Sep 29, 2026 5:03 PM - Connect Newsroom - Ramandeep Kaur with files from The Canadian Press

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਸੂਬੇ ਵਿਚ ਚੱਲ ਰਹੀ ਕੰਪੇਨ ਦੌਰਾਨ ਬੀ.ਸੀ.ਐਨ.ਡੀ.ਪੀ. ਅਤੇ ਇਸ ਦੇ ਲੀਡਰ ਡੇਵਿਡ ਈਬੀ 'ਤੇ ਚੋਣ ਵਾਅਦਾ ਖਿਲਾਫ਼ੀ ਅਤੇ ਨਾਕਾਮ ਆਰਥਿਕ ਨੀਤੀਆਂ ਦਾ ਦੋਸ਼ ਲਗਾਉਂਦੇ ਹੋਏ ਤਿੱਖਾ ਹਮਲਾ ਕੀਤਾ ਹੈ। ਬੀ.ਸੀ. ਕੰਜ਼ਰਵੇਟਿਵ ਮੁਤਾਬਕ, ਠੀਕ ਦੋ ਸਾਲ ਪਹਿਲਾਂ ਬੀ. ਸੀ.ਐਨ.ਡੀ.ਪੀ. ਨੇ ਬ੍ਰਿਟਿਸ਼ ਕੋਲੰਬੀਆ ਦੇ ਹਰ ਪਰਿਵਾਰ ਨੂੰ $1,000 ਦੀ ਗ੍ਰੋਸਰੀ ਰਿਬੇਟ ਦੇਣ ਦਾ ਚੋਣ ਵਾਅਦਾ ਕੀਤਾ ਸੀ ਪਰ ਇਲੈਕਸ਼ਨ ਜਿੱਤਣ ਤੋਂ ਬਾਅਦ ਈਬੀ ਇਸ ਵਾਅਦੇ ਤੋਂ ਮੁੱਕਰ ਗਏ।
ਬੀ.ਸੀ. ਕੰਜ਼ਰਵੇਟਿਵ ਲੀਡਰ ਲੋਰਨ ਡੋਰਕਸਨ ਨੇ ਈਬੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਅਜਿਹੀ ਸਥਿਤੀ ਵਿਚ ਬੀ. ਸੀ. ਐਨ.ਡੀ.ਪੀ. ਦੀ ਕਿਸੇ ਵੀ ਗੱਲ 'ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ ਅਤੇ ਸੂਬੇ ਵਿਚ ਹੁਣ ਸਰਕਾਰ ਬਦਲਣ ਦੀ ਸਖ਼ਤ ਲੋੜ ਹੈ।
ਡੋਰਕਸਨ ਨੇ ਆਪਣੇ ਬਿਆਨ ਵਿਚ ਸੂਬੇ ਦੀ ਆਰਥਿਕ ਸਥਿਤੀ 'ਤੇ ਕਿਹਾ ਕਿ ਬੀ.ਸੀ. ਇਸ ਸਮੇਂ ਰਿਕਾਰਡ deficits, ਬਾਹਰ ਜਾ ਰਹੇ ਨਿਵੇਸ਼ ਅਤੇ ਲਗਾਤਾਰ ਡਿੱਗ ਰਹੀ ਕ੍ਰੈਡਿਟ ਰੇਟਿੰਗ ਦਾ ਸਾਹਮਣਾ ਕਰ ਰਿਹਾ ਹੈ। ਗੌਰਤਲਬ ਹੈ ਕਿ ਈਬੀ ਅਤੇ ਡੋਰਕਸਨ ਦੋਵੇਂ ਬੀ. ਸੀ. ਦੇ ਅਗਲੇ ਪ੍ਰੀਮੀਅਰ ਬਣਨ ਦੀ ਦੌੜ ਵਿਚ ਸ਼ਾਮਲ ਹਨ।




