Dec 5, 2024 5:19 PM - The Canadian Press
ਵੈਨਕੂਵਰ ਏਅਰਪੋਰਟ ’ਤੇ ਸੰਘਣੀ ਧੁੰਦ ਕਾਰਨ ਬੁੱਧਵਾਰ ਦਰਜਨਾਂ ਫਲਾਈਟ ਰੱਦ ਕਰਨੀਆਂ ਪਈਆਂ ਅਤੇ ਵੀਰਵਾਰ ਸਵੇਰ ਵੀ ਇੱਥੇ ਪਹੁੰਚਣ ਵਾਲੀਆਂ ਦੋ ਦਰਜਨ ਫਲਾਈਟਾਂ ਵਿਚ ਦੇਰੀ ਹੋਈ ਹੈ। ਇਹ ਸਥਿਤੀ ਉਦੋਂ ਹੈ ਜਦੋਂ ਟੇਲਰ ਸਵਿਫਟ ਦੇ ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਦੇ ਸਮਾਰੋਹ ਲਈ ਵੈਨਕੂਵਰ ਪਹੁੰਚ ਰਹੇ ਹਨ।
ਵਾਤਾਵਰਨ ਕੈਨੇਡਾ ਨੇ ਚਿਤਾਵਨੀ ਦਿੱਤੀ ਹੈ ਕਿ ਧੁੰਦ ਅੱਜ ਦੁਪਹਿਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਏਜੰਸੀ ਦਾ ਕਹਿਣਾ ਹੈ ਕਿ ਜਦੋਂ ਤੱਕ ਹਵਾ ਸਾਫ ਨਹੀਂ ਹੋ ਜਾਂਦੀ ਉਦੋਂ ਤੱਕ ਵਿਜ਼ੀਬਿਲਟੀ ਕਿਸੇ ਵੇਲੇ ਵੀ ਅਚਾਨਕ ਘੱਟ ਹੋ ਸਕਦੀ ਹੈ।
ਵੈਨਕੂਵਰ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਕੈਨੇਡਾ ਦੇ ਕਈ ਇਲਾਕਿਆਂ ਵਿਚ ਸੀਜ਼ਨਲ ਮੌਸਮ ਦੀ ਸਥਿਤੀ ਬਣੀ ਹੋਈ ਹੈ, ਜਿਸ ਨਾਲ ਕੈਨੇਡਾ ਦੇ ਕੁਝ ਹਵਾਈ ਅੱਡਿਆਂ ਦੀ ਕਾਰਵਾਈ ਪ੍ਰਭਾਵਿਤ ਹੋਈ ਹੈ।
ਇਸ ਵਿਚ ਵੈਨਕੂਵਰ ਏਅਰਪੋਰਟ ’ਤੇ ਧੁੰਦ ਅਤੇ ਮਾਂਟਰੀਅਲ ਵਿਚ ਬਰਫਬਾਰੀ ਸ਼ਾਮਲ ਹੈ। ਇਸ ਵਿਚਕਾਰ ਟੇਲਰ ਸਵਿਫਟ ਦੇ ਕਈ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਨ੍ਹਾਂ ਦੀਆਂ ਵੈਨਕੂਵਰ ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ।