20.11C Vancouver
ADS

Dec 29, 2020 4:46 PM -

ਸਰ੍ਹੀ ਵਿੱਚ 24 ਘੰਟਿਆਂ ਅੰਦਰ ਗੋਲ਼ੀ ਚਲਣ ਦੀ ਦੂਜੀ ਵਾਰਦਾਤ ਵਾਪਰੀ

Share On
apparent-targeted-shooting-in-surrey-b-c-less-than-24-hours-after-similar-attack
RCMP Cpl. Frank Jang pauses during a news conference at the RCMP headquarters in Surrey, B.C., Tuesday, April 24, 2018. THE CANADIAN PRESS/Jonathan Hayward

ਹੋਮਿਸਾਈਡ ਜਾਂਚਕਰਤਾਵਾਂ ਵਲੋਂ ਸਰ੍ਹੀ ਵਿੱਚ ਗੋਲ਼ੀ ਚਲਣ ਦੀ ਇੱਕ ਜਾਨਲੇਵਾ ਵਾਰਦਾਤ ਦੀ ਪੜਤਾਲ ਕੀਤੀ ਜਾ ਰਹੀ ਹੈ, ਬੀਤੇ ਕੁਝ ਦਿਨਾਂ ਦੌਰਾਨ ਸ਼ਹਿਰ ਵਿੱਚ ਵਾਪਰੀ ਇਹ ਅਜਿਹੀ ਦੂਸਰੀ ਘਟਨਾ ਹੈ।

ਇੰਟੈਗਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੰਟ ਫਰੈਂਕ ਜੈਂਗ ਅਨੁਸਾਰ, ਇਹ ਘਟਨਾ ਗਿਲਫਰਡ ਇਲਾਕੇ ਵਿੱਚ ਸੋਮਵਾਰ ਰਾਤ ਨੂੰ ਵਾਪਰੀ।

ਅਣਜਾਣ ਪੀੜਤ ਘਟਨਾ ਸਥਾਨ 'ਤੇ ਮ੍ਰਿਤਕ ਪਾਇਆ ਗਿਆ ਸੀ ਪਰ ਹੋਰ ਵੇਰਵੇ ਫਿਲਹਾਲ ਜਾਰੀ ਨਹੀਂ ਕੀਤੇ ਗਏ ਹਨ।

ਗੋਲ਼ੀ ਚੱਲਣ ਦੀ ਇਹ ਵਾਰਦਾਤ ਉਦੋਂ ਵਾਪਰੀ ਜਦ ਜੈਂਗ ਐਤਵਾਰ ਨੂੰ ਸ਼ਹਿਰ ਦੇ ਵੌਹਲੀ ਇਲਾਕੇ ਵਿੱਚ ਵਾਪਰੀ ਇੱਕ ਹੋਰ ਅਜਿਹੀ ਘਟਨਾ ਬਾਰੇ ਜਾਣਕਾਰੀ ਪ੍ਰਦਾਨ ਕਰ ਰਹੇ ਸਨ।

ਐਤਵਾਰ ਨੂੰ ਗੋਲ਼ੀ ਚੱਲਣ ਦੀ ਵਾਰਦਾਤ ਵਿੱਚ 19 ਸਾਲ ਦੇ ਨੌਜਵਾਨ, ਹਰਮਨ ਸਿੰਘ ਢੇਸੀ ਦੀ ਮੌਤ ਹੋ ਗਈ ਹੈ।

ਇੰਟੈਗਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਯੂਨਿਟ ਦਾ ਮੰਨਣਾ ਹੈ ਕਿ ਹਰਮਨ ਸਿੰਘ ਢੇਸੀ ਅਤੇ ਗਿਲਫਰਡ ਇਲਾਕੇ ਦੀ ਵਾਰਦਾਤ ਦੇ ਪੀੜਤ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਗਿਆ ਸੀ।

ਆਈ-ਹਿੱਟ ਅਨੁਸਾਰ ਪੁਲੀਸ ਢੇਸੀ ਨਾਲ ਵਾਕਫ਼ ਸੀ।

ਦੋਵੇਂ ਘਟਨਾਵਾਂ ਤੋਂ ਬਾਅਦ ਪੁਲਿਸ ਨੂੰ ਕੁਝ ਦੂਰੀ ’ਤੇ ਸਾੜੇ ਹੋਏ ਵਾਹਨ ਵੀ ਬਰਾਮਦ ਹੋਏ ਹਨ।

ਅਧਿਕਾਰੀਆਂ ਵੱਲੋਂ ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਦੋਵੇਂ ਵਾਰਦਾਤਾਂ ਦਾ ਆਪਸ ਵਿੱਚ ਸਬੰਧ ਸੀ ਜਾਂ ਨਹੀਂ।

ਐਤਵਾਰ ਦੀ ਘਟਨਾ ਰਾਤ ਤਕਰੀਬਨ 10:30 ਵਜੇ 137A ਸਟਰੀਟ ਅਤੇ 90 ਐਵੀਨਿਊ ਦੇ ਨਜ਼ਦੀਕ ਵਾਪਰੀ ਅਤੇ ਸੋਮਵਾਰ ਦੀ ਵਾਰਦਾਤ, 148A ਸਟ੍ਰੀਟ ਦੇ 11000 ਬਲੌਕ ‘ਤੇ ਵਾਪਰੀ।

ਆਈ ਹਿੱਟ ਨੂੰ ਘਟਨਾਵਾਂ ਦੇ ਗਵਾਹਾਂ ਅਤੇ ਡੈਸ਼ ਕੈਮ ਫੁਟੇਜ ਦੀ ਭਾਲ ਹੈ।

ਜ਼ਿਕਰਯੋਗ ਹੈ ਕਿ 29 ਨਵੰਬਰ ਨੂੰ ਫਲੀਟਵੁਡ ਇਲਾਕੇ ਵਿੱਚ ਰਿਯਾਦ ਰਸ਼ੀਦ ਦੇ ਗੋਲੀ ਮਾਰਕੇ ਕੀਤੇ ਕਤਲ ਤੋਂ ਲੈਕੇ ਹੁਣ ਤੱਕ ਸਰ੍ਹੀ ਵਿੱਚ ਗੋਲ਼ੀ ਚਲਣ ਦੇ 4 ਅਜਿਹੇ ਜਾਨਲੇਵਾ ਹਮਲੇ ਹੋ ਚੁੱਕੇ ਹਨ।

Latest news

30-year-old-womans-death-in-fort-st-james-deemed-suspicious-rcmp-investigating
Punjabi

ਫੋਰਟ ਸੇਂਟ ਜੇਮਜ਼ ’ਚ 30 ਸਾਲਾ ਮਹਿਲਾ ਦੀ ਮੌਤ ਸ਼ੱਕੀ, RCMP ਵੱਲੋਂ ਕੀਤੀ ਜਾ ਰਹੀ ਜਾਂਚ

ਬੀਸੀ ਆਰ.ਸੀ.ਐਮ.ਪੀ. ਦੀ ਮੇਜਰ ਕ੍ਰਾਈਮ ਯੂਨਿਟ ਨੇ ਫੋਰਟ ਸੇਂਟ ਜੇਮਜ਼ ਵਿਚ ਇੱਕ 30 ਸਾਲਾ ਮਹਿਲਾ ਦੀ ਮੌਤ ਨੂੰ ਸ਼ੱਕੀ ਕਰਾਰ ਦਿੱਤਾ ਹੈ, ਜਿਸ ਦੀ ਪਛਾਣ Dayna Monk ਵਜੋਂ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਜਾਂਚ ਲਈ ਜਨਤਾ ਪਾਸੋਂ ਮਦਦ ਦੀ ਅਪੀਲ ਕੀਤੀ ਗਈ ਹੈ।
david-eby-instructs-ndp-to-be-ready-for-the-election
Punjabi

ਡੇਵਿਡ ਈਬੀ ਨੇ NDP ਨੂੰ ਚੋਣਾਂ ਲਈ ਤਿਆਰ ਰਹਿਣ ਦੇ ਦਿੱਤੇ ਨਿਰਦੇਸ਼

ਬੀ. ਸੀ. ਵਿਚ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਪ੍ਰੀਮੀਅਰ ਡੇਵਿਡ ਈਬੀ ਨੇ ਅਮਰੀਕਾ ਨਾਲ ਚੱਲ ਰਹੀ ਟਰੇਡ ਵਾਰ ਦੇ ਮੱਦੇਨਜ਼ਰ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ ਹੈ, ਹਾਲਾਂਕਿ ਉਨ੍ਹਾਂ ਨੇ ਅਜੇ ਚੋਣਾਂ ਦੀ ਕਿਸੇ ਪੱਕੀ ਤਾਰੀਖ਼ ਦਾ ਐਲਾਨ ਨਹੀਂ ਕੀਤਾ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰੀਮੀਅਰ ਨੇ ਦੱਸਿਆ ਕਿ ਉਨ੍ਹਾਂ ਨੇ ਇਲੈਕਸ਼ਨਜ਼ ਬੀ.ਸੀ. ਅਤੇ ਐਨ.ਡੀ.ਪੀ. ਕਾਕਸ ਦੋਵਾਂ ਨੂੰ ਤਿਆਰੀਆਂ ਰੱਖਣ ਲਈ ਕਿਹਾ ਹੈ।
surrey-mayor-brenda-locke-slams-release-of-high-risk-offenders
Punjabi

ਸਰੀ ਮੇਅਰ ਬ੍ਰੈਂਡਾ ਲੌਕ ਨੇ ਹਾਈ-ਰਿਸਕ ਅਪਰਾਧੀਆਂ ਦੀ ਰਿਹਾਈ ’ਤੇ ਜਤਾਈ ਸਖ਼ਤ ਨਾਰਾਜ਼ਗੀ

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪਿਛਲੇ ਮਹਿਜ਼ ਦੋ ਦਿਨਾਂ ਦੇ ਅੰਦਰ ਦੋ ਹਾਈ ਰਿਸਕ ਕ੍ਰਿਮੀਨਲਸ ਨੂੰ ਸ਼ਹਿਰ ਵਿਚ ਰਿਲੀਜ਼ ਕੀਤੇ ਜਾਣ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਮੇਅਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਲਜ਼ਮਾਂ ਨੂੰ ਰਿਹਾਅ ਕਰਕੇ ਸਰੀ ਵਿਚ ਰਹਿਣ ਲਈ ਛੱਡਣਾ ਬਿਲਕੁਲ ਨਾ-ਬਰਦਾਸ਼ਤਯੋਗ ਹੈ। ਸਰੀ ਪੁਲਿਸ ਸਰਵਿਸ ਵੱਲੋਂ ਜਨਤਕ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਲੌਕ ਨੇ ਇੱਕ ਬਿਆਨ ਵਿਚ ਕਿਹਾ ਕਿ ਜੋਨਾਥਨ ਮੁਜ਼ਿਚਕਾ ਅਤੇ ਸਕਾਈਲਰ ਪੈਲੇਟੀਅਰ ਵਰਗੇ ਹਿੰਸਕ ਪਿਛੋਕੜ ਵਾਲੇ ਅਪਰਾਧੀਆਂ ਦਾ ਸਰੀ ਵਿਚ ਕੋਈ ਸਵਾਗਤ ਨਹੀਂ ਹੈ।
poilievre-calls-on-carney-to-clarify-canada-eu-talks
Punjabi

ਪੌਲੀਐਵ ਨੇ ਕਾਰਨੀ ਤੋਂ ਕੈਨੇਡਾ-ਈ.ਯੂ. ਗੱਲਬਾਤ ’ਤੇ ਮੰਗਿਆ ਸਪੱਸ਼ਟੀਕਰਨ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਯੂਰਪੀ ਯੂਨੀਅਨ ਨਾਲ ਸਹਿਯੋਗੀ ਮੈਂਬਰਸ਼ਿਪ, ਵਿਲੱਖਣ ਗਠਜੋੜ ਜਾਂ ਜਿਸ ਵੀ ਚੀਜ਼ ਲਈ ਗੱਲ ਚੱਲ ਰਹੀ ਹੈ ਉਸ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੀ ਸਥਿਤੀ ਬਿਲਕੁਲ ਸਪੱਸ਼ਟ ਹੈ ਅਸੀਂ ਯੂਰਪ ਨਾਲ ਦਹਾਕਿਆਂ ਪੁਰਾਣੇ ਫਰੀ ਟਰੇਡ ਅਤੇ ਨੈਟੋ ਗੱਠਜੋੜ ਦਾ ਪੂਰਾ ਸਮਰਥਨ ਕਰਦੇ ਹਾਂ ਪਰ ਪਾਰਟੀ ਕੈਨੇਡੀਅਨ 'ਤੇ ਕੋਈ ਵੀ ਯੂਰਪੀ ਟੈਕਸ, ਕਾਨੂੰਨ ਜਾਂ ਓਪਨ ਬਾਰਡਰ ਇਮੀਗ੍ਰੇਸ਼ਨ ਪਾਲਿਸੀ ਥੋਪਣ ਦੇ ਸਖ਼ਤ ਖ਼ਿਲਾਫ਼ ਹੈ।
north-island-college-campus-attack-leaves-two-injured
Punjabi

ਨੌਰਥ ਆਈਲੈਂਡ ਕਾਲਜ ਕੈਂਪਸ ’ਚ ਹਮਲਾ, ਦੋ ਵਿਅਕਤੀ ਜ਼ਖਮੀ

ਬੀ.ਸੀ. ਦੇ ਕੋਮੋਕਸ ਵੈਲੀ ਵਿਖੇ ਨੌਰਥ ਆਈਲੈਂਡ ਕਾਲਜ ਦੇ ਕੈਂਪਸ ਵਿਚ ਇੱਕ ਹਮਲੇ ਦੀ ਘਟਨਾ ਵਾਪਰੀ ਹੈ, ਜਿਸ ਵਿਚ ਦੋ ਲੋਕ ਜ਼ਖਮੀ ਹੋਏ ਹਨ। ਪੁਲਿਸ ਮੁਤਾਬਕ, ਰਾਤ ਕਰੀਬ 12:53 ਵਜੇ ਕਾਲਜ ਦੀ ਇੱਕ ਰਿਹਾਇਸ਼ੀ ਇਮਾਰਤ ਵਿਚ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਣ ਦੀਆਂ ਕਈ ਰਿਪੋਰਟਸ ਮਿਲੀਆਂ, ਜਿਥੇ ਮੌਕੇ 'ਤੇ ਪਹੁੰਚੇ ਫਰੰਟ ਲਾਈਨ ਔਫੀਸਰ ਨੂੰ ਦੋ ਨੌਜਵਾਨ ਜ਼ਖਮੀ ਹਾਲਤ ਵਿਚ ਮਿਲੇ ਅਤੇ ਸ਼ੱਕੀ ਦੀ ਪਛਾਣ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link