13.79C Vancouver
ADS

Feb 20, 2026 10:39 PM - Pervez Sandhu - Connect Newsroom

ਵ੍ਹਾਈਟਕੈਪਸ ਐਫ.ਸੀ. ਅਤੇ ਕਨੈਕਟ ਐਫ.ਐਮ. ਵੱਲੋਂ ਪੰਜਾਬੀ ਰੇਡੀਓ ਬ੍ਰੌਡਕਾਸਟ ਪਾਰਟਨਰਸ਼ਿਪ ਦਾ ਐਲਾਨ

Share On
whitecaps-fc-and-connect-fm-announce-punjabi-radio-broadcast-partnership
Match coverage will kick off this coming Saturday, February 21. Broadcasts will include pre and post-game coverage, starting at 4 p.m.

ਵੈਨਕੂਵਰ ਵ੍ਹਾਈਟਕੈਪਸ ਐਫ.ਸੀ. ਅਤੇ ਕਨੈਕਟ ਐਫ.ਐਮ. 91.5 ਵੱਲੋਂ ਸ਼ੁੱਕਰਵਾਰ ਨੂੰ ਐਲਾਨ ਕੀਤਾ ਗਿਆ ਕਿ ਕਨੈਕਟ ਐਫ.ਐਮ. ਹੁਣ ਕਲੱਬ ਦਾ ਸਾਲ 2026 ਸੀਜ਼ਨ ਲਈ ਅਧਿਕਾਰਿਤ ਲੋਕਲ ਪੰਜਾਬੀ ਰੇਡੀਓ ਬ੍ਰੌਡਕਾਸਟ ਪਾਰਟਨਰ ਹੋਵੇਗਾ। ਇਸ ਪਾਰਟਨਰਸ਼ਿਪ ਤਹਿਤ ਕਨੈਕਟ ਐਫ.ਐਮ. ਵੱਲੋਂ 17 ਐਮ.ਐਲ.ਐਸ. ਰੈਗੂਲਰ ਸੀਜ਼ਨ ਹੋਮ ਮੁਕਾਬਲਿਆਂ ਦਾ ਪੰਜਾਬੀ 'ਚ ਸਿੱਧਾ ਪ੍ਰਸਾਰਣ ਹੋਵੇਗਾ।

ਇਸ ਸਿੱਧੇ ਪ੍ਰਸਾਰਣ ਦਾ ਅਨੰਦ ਮਾਨਣ ਲਈ ਖੇਡ ਪ੍ਰਸ਼ੰਸਕ ਕਨੈਕਟ ਐਫ.ਐਮ. 'ਤੇ 91.5 ਐਫ.ਐਮ. 'ਤੇ ਟਿਊਨ ਇਨ ਕਰ ਸਕਦੇ ਹਨ ਜਾਂ ਫਿਰ ਲਾਈਵ ਬ੍ਰੌਡਕਾਸਟ ਦਾ ਸਟ੍ਰੀਮ ਕਨੈਕਟ ਐਫ.ਐਮ. ਦੀ ਵੈਬਸਾਈਟ, ਮੋਬਾਈਲ ਐਪ, ਜਾਂ ਸਟੇਸ਼ਨ ਦੇ ਹੋਰ ਫੌਰਮੈਟਸ ਜ਼ਰੀਏ ਸੁਣ ਸਕਦੇ ਹਨ।

ਵ੍ਹਾਈਟਕੈਪਸ ਐਫ.ਸੀ. ਦੀ ਚੀਫ਼ ਕਮਰਸ਼ਲ ਅਫ਼ਸਰ, ਅਦਿਤੀ ਭੱਟ ਦਾ ਕਹਿਣਾ ਸੀ ਕਿ, "ਸੌਕਰ ਇੱਕ ਯੂਨੀਵਰਸਲ ਖੇਡ ਹੈ, ਅਤੇ ਅਸੀਂ ਹਮੇਸ਼ਾ ਹੀ ਆਪਣੀ ਕਮਿਊਨਿਟੀ ਦੀ ਵਿਭਿੰਨਤਾ ਦੀ ਨੁਮਾਇੰਦਗੀ 'ਚ ਬੇਹੱਦ ਮਾਣ ਮਹਿਸੂਸ ਕੀਤਾ ਹੈ।" "ਅਸੀਂ ਕਨੈਕਟ ਐਫ.ਐਮ. ਨਾਲ ਪਾਰਟਨਰਸ਼ਿਪ 'ਤੇ ਬੇਹੱਦ ਉਤਸ਼ਾਹਿਤ ਹਾਂ, ਅਤੇ ਇਸ ਕੋਲੈਬੋਰੇਸ਼ਨ ਲਈ ਅਤੇ ਕਮਿਊਨਿਟੀ ਪ੍ਰਤੀ ਆਪਣੇ ਸਮਰਪਣ (ਡੈਡੀਕੇਸ਼ਨ) ਲਈ ਉਨ੍ਹਾਂ ਦੇ ਧੰਨਵਾਦੀ ਹਾਂ। ਸਾਂਝੇ ਤੌਰ 'ਤੇ ਅਸੀਂ ਭਾਸ਼ਾ ਦੇ ਬੈਰੀਅਰਸ ਤੋੜ ਗਲੋਬਲ ਗੇਮ ਦੇ ਫੈਨਸ ਨੂੰ ਵ੍ਹਾਈਟਕੈਪਸ ਪ੍ਰੀਵਾਰ ਨਾਲ ਜੋੜਨ ਅਤੇ ਉਨ੍ਹਾਂ ਦੀ ਭਾਸ਼ਾ ਵਿੱਚ ਮੁਕਾਬਲਿਆਂ ਦਾ ਅਨੰਦ ਲੈਣ ਲਈ ਐਕਸਾਈਟਿਡ ਹਾਂ।"

ਮੈਚ ਕਵਰੇਜ ਦਾ ਸਿੱਧਾ ਪ੍ਰਸਾਰਣ ਇਸ ਸ਼ਨੀਵਾਰ, 21 ਫਰਵਰੀ ਨੂੰ ਸ਼ਾਮ 4 ਵਜੇ (ਪੀ.ਟੀ.) ਸ਼ੁਰੂ ਹੋਵੇਗਾ, ਜਦ ਡਿਫੈਂਡਿੰਗ ਵੈਸਟਰਨ ਕਾਨਫਰੰਸ ਚੈਂਪੀਅਨ ਵ੍ਹਾਈਟਕੈਪਸ ਇਸ ਐਮ.ਐਲ.ਐਸ. ਸੀਜ਼ਨ 'ਚ ਬੀ.ਸੀ. ਪਲੇਸ ਸਟੇਡੀਅਮ ਵਿਖੇ ਰੀਅਲ ਸਾਲਟ ਲੇਕ ਨਾਲ ਟੱਕਰ ਲੈਣਗੇ। ਬ੍ਰੌਡਕਾਸਟਸ ਦੇ ਵਿੱਚ ਪ੍ਰੀ-ਗੇਮ ਅਤੇ ਪੋਸਟ-ਗੇਮ ਸ਼ੋਅ ਵੀ ਸ਼ਾਮਿਲ ਹੋਵੇਗਾ।

ਕਨੈਕਟ ਮੀਡਿਆ ਨੈਟਵਰਕ ਦੇ ਡਾਇਰੈਕਟਰ ਆਫ ਸਟ੍ਰੈਟਜੀ ਐਂਡ ਆਪ੍ਰੇਸ਼ਨਸ, ਤੇਜਿੰਦਰ ਸਿੰਘ ਦਾ ਕਹਿਣਾ ਸੀ ਕਿ, "ਕਨੈਕਟ ਮੀਡੀਆ ਨੈਟਵਰਕ ਵੈਨਕੂਵਰ ਵ੍ਹਾਈਟਕੈਪਸ ਐਫ.ਸੀ. ਨਾਲ ਪੰਜਾਬੀ ਰੇਡੀਓ ਬ੍ਰੌਡਕਾਸਟ ਪਾਰਟਨਰ ਵਜੋਂ ਜੁੜਨ 'ਤੇ ਮਾਣ ਮਹਿਸੂਸ ਕਰਦਾ ਹੈ, ਅਤੇ ਇਸ ਨਾਲ ਮੈਟਰੋ ਵੈਨਕੂਵਰ ਦੇ ਪੰਜਾਬੀ ਬੋਲਣ ਵਾਲੇ ਫੈਨਸ ਤੱਕ ਵੀ ਮੈਚਡੇਅ ਐਕਸੈਸ ਐਕਸਪੈਂਡ ਹੋਵੇਗਾ।" "ਕਨੈਕਟ ਐਫ.ਐਮ. ਵ੍ਹਾਈਟਕੈਪਸ ਐਫ.ਸੀ. ਦੀਆਂ ਐਮ.ਐਲ.ਐਸ. ਗੇਮਸ ਦਾ ਪਹਿਲਾ ਪੰਜਾਬੀ ਰੇਡੀਓ ਪ੍ਰੈਜ਼ੈਂਟਰ ਹੈ ਅਤੇ ਇਹ ਕਨੇਡੀਅਨ ਸੌਕਰ ਬ੍ਰੌਡਕਾਸਟਿੰਗ ਵਿੱਚ ਇੱਕ ਇਤਿਹਾਸਿਕ ਮੀਲਪੱਥਰ ਹੈ। ਕਨੈਕਟ ਐਫ.ਐਮ. ਖੁਦ 'ਤੇ ਵਿਖਾਏ ਇਸ ਵਿਸ਼ਵਾਸ ਅਤੇ ਇਸ ਪਾਰਟਨਰਸ਼ਿਪ ਲਈ ਵ੍ਹਾਈਟਕੈਪਸ ਐਫ.ਸੀ. ਦਾ ਧੰਨਵਾਦੀ ਹੈ, ਅਤੇ ਇੱਕ ਮਜ਼ਬੂਤ ਅਤੇ ਲੌਂਗ-ਟਰਮ ਰਿਸ਼ਤੇ ਦੀ ਆਸ ਹੈ ਜਿਸ ਦਾ ਲਾਭ ਮੈਟਰੋ ਵੈਨਕੂਵਰ ਦੇ ਫੈਨਸ ਨੂੰ ਮਿਲੇ।"

ਕਨੈਕਟ ਐਫ.ਐਮ. ਬ੍ਰੌਡਕਾਸਟ ਟੀਮ 'ਚ ਇਸ ਸੀਜ਼ਨ ਦੇ ਪਹਿਲੇ ਗੇਮ ਲਈ ਜਗਰਾਜ ਲਾਲੀ ਅਤੇ ਸ਼ੁਭਮ ਅਰੋੜਾ ਸ਼ਾਮਿਲ ਹੋਣਗੇ, ਜੋ ਹਾਕੀ ਨਾਈਟ ਇਸ ਕੈਨੇਡਾ ਪੰਜਾਬੀ 'ਚ ਕੰਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਨੈਕਟ ਐਫ.ਐਮ. ਦੇ ਨਿਊਜ਼ ਡਾਇਰੈਕਟਰ ਪਰਵੇਜ਼ ਸੰਧੂ ਵੀ ਪੂਰੇ ਲਾਈਵ ਬ੍ਰੌਡਕਾਸਟ ਦਾ ਹਿੱਸਾ ਹੋਣਗੇ।

Latest news

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link