Oct 17, 2022 9:42 PM - The Canadian Press

ਨਨਾਈਮੋ 'ਚ ਡਕੈਤੀ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨਾਲ ਹੀ ਡਕੈਤੀ ਵਾਪਰਨ ਦੀ ਅਜੀਬ ਘਟਨਾ ਦੀ ਜਾਣਕਾਰੀ ਸਾਹਮਣੇ ਆਈ ਹੈ।
ਘਟਨਾ ਬੀਤੇ ਹਫ਼ਤੇ ਵੀਰਵਾਰ ਨੂੰ ਵਾਪਰੀ ਦੱਸੀ ਗਈ। ਨਨਾਈਮੋ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਅਫਸਰਾਂ ਨੇ ਡਾਊਨਟਾਊਨ ਇਲਾਕੇ 'ਚ ਗੈਸ ਸਟੇਸ਼ਨ 'ਤੇ ਡਕੈਤੀ ਨੂੰ ਅੰਜਾਮ ਦੇਣ ਵਾਲੇ ਇੱਕ ਸ਼ੱਕੀ ਨੂੰ ਕਾਬੂ ਕੀਤਾ ਸੀ।
ਇਸੇ ਦੌਰਾਨ ਇੱਕ ਹੋਰ ਵਿਅਕਤੀ ਨੇ ਮੌਕੇ ਦਾ ਫਾਇਦਾ ਚੁੱਕ ਪਾਸੇ ਪਿਆ ਸ਼ੱਕੀ ਦਾ ਬੈਗ ਚੁੱਕਿਆ ਅਤੇ ਮੌਕੇ ਤੋਂ ਦੌੜ ਨਿਕਲਿਆ।
ਪੁਲਿਸ ਅਨੁਸਾਰ ਇਸ ਝੋਲੇ 'ਚ ਸ਼ੱਕੀ ਵੱਲੋਂ ਚੋਰੀ ਕੀਤਾ ਗਿਆ ਕੈਸ਼ ਮੌਜੂਦ ਸੀ।
ਜਦ ਦੂਜਾ ਸ਼ੱਕੀ ਦੌੜਿਆ ਤਾਂ ਪੁਲਿਸ ਪਹਿਲੇ ਸ਼ੱਕੀ ਨੂੰ ਕਾਬੂ ਕਰਨ 'ਚ ਜੁਟੀ ਸੀ।
ਹਾਲਾਂਕਿ ਪੁਲਿਸ ਨੇ ਦੂਜੇ ਸ਼ੱਕੀ ਦਾ ਪਿੱਛਾ ਕੀਤਾ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ।
ਸ਼ੱਕੀ ਤੋਂ ਹਾਸਿਲ ਕੀਤੇ ਝੋਲੇ 'ਚ ਕੈਸ਼ ਬਰਾਮਦ ਹੋਇਆ ਦੱਸਿਆ ਗਿਆ।
ਪੁਲਿਸ ਅਨੁਸਾਰ ਇਸ ਮਾਮਲੇ 'ਚ ਇੱਕ 27 ਸਾਲਾ ਔਰਤ ਅਤੇ 30 ਸਾਲਾ ਆਦਮੀ 'ਤੇ ਦੋਸ਼ ਲੱਗੇ ਹਨ।




