17.09C Vancouver
ADS

Aug 23, 2021 9:38 AM -

ਅਰਵਿੰਦ ਕੇਜਰੀਵਾਲ ਨੇ ਕੀਤੀ ਭਾਰਤ ਦੇ ਪਹਿਲੇ ਸਮੌਗ ਟਾਵਰ ਦੀ ਘੁੰਢ-ਚੁਕਾਈ

Share On
arvind-kejriwal-inaugurates-indias-first-smog-tower-in-delhi
Arvind Kejriwal inaugurates India's first smog tower in Delhi

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸੋਮਵਾਰ ਨੂੰ, ਕਨਾਟ ਪਲੇਸ ਵਿੱਚ, ਭਾਰਤ ਦੇ ਪਹਿਲੇ ਧੂੰਏਂ ਦੇ ਟਾਵਰ ਦੀ ਘੁੰਢ-ਚੁਕਾਈ ਕੀਤੀ।

ਪ੍ਰੋਗਰਾਮ ਵਿੱਚ ਬੋਲਦਿਆਂ ਕੇਜਰੀਵਾਲ ਨੇ ਆਖਿਆ,"ਪ੍ਰਦੂਸ਼ਣ ਨਾਲ ਲੜਨ ਲਈ, ਅਸੀਂ ਦਿੱਲੀ ਵਿੱਚ, ਅੱਜ ਪਹਿਲਾਂ ਧੂੰਏਂ ਦਾ ਟਾਵਰ ਲਾਇਆ ਹੈ। ਇਹ ਤਕਨੀਕ ਅਮਰੀਕਾ ਤੋਂ ਲਿਆਂਦੀ ਗਈ ਹੈ, ਇਹ 24 ਮੀਟਰ ਲੰਮਾ ਟਾਵਰ, ਇੱਕ ਕਿਲੋਮੀਟਰ ਤੱਕ ਦੇ ਦਾਇਰੇ ਤੱਕ ਹਵਾ ਨੂੰ ਸਾਫ਼ ਕਰੇਗਾ, ਇਹ ਹਵਾ ਨੂੰ ਉੱਤੋਂ ਲਿਆ ਕੇ ਹੇਠਾਂ ਵੱਲ ਛੱਡੇਗਾ ਅਤੇ ਫ਼ੀ (ਪ੍ਰਤੀ) ਸੈਕਿੰਡ ਵਿੱਚ ਇਹ 1000 ਵਰਗ ਮੀਟਰ ਹਵਾ ਛੱਡੇਗਾ।

"ਇਸਨੂੰ ਪ੍ਰਯੋਗਤਮਕ ਅਧਾਰ 'ਤੇ ਲਾਇਆ ਗਿਆ ਹੈ ਅਤੇ ਦੋ ਸਾਲਾਂ ਤੱਕ ਇਸਦਾ ਡਾਟਾ ਆਈਆਈਟੀ ਦਿੱਲੀ ਅਤੇ ਆਈਆਈਟੀ ਬੌਮਬੇ ਵੱਲੋਂ ਜਾਂਚਿਆ ਜਾਵੇਗਾ ਅਤੇ ਉਸੇ ਅਧਾਰ 'ਤੇ ਇਸਦੇ ਨਤੀਜੇ ਸਾਂਝੇ ਕੀਤੇ ਜਾਣਗੇ, ਅਸੀਂ ਰਾਜਧਾਨੀ ਵਿੱਚ ਹੋਰ ਟਾਵਰ ਲਾਵਾਂਗੇ,"ਕੇਜਰੀਵਾਲ ਨੇ ਅੱਗੇ ਆਖਿਆ।

ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਆਈਆਈਟੀ-ਦਿੱਲੀ ਅਤੇ ਆਈਆਈਟੀ-ਮੁੰਬਈ ਦੀ ਨਿਗਰਾਨੀ ਹੇਠ, ਇਹ ਟਾਵਰ ਦਿੱਲੀ ਸਰਕਾਰ ਨੇ ਟਾਟਾ ਕੰਸਲਟੈਂਸੀ ਅਤੇ ਨੈਸ਼ਨਲ ਬਿਲਡਿੰਗਸ ਕੰਸਟ੍ਰਕਸ਼ਨ ਕੌਰਪੋਰੇਸ਼ਨ ਲਿਮਿਟਿਡ (ਐੱਨਬੀਸੀਸੀ) ਦੇ ਸਹਿਯੋਗ ਨਾਲ ਉਸਾਰਿਆ ਹੈ।

ਉਹਨਾਂ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਸਾਲ 2014 ਤੋਂ ਉਹਨਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ।

"ਹੁਣ ਬਰੀਕ ਕਣ ਪਦਾਰਥ (ਪੀਐੱਮ) 2.5 ਅਤੇ ਪੀਐੱਮ 10 ਵੀ ਖ਼ਾਸ ਤੌਰ 'ਤੇ ਹੇਠਾਂ ਆ ਗਏ ਹਨ। ਸਾਲ 2014 ਵਿੱਚ ਪੀਐੱਮ 2.5 ਤਕਰੀਬਨ 150 ਸੀ ਅਤੇ ਘਟ ਕੇ 100 ਹੋ ਚੁੱਕਾ ਹੈ ਅਤੇ ਪੀਐੱਮ 10 ਤਕਰੀਬਨ 300 ਸੀ, ਜੋ ਹੁਣ ਘਟ ਕੇ 150 ਹੋ ਚੁੱਕਾ ਹੈ। ਦਿੱਲੀ ਦੇ ਲੋਕਾਂ ਦੇ ਸਹਿਯੋਗ ਨਾਲ ਕਈ ਕਦਮ ਚੁੱਕੇ ਗਏ ਹਨ,"ਉਨ੍ਹਾਂ ਅੱਗੇ ਆਖਿਆ।

Latest news

carney-signals-controlled-increase-in-immigration
Punjabi

ਪੀ.ਐਮ.ਕਾਰਨੀ ਨੇ ਇਮੀਗ੍ਰੇਸ਼ਨ ਵਿੱਚ ਨਿਯੰਤਰਿਤ ਵਾਧੇ ਦੇ ਦਿੱਤੇ ਸੰਕੇਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਿਯੰਤਰਿਤ ਤਰੀਕੇ ਨਾਲ ਇਮੀਗ੍ਰੇਸ਼ਨ ਵਿਚ ਵਾਧਾ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਵਲੋਂ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦਾ ਇੱਕ ਹੋਰ ਪਾਰਟ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਦੇਸ਼ ਦਾ ਇਮੀਗ੍ਰੇਸ਼ਨ ਸਿਸਟਮ ਕੰਟਰੋਲ ਵਿਚ ਆ ਚੁੱਕਾ ਹੈ ਅਤੇ ਹੁਣ ਅਗਲਾ ਸਵਾਲ ਦੇਸ਼ ਦੀ ਆਬਾਦੀ ਵਿਚ ਇੱਕ ਨਿਯੰਤਰਿਤ ਵਾਧਾ ਸ਼ੁਰੂ ਕਰਨ ਦਾ ਹੈ।
calgary-chamber-warns-of-economic-fallout-from-alberta-split
Punjabi

ਐਲਬਰਟਾ ਦੇ ਵੱਖ ਹੋਣ ਨਾਲ ਆਰਥਿਕ ਨੁਕਸਾਨ ਦਾ ਖ਼ਦਸ਼ਾ, ਕੈਲਗਰੀ ਚੈਂਬਰ ਦੀ ਚੇਤਾਵਨੀ

ਕੈਲਗਰੀ ਚੈਂਬਰ ਆਫ਼ ਕਾਮਰਸ ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਮੁਤਾਬਕ ਜੇਕਰ ਐਲਬਰਟਾ ਕੈਨੇਡਾ ਤੋਂ ਵੱਖ ਹੋ ਜਾਂਦਾ ਹੈ ਅਤੇ ਵਪਾਰਕ ਲਾਗਤਾਂ ਵਧਦੀਆਂ ਹਨ, ਤਾਂ ਕੈਲਗਰੀ ਵਿੱਚ 44,000 ਤੋਂ 69,000 ਦੇ ਕਰੀਬ ਨੌਕਰੀਆਂ ਖ਼ਤਰੇ ਵਿੱਚ ਪੈ ਸਕਦੀਆਂ ਹਨ।ਯੂਨੀਵਰਸਿਟੀ ਆਫ਼ ਕੈਲਗਰੀ ਦੇ ਅਰਥ ਸ਼ਾਸਤਰੀ Trevor Tombe ਵਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਕੈਨੇਡਾ ਛੱਡਣ ਦੇ ਵਪਾਰ, ਨਿਵੇਸ਼, ਕਰਮਚਾਰੀਆਂ ਅਤੇ ਸਰਕਾਰੀ ਵਿੱਤ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਕੀਤੀ ਗਈ ਹੈ। ਕੈਲਗਰੀ ਵਿੱਚ 3,60,000 ਤੋਂ ਵੱਧ ਨੌਕਰੀਆਂ ਦੂਜੇ ਸੂਬਿਆਂ ਜਾਂ ਦੇਸ਼ਾਂ ਨੂੰ ਐਕਸਪੋਰਟ ਉੱਤੇ ਨਿਰਭਰ ਹਨ। ਇਹ ਸਬੰਧ ਸਿਰਫ਼ ਤੇਲ ਅਤੇ ਗੈਸ ਤੱਕ ਸੀਮਤ ਨਹੀਂ ਸਗੋਂ ਪ੍ਰੋਫ਼ੈਸ਼ਨਲ ਸੇਵਾਵਾਂ, ਮੈਨੂਫੈਕਚਰਿੰਗ, ਟਰਾਂਸਪੋਰਟ ਅਤੇ ਟੂਰਿਜ਼ਮ ਵਿੱਚ ਵੀ ਫੈਲੇ ਹੋਏ ਹਨ। ਜੇਕਰ ਵਪਾਰਕ ਲਾਗਤਾਂ 5 ਫ਼ੀਸਦੀ ਵਧਦੀਆਂ ਹਨ ਤਾਂ ਕੈਲਗਰੀ ਵਿੱਚ ਲਗਭਗ 44,000 ਨੌਕਰੀਆਂ ਘੱਟ ਹੋ ਸਕਦੀਆਂ ਹਨ, ਅਤੇ 8 ਫ਼ੀਸਦੀ ਦੇ ਵਾਧੇ ਨਾਲ ਇਹ ਅੰਕੜਾ 69,000 ਤੱਕ ਪਹੁੰਚ ਸਕਦਾ ਹੈ।ਚੈਂਬਰ ਦੀ ਪ੍ਰਧਾਨ ਅਤੇ ਸੀ.ਈ.ਓ. ਡੇਬੋਰਾ ਯੇਡਲਿਨ ਦਾ ਕਹਿਣਾ ਹੈ ਕਿ ਇਹ ਰਿਪੋਰਟ ਕਾਰੋਬਾਰੀ ਭਾਈਚਾਰੇ ਵਿੱਚ ਚੱਲ ਰਹੀਆਂ ਚਿੰਤਾਵਾਂ ਨੂੰ ਅਸਲ ਅੰਕੜਿਆਂ ਸਾਹਮਣੇ ਰੱਖਦੀ ਹੈ।ਵੱਖ ਹੋਣ ਤੋਂ ਬਾਅਦ ਅਲਬਰਟਾ ਦੀ ਵਿੱਤੀ ਸਥਿਤੀ ਆਰਥਿਕ ਗੜਬੜੀ ਅਤੇ ਫੈਡਰਲ ਜ਼ਿੰਮੇਵਾਰੀਆਂ ਸੰਭਾਲਣ ਦੇ ਖਰਚੇ 'ਤੇ ਨਿਰਭਰ ਕਰੇਗੀ। ਰਿਪੋਰਟ ਮੁਤਾਬਕ ਸਾਲਾਨਾ ਲਗਭਗ $9 ਬਿਲੀਅਨ ਦਾ ਘਾਟਾ ਪੈ ਸਕਦਾ ਹੈ।
rcmp-charges-16-in-major-quebec-cocaine-trafficking-investigation
Punjabi

ਆਰ.ਸੀ.ਐਮ.ਪੀ. ਦੀ ਵੱਡੀ ਕਾਰਵਾਈ, ਕੋਕੀਨ ਤਸਕਰੀ ਮਾਮਲੇ ’ਚ 16 ਵਿਅਕਤੀਆਂ’ਤੇ ਲੱਗੇ ਚਾਰਜ

ਕਿਊਬੈਕ ਵਿਚ ਆਰ.ਸੀ.ਐਮ.ਪੀ. ਨੇ ਕੋਕੀਨ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 16 ਵਿਅਕਤੀਆਂ ਖਿਲਾਫ਼ ਚਾਰਜਿਜ਼ ਲਗਾਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ, ਇਹ ਕਾਰਵਾਈ ਪ੍ਰੋਜੈਕਟ ਕ੍ਰੋਮ ਨਾਮਕ ਇੱਕ ਵਿਸ਼ੇਸ਼ ਜਾਂਚ ਦਾ ਨਤੀਜਾ ਹੈ, ਜੋ ਸਾਲ 2022 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਵਿਚ ਕੈਨੇਡਾ ਰੈਵੇਨਿਊ ਏਜੰਸੀ ਨੇ ਵੀ ਅਹਿਮ ਸਹਿਯੋਗ ਦਿੱਤਾ।
langley-shooting-leaves-one-person-injured-police-investigating
Punjabi

ਲੈਂਗਲੀ 'ਚ ਵਾਪਰੀ ਟਾਰਗੇਟਿਡ ਸ਼ੂਟਿੰਗ ਦੀ ਘਟਨਾ, ਇੱਕ ਵਿਅਕਤੀ ਜ਼ਖਮੀ

ਲੈਂਗਲੀ ਵਿਚ ਸ਼ੂਟਿੰਗ ਦੀ ਇੱਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਪੁਲਿਸ ਮੁਤਾਬਕ, ਘਟਨਾ ਸੋਮਵਾਰ ਵੱਡੇ ਤੜਕੇ ਬਰੂਕਸਵੁੱਡ ਇਲਾਕੇ ਦੀ 205 ਸਟ੍ਰੀਟ ਦੇ 3000 ਬਲੌਕ ਵਿਚ ਵਾਪਰੀ। ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਲੈਂਗਲੀ ਆਰ.ਸੀ.ਐਮ.ਪੀ.ਅਤੇ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ।
b-c-conservatives-accuse-eby-of-breaking-1-000-grocery-rebate-promise
Punjabi

$1,000 ਦੀ ਗ੍ਰੋਸਰੀ ਰਿਬੇਟ ਦਾ ਵਾਅਦਾ ਪੂਰਾ ਨਾ ਕਰਨ ’ਤੇ ਘਿਰੇ ਡੇਵਿਡ ਈਬੀ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਸੂਬੇ ਵਿਚ ਚੱਲ ਰਹੀ ਕੰਪੇਨ ਦੌਰਾਨ ਬੀ.ਸੀ.ਐਨ.ਡੀ.ਪੀ. ਅਤੇ ਇਸ ਦੇ ਲੀਡਰ ਡੇਵਿਡ ਈਬੀ 'ਤੇ ਚੋਣ ਵਾਅਦਾ ਖਿਲਾਫ਼ੀ ਅਤੇ ਨਾਕਾਮ ਆਰਥਿਕ ਨੀਤੀਆਂ ਦਾ ਦੋਸ਼ ਲਗਾਉਂਦੇ ਹੋਏ ਤਿੱਖਾ ਹਮਲਾ ਕੀਤਾ ਹੈ। ਬੀ.ਸੀ. ਕੰਜ਼ਰਵੇਟਿਵ ਮੁਤਾਬਕ, ਠੀਕ ਦੋ ਸਾਲ ਪਹਿਲਾਂ ਬੀ. ਸੀ.ਐਨ.ਡੀ.ਪੀ. ਨੇ ਬ੍ਰਿਟਿਸ਼ ਕੋਲੰਬੀਆ ਦੇ ਹਰ ਪਰਿਵਾਰ ਨੂੰ $1,000 ਦੀ ਗ੍ਰੋਸਰੀ ਰਿਬੇਟ ਦੇਣ ਦਾ ਚੋਣ ਵਾਅਦਾ ਕੀਤਾ ਸੀ ਪਰ ਇਲੈਕਸ਼ਨ ਜਿੱਤਣ ਤੋਂ ਬਾਅਦ ਈਬੀ ਇਸ ਵਾਅਦੇ ਤੋਂ ਮੁੱਕਰ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link