11.57C Vancouver
ADS

Nov 3, 2022 12:29 AM - The Canadian Press

ਬਹਾਦੁਰ ਕਾਂਸਟੇਬਲ ਸ਼ੈਲੀਨ ਯੈਂਗ ਦਾ ਰੈਜੀਮੈਂਟਲ ਫਿਊਨਰਲ, ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਕਿਹਾ ਅਲਵਿਦਾ

Share On
always-a-hero-thousands-gather-to-pay-tribute-to-cst-shaelyn-yang
The funeral service for RCMP Constable Shaelyn Yang has been told it's ``profoundly tragic'' that she didn't get the chance to fulfil her potential within the police service. (Photo - Burnaby RCMP)

ਰਿਚਮੰਡ ਦੇ ਓਲੰਪਿਕ ਓਵਲ 'ਚ ਬਰਨਬੀ ਆਰ.ਸੀ.ਐਮ.ਪੀ. ਦੀ ਕਾਂਸਟੇਬਲ ਸ਼ੈਲੀਨ ਯੈਂਗ ਦਾ ਰੈਜੀਮੈਂਟਲ ਫਿਊਨਰਲ ਹੋਇਆ।

ਅੱਜ ਸਵੇਰ ਕਰੀਬ 10 ਵਜੇ ਆਰ.ਸੀ.ਐਮ.ਪੀ. ਦੇ ਮੈਂਬਰਾਂ ਨੇ ਪ੍ਰੋਸੈਸ਼ਨ ਅਰੰਭਿਆ।

ਵਰਦੀਆਂ 'ਚ ਕਰੀਬ 2,000 ਮੈਂਬਰਾਂ ਨੇ ਪ੍ਰੋਸੈਸ਼ਨ 'ਚ ਹਿੱਸਾ ਲਿਆ।

ਕਾਂਸਟੇਬਲ ਯੈਂਗ ਦੇ ਰੈਜੀਮੈਂਟਲ ਫਿਊਨਰਲ 'ਚ ਕੈਨੇਡਾ ਭਰ ਦੀਆਂ ਪੁਲਿਸ ਏਜੈਂਸੀਆਂ ਤੋਂ ਇਲਾਵਾ ਅਮਰੀਕਾ ਦੀਆਂ ਏਜੈਂਸੀਆਂ ਦੇ ਮੈਂਬਰ ਵੀ ਸ਼ਾਮਿਲ ਹੋਏ ਹਨ।

ਫਿਊਨਰਲ 'ਚ ਸਰੀ ਦੀ ਮੇਅਰ ਇਲੈਕਟ ਬ੍ਰੈਂਡਾ ਲੌਕ ਸਮੇਤ ਇਲਾਕੇ ਦੇ ਕਈ ਸਿਆਸਤਦਾਨ ਵੀ ਪਹੁੰਚੇ ਹਨ।

ਹਜ਼ਾਰਾਂ ਦੀ ਗਿਣਤੀ 'ਚ ਇਲਾਕੇ ਦੇ ਲੋਕ ਪ੍ਰੋਸੈਸ਼ਨ ਨੂੰ ਵੇਖਣ ਅਤੇ ਕਾਂਸਟੇਬਲ ਯੈਂਗ ਨੂੰ ਯਾਦ ਕਰਨ ਲਈ ਸੜਕਾਂ ਕਿਨਾਰੇ ਖੜੇ ਵਿਖਾਈ ਦਿੱਤੇ।

ਕੁਝ ਲੋਕਾਂ ਦੀਆਂ ਅੱਖਾਂ ਨਮ ਵੀ ਸਨ। ਕਾਂਸਟੇਬਲ ਯੈਂਗ ਦਾ ਫਿਊਨਰਲ ਪਬਲਿਕ ਲਈ ਓਪਨ ਨਹੀਂ ਹੈ ਅਤੇ ਸੀਟਿੰਗ ਨੂੰ ਪਰਿਵਾਰ, ਇਨਵਾਈਟਿਡ ਗੈਸਟਸ, ਅਧਿਕਾਰੀਆਂ ਅਤੇ ਯੂਨੀਫਾਰਮਡ ਮੈਂਬਰਾਂ ਲਈ ਸੀਮਤ ਰੱਖਿਆ ਗਿਆ ਹੈ।

ਕਾਂਸਟੇਬਲ ਯੈਂਗ ਦੀ ਉਮਰ ਸਿਰਫ 31 ਸਾਲ ਸੀ।

ਉਹ ਰਿਚਮੰਡ ਦੀ ਰਹਿਣ ਵਾਲੀ ਸਨ। 18 ਅਕਤੂਬਰ ਮੰਗਲਵਾਰ ਨੂੰ ਬਰਨਬੀ 'ਚ ਇੱਕ ਬਾਈਲਾਅ ਅਫ਼ਸਰ ਦੀ ਅਸਿਸਟੈਂਸ ਕਾਲ 'ਤੇ 31 ਸਾਲਾ ਕਾਂਸਟੇਬਲ ਯੈਂਗ ਨੇ ਬਰੌਡਵਿਉ ਪਾਰਕ ਦੇ ਇਲਾਕੇ ਵਿੱਚ ਪਹੁੰਚ ਕੀਤੀ ਸੀ ਜਿੱਥੇ ਇੱਕ ਤਕਰਾਰ ਤੋਂ ਬਾਅਦ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ।

ਇਸੇ ਦੌਰਾਨ ਉਨ੍ਹਾਂ ਦੀ ਜਾਨ ਚਲੀ ਗਈ ਸੀ।

ਇਸ ਮਾਮਲੇ 'ਚ ਇੱਕ 37 ਸਾਲਾ ਆਦਮੀ 'ਤੇ ਦੋਸ਼ ਲੱਗੇ ਹਨ।

ਅੱਜ ਫਿਊਨਰਲ ਮੌਕੇ ਕਾਂਸਟੇਬਲ ਡੈਸਟੀਨੀ ਸਾਈਮੰਡਸ ਨੇ ਨੈਸ਼ਨਲ ਐਂਥਮ ਦਾ ਗਾਣ ਕੀਤਾ।

ਇਸ ਦੇ ਨਾਲ ਹੀ ਆਰ.ਸੀ.ਐਮ.ਪੀ. ਈ ਡਿਵੀਜਨ ਪਾਈਪਸ ਐਂਡ ਬੈਂਡ ਆਸਰੇ ਕਾਂਸਟੇਬਲ ਯੈਂਗ ਨੂੰ ਸਨਮਾਨ ਪੇਸ਼ ਕੀਤਾ ਗਿਆ।

ਅੱਜ ਕਾਂਸਟੇਬਲ ਸ਼ੈਲੀਨ ਯੈਂਗ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਿਕ ਦੋਸਤ ਜੇਮੀ ਸਿੰਪਸਨ ਨੇ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਦੀ ਕਾਂਸਟੇਬਲ ਯੈਂਗ ਅਤੇ ਉਨ੍ਹਾਂ ਦੇ ਪਾਰਟਨਰ ਨਾਲ ਮੁਲਾਕਾਤ ਹੋਈ ਸੀ। ਉਨ੍ਹਾਂ ਕਿਹਾ ਕਿ ਸ਼ੈਲੀਨ ਯੈਂਗ ਅਸੂਲਾਂ ਵਾਲੀ ਅਫ਼ਸਰ ਸੀ।

ਉਨ੍ਹਾਂ ਕਿਹਾ ਕਿ ਕਾਂਸਟੇਬਲ ਯੈਂਗ ਦੀ ਨਿਵੇਕਲੀ ਖੂਬੀ ਸੀ ਕਿ ਜਿਹੜੀ ਜਗ੍ਹਾ ਜਾਂਦੀ ਸੀ ਉੱਥੇ ਪਾਜਿਟਿਵਿਟੀ ਖਿਲਾਰਦੀ ਸੀ ਅਤੇ ਉਸ ਦੀ ਆਦਤ ਸੀ ਕਿ ਬੋਲਿਆ ਘਟ ਜਾਵੇ ਅਤੇ ਲੋਕਾਂ ਦੀ ਵਧੇਰੇ ਸੁਣੀ ਜਾਵੇ।

ਉਨ੍ਹਾਂ ਕਿਹਾ ਕਿ ਕਾਂਸਟੇਬਲ ਯੈਂਗ ਨੂੰ ਬਾਰਿਸ਼ ਪਸੰਦ ਸੀ ਅਤੇ ਉਹ ਇੱਕ ਚੰਗੀ ਬਾਸਕਿਟਬਾਲ ਖਿਡਾਰਨ ਅਤੇ ਜੁ-ਜਿਤਸੁ ਦੀ ਮੈਡਲ ਜੇਤੂ ਸੀ।

ਉਨ੍ਹਾਂ ਕਿਹਾ ਕਿ ਸ਼ੈਲੀਨ ਯੈਂਗ ਦਾ ਸੁਫਨਾ ਸੀ ਕਿ ਆਰ.ਸੀ.ਐਮ.ਪੀ. ਜਾਇਨ ਕੀਤੀ ਜਾਵੇ ਅਤੇ ਉਹ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਸੀ।

ਬਰਨਬੀ ਆਰ.ਸੀ.ਐਮ.ਪੀ. ਤੋਂ ਕਾਂਸਟੇਬਲ ਸ਼ੈਲੀਨ ਯੈਂਗ ਦੇ ਸਾਥੀਆਂ ਨੇ ਵੀ ਕਾਂਸਟੇਬਲ ਯੈਂਗ ਨੂੰ ਯਾਦ ਕੀਤਾ।

ਆਪਣੇ ਸਾਥੀਆਂ ਅਤੇ ਖੁਦ ਦੀਆਂ ਭਾਵਨਾਵਾਂ ਨੂੰ ਜਾਹਿਰ ਕਰਦੇ ਕਾਂਸਟੇਬਲ ਇੰਦਰ ਗਿਲ ਨੇ ਕਿਹਾ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਸੀ ਕਿ ਕਾਂਸਟੇਬਲ ਯੈਂਗ ਨਾਲ ਹਰ ਰੋਜ ਕੰਮ ਕਰਨ ਦਾ ਮੌਕਾ ਮਿਲਦਾ ਸੀ।

ਉਨ੍ਹਾਂ ਕਿਹਾ ਕਿ ਬਰਨਬੀ ਡਿਟੈਚਮੈਂਟ ਦੇ ਮੈਂਬਰਾਂ ਦਾ ਦਿਲ ਟੁੱਟ ਗਿਆ ਹੈ।

ਉਨ੍ਹਾਂ ਕਿਹਾ ਕਿ ਬੀਤੇ ਇੱਕ ਹਫ਼ਤੇ ਉਨ੍ਹਾਂ ਨੂੰ ਮੌਕਾ ਮਿਲਿਆ ਕਿ ਕਾਂਸਟੇਬਲ ਯੈਂਗ ਦੇ ਪਰਿਵਾਰ ਨੂੰ ਮਿਲਿਆ ਜਾ ਸਕੇ।

ਕਾਂਸਟੇਬਲ ਇੰਦਰ ਗਿਲ ਨੇ ਕਿਹਾ ਕਿ ਆਮ ਤੌਰ 'ਤੇ ਕਿਸੇ ਵਿਅਕਤੀ ਨੂੰ ਅਫ਼ਸਰ ਦੀ ਟਰੇਨਿੰਗ ਪ੍ਰਦਾਨ ਕਰਨਾ ਇੱਕ ਮੁਸ਼ਕਿਲ ਪ੍ਰੀਕਿਰਿਆ ਹੁੰਦੀ ਹੈ ਅਤੇ ਕਾਂਸਟੇਬਲ ਯੈਂਗ ਦੀ ਖਾਸ ਗੱਲ ਸੀ ਕਿ ਉਨ੍ਹਾਂ ਲਈ ਇਹ ਟਰੇਨਿੰਗ ਨੈਚੁਰਲ ਸੀ ਅਤੇ ਸਿਖਲਾਈ ਦੇਣ ਵਾਲਿਆਂ ਲਈ ਉਨ੍ਹਾਂ ਨੂੰ ਟਰੇਨ ਕਰਨਾ ਆਸਾਨ ਸੀ।

Latest news

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link