਡਿਊਸਰਸ ਅਤੇ ਈ. ਵੀ. ਕੰਪਨੀਜ਼ ਨੂੰ ਸਿੱਧੇ ਵੇਚਿਆ ਜਾ ਸਕਦਾ ਹੈ।

Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link