22.84C Vancouver
ADS

Mar 30, 2021 10:36 AM -

ਅਮਿਤ ਸ਼ਾਹ ਵੱਲੋਂ ਨੰਦੀਗ੍ਰਾਮ ਵਿੱਚ ਰੈਲੀ

Share On
amit-shah-holds-rally-in-nandigram
Amit Shah holds rally in Nandigram

ਅੱਜ ਮੰਗਲਵਾਰ ਨੂੰ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੱਛਮੀ ਬੰਗਾਲ ਦੇ ਨੰਦੀਗ੍ਰਾਮ ਵਿੱਚ 1 ਅਪ੍ਰੈਲ ਨੂੰ ਹੋਣ ਵਾਲੇ ਚੋਣਾਂ ਦੇ ਦੂਜੇ ਪੜਾਅ ਤੋਂ ਪਹਿਲਾਂ ਰੋਡਸ਼ੋਅ ਕੀਤਾ ਗਿਆ।

ਇਸ ਦੌਰਾਨ ਵੱਡੇ ਪੱਧਰ 'ਤੇ ਹਾਰ ਅਤੇ ਪਾਰਟੀ ਦੇ ਝੰਡੇ ਲਹਿਰਾਉਂਦਿਆਂ ਪਾਰਟੀ ਦੇ ਵਰਕਰ ਅਤੇ ਸਮਰਥਕ ਇਕੱਠੇ ਹੋਏ।

ਨੰਦੀਗ੍ਰਾਮ ਸੀਟ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪਾਰਟੀ ਬਦਲ ਕੇ ਆਏ ਸੁਵੇਂਦੂ ਅਧਿਕਾਰੀ ਵਿਚਾਲੇ 1 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਫਸਵੀਂ ਟੱਕਰ ਹੈ।

ਦੱਸਣਯੋਗ ਹੈ ਕਿ ਦੂਜੇ ਪੜਾਅ ਦੀਆਂ ਇਨ੍ਹਾਂ ਚੋਣਾਂ ਵਿੱਚ 30 ਸੀਟਾਂ ਲਈ 19 ਮਹਿਲਾਵਾਂ ਸਣੇ 171 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੀਆਂ ਪਹਿਲੇ ਪੜਾਅ ਦੀਆਂ ਵੋਟਾਂ ਦੌਰਾਨ ਲਗਭਗ 79.79 ਫ਼ੀਸਦ ਲੋਕਾਂ ਵੱਲੋਂ ਹਿੱਸਾ ਲਿਆ ਗਿਆ ਸੀ।

294 ਮੈਂਬਰੀ ਵਿਧਾਨ ਸਭ ਦੀਆਂ ਹੁਣ ਬਾਕੀ ਬਚੀਆਂ ਚੋਣਾਂ ਲਈ 29 ਅਪ੍ਰੈਲ ਦੀ ਆਖ਼ਰੀ ਤਰੀਕ ਤੱਕ 7 ਪੜਾਵਾਂ ਵਿੱਚ ਵੋਟਾਂ ਪੈਣਗੀਆਂ।

ਗ਼ੌਰਤਲਬ ਹੈ ਕਿ ਵੋਟਾਂ ਦੀ ਗਿਣਤੀ 2 ਮਈ ਹੋਵੇਗੀ।

Latest news

mission-rcmp-seize-firearms-issue-tickets-during-crackdown-on-illegal-shooting-along-forest-service-road
Punjabi

ਮਿਸ਼ਨ ਆਰ.ਸੀ.ਐਮ.ਪੀ. ਨੇ ਗੈਰ-ਕਾਨੂੰਨੀ ਤੌਰ ‘ਤੇ ਸ਼ੂਟਿੰਗ ਕਰਨ ਵਾਲਿਆਂ ਵਿਰੁੱਧ ਕੀਤੀ ਕਾਰਵਾਈ, ਕਈ ਨੌਜਵਾਨਾਂ ਨੂੰ ਕੀਤਾ ਕਾਬੂ

ਮਿਸ਼ਨ ਆਰ.ਸੀ.ਐਮ.ਪੀ. ਨੇ ਲੌਸਟ ਕਰੀਕ ਫੋਰੈਸਟ ਸਰਵਿਸ ਰੋਡ ਵਿਚ ਗੈਰ-ਕਾਨੂੰਨੀ ਤੌਰ ‘ਤੇ ਸ਼ੂਟਿੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਪਿਛਲੇ ਹਫ਼ਤੇ ਕਈ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰ ਜ਼ਬਤ ਕੀਤੇ ਹਨ। 13 ਜੂਨ ਦੀ ਸ਼ਾਮ ਅਤੇ ਉਸ ਤੋਂ ਅਗਲੇ ਦਿਨ ਵੱਖ-ਵੱਖ ਕਾਰਵਾਈਆਂ ਦੌਰਾਨ ਪੁਲਿਸ ਨੇ ਸਰੀ, ਡੈਲਟਾ, ਐਬਟਸਫੋਰਡ ਅਤੇ ਨੋਵਾ ਸਕੋਸ਼ੀਆ ਦੇ ਨੌਜਵਾਨਾਂ ਨੂੰ ਫੜਿਆ, ਜਿਨ੍ਹਾਂ ਵਿਚੋਂ ਕੁਝ ਨੌਜਵਾਨ ਉੱਥੇ ਇੱਕ rap ਵੀਡੀਓ ਫਿਲਮਾਉਣ ਆਏ ਸਨ ਜਦੋਂ ਕਿ ਇੱਕ ਗਰੁੱਪ ਕੋਲੋਂ ਗੈਰ-ਕਾਨੂੰਨੀ ਹਥਿਆਰਾਂ ਦੇ ਨਾਲ-ਨਾਲ ਗੱਡੀਆਂ ਵਿਚ ਖੁੱਲ੍ਹੀ ਸ਼ਰਾਬ ਵੀ ਬਰਾਮਦ ਹੋਈ।
suspect-arrested-in-langford-sexual-assault-investigation-involving-youth
Punjabi

ਨਾਬਾਲਗ ਲੜਕੀ ਨਾਲ ਜਿਨਸੀ ਹਮਲੇ ਦੀ ਜਾਂਚ 'ਚ ਸ਼ੱਕੀ ਦੀ ਹੋਈ ਪਛਾਣ, ਕੀਤਾ ਗਿਆ ਗ੍ਰਿਫ਼ਤਾਰ

ਵੈਨਕੂਵਰ ਆਈਲੈਂਡ ਦੇ ਸ਼ਹਿਰ ਲੈਂਗਫੋਰਡ ਵਿਚ ਦਿਨ-ਦਿਹਾੜੇ ਇੱਕ ਬੱਸ ਸਟੋਪ 'ਤੇ ਨਾਬਾਲਗ ਲੜਕੀ ਨਾਲ sexual assault ਦੀ ਘਟਨਾ ਸਾਹਮਣੇ ਆਈ ਹੈ। ਵੈਸਟ ਸ਼ੋਰ ਆਰ.ਸੀ.ਐਮ.ਪੀ. ਨੇ ਇਸ ਮਾਮਲੇ ਵਿਚ ਇੱਕ 33 ਸਾਲਾ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਰਿਪੋਰਟ ਮੁਤਾਬਕ, ਇਹ ਘਟਨਾ 9 ਜੂਨ ਨੂੰ ਦੁਪਹਿਰ ਲਗਭਗ 3:00 ਵਜੇ ਜੈਕਲਿਨ ਰੋਡ ਅਤੇ ਸਟੇਸ਼ਨ ਐਵੇਨਿਊ ਦੇ ਇਲਾਕੇ ਵਿਚ ਵਾਪਰੀ ਸੀ, ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਬੱਸ ਸਟੌਪ ‘ਤੇ ਖੜ੍ਹੀ ਲੜਕੀ ਨਾਲ ਪਹਿਲਾਂ ਥੋੜ੍ਹੀ ਗੱਲਬਾਤ ਕੀਤੀ ਅਤੇ ਫਿਰ ਉਸ ਨੂੰ sexually assault ਕੀਤਾ।
ircc-pauses-final-processing-of-some-citizenship-cases-approved-under-bill-c-3
Punjabi

ਕੈਨੇਡਾ ਸਰਕਾਰ ਨੇ ਬਿੱਲ C-3 ਤਹਿਤ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਕੁਝ ਮਾਮਲਿਆਂ ਦੀ ਪ੍ਰੋਸੈਸਿੰਗ ਆਰਜ਼ੀ ਤੌਰ 'ਤੇ ਰੋਕੀ

ਕੈਨੇਡਾ ਸਰਕਾਰ ਨੇ ਬਿੱਲ C-3 ਯਾਨੀ ਲੋਸਟ ਕੈਨੇਡੀਅਨ ਕਾਨੂੰਨ ਤਹਿਤ ਨਾਗਰਿਕਤਾ ਲੈਣ ਵਾਲੇ ਨਵੇਂ ਬਿਨੈਕਾਰਾਂ ਦੇ ਕੁਝ ਕੇਸਾਂ ਦੀ ਫਾਈਨਲ ਪ੍ਰੋਸੈਸਿੰਗ 'ਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ। ਆਈ.ਆਰ.ਸੀ.ਸੀ. ਨੇ ਇਹ ਕਦਮ ਉਦੋਂ ਚੁੱਕਿਆ ਹੈ ਜਦੋਂ ਵਿਭਾਗ ਨੇ ਕੁਝ ਦਰਜਨ ਲੋਕਾਂ ਨੂੰ ਅਚਾਨਕ ਨੋਟਿਸ ਭੇਜ ਕੇ ਉਨ੍ਹਾਂ ਨੂੰ ਜਾਰੀ ਕੀਤੇ ਜਾ ਚੁੱਕੇ ਸਿਟੀਜ਼ਨਸ਼ਿਪ ਸਰਟੀਫਿਕੇਟ ਸਰੰਡਰ ਕਰਨ ਲਈ ਕਿਹਾ ਹੈ।
b-c-launches-hydroelectric-upgrades-aimed-at-boosting-power-supply-by-7
Punjabi

ਬੀ.ਸੀ.ਸਰਕਾਰ ਨੇ ਬਿਜਲੀ ਸਪਲਾਈ 'ਚ 7 ਫੀਸਦੀ ਵਾਧੇ ਲਈ ਹਾਈਡ੍ਰੋ ਪ੍ਰੋਜੈਕਟਾਂ ਦੇ ਅੱਪਗ੍ਰੇਡ ਦਾ ਕੀਤਾ ਐਲਾਨ

ਬੀ.ਸੀ. ਦੇ ਐਨਰਜੀ ਅਤੇ ਕਲਾਈਮੇਟ ਸਲਿਊਸ਼ਨ ਮੰਤਰੀ ਐਡਰੀਅਨ ਡਿਕਸ ਨੇ ਸੂਬੇ ਵਿਚ ਪਾਵਰ ਸਪਲਾਈ ਨੂੰ 7 ਫੀਸਦੀ ਹੋਰ ਵਧਾਉਣ ਲਈ ਕਈ ਹਾਈਡ੍ਰੋ ਡੈਮ ਨੂੰ ਅੱਪਗ੍ਰੇਡ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਸਭ ਤੋਂ ਵੱਡਾ ਪ੍ਰੋਜੈਕਟ ਰੇਵਲਸਟੋਕ ਡੈਮ ਵਿਖੇ ਸ਼ੁਰੂ ਕੀਤਾ ਜਾਵੇਗਾ, ਜਿੱਥੇ ਸਾਲ 2032 ਤੱਕ 500 ਮੈਗਾਵਾਟ ਵਾਧੂ ਬਿਜਲੀ ਪੈਦਾ ਕਰਨ ਲਈ ਛੇਵਾਂ ਜਨਰੇਟਿੰਗ ਸਟੇਸ਼ਨ ਲਗਾਇਆ ਜਾਵੇਗਾ ਅਤੇ ਪਹਿਲੇ ਚਾਰ ਯੂਨਿਟਾਂ ਨੂੰ ਵੀ ਅਪਡੇਟ ਕੀਤਾ ਜਾਵੇਗਾ।
smith-says-timing-may-prevent-coal-mining-referendum-question-from-appearing-on-october-ballot
Punjabi

ਕੋਲੇ ਦੀ ਮਾਈਨਿੰਗ ਦੇ ਵਿਰੋਧ ਵਾਲੀ ਪਟੀਸ਼ਨ ਦੇ ਸਵਾਲ ਨੂੰ ਸ਼ਾਮਲ ਕਰਨ ਲਈ ਦੇਰ ਹੋ ਚੁੱਕੀ ਹੈ: ਪ੍ਰੀਮੀਅਰ ਸਮਿਥ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੰਕੇਤ ਦਿੱਤਾ ਹੈ ਕਿ ਇਸ ਵਾਰ ਫਾਲ ਵਿੱਚ ਹੋਣ ਵਾਲੀ ਰਿਫਰੈਂਡਮ ਵਿੱਚ ਕੋਲੇ ਦੀ ਮਾਈਨਿੰਗ ਦੇ ਵਿਰੋਧ ਵਾਲੀ ਪਟੀਸ਼ਨ ਦੇ ਸਵਾਲ ਨੂੰ ਸ਼ਾਮਲ ਕਰਨ ਲਈ ਦੇਰ ਹੋ ਚੁੱਕੀ ਹੈ।ਇਸ ਮਹੀਨੇ ਦੇ ਸ਼ੁਰੂ ਵਿੱਚ, ਐਲਬਰਟਾ ਦੇ ਸੰਗੀਤਕਾਰ Corb Lund ਨੇ ਆਪਣੀ ਪਟੀਸ਼ਨ ਦੇ ਸਮਰਥਨ ਵਿੱਚ 2,00,000 ਤੋਂ ਵੱਧ ਦਸਤਖਤ ਸਰਕਾਰ ਨੂੰ ਸੌਂਪੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link