16.78C Vancouver
ADS

Oct 30, 2020 2:26 AM -

ਬੀ.ਸੀ. 'ਚ ਇੱਕ ਵਾਰ ਫਿਰ ਕੋਵਿਡ-19 ਦੇ ਮਾਮਲੇ 200 ਤੋਂ ਪਾਰ, ਐਕਟਿਵ ਮਾਮਲਿਆਂ ਦੀ ਗਿਣਤੀ 2,344 ਤੱਕ ਪਹੁੰਚੀ

Share On
avtive-caseload-in-b-c-reaches-2-344-as-234-new-covid-19-cases-reported
(File) -  British Columbia's provincial health officer, Dr. Bonnie Henry giving her views during a press conference. - B.C. government

ਬੀ.ਸੀ. 'ਚ ਕੋਰੋਨਾ ਵਾਇਰਸ ਦੇ ਲਗਾਤਾਰ 9ਵੇਂ ਦਿਨ 200 ਤੋਂ ਵੱਧ ਮਾਮਲੇ ਰਿਪੋਰਟ ਹੋਏ ਹਨ।

ਬੀ.ਸੀ. 'ਚ 234 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਇੱਕ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 14,109 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 262 ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 2,344 ਤੱਕ ਪਹੁੰਚ ਗਏ ਹਨ।

ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ ਦੀ ਗਿਣਤੀ 84 ਤੱਕ ਪਹੁੰਚ ਗਈ ਹੈ ਤੇ ਇਸ 'ਚ 24 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਜਿਸ ਵਾਇਰਸ ਪੀੜਤ ਨੇ ਦਮ ਤੋੜਿਆ ਹੈ, ਉਹ 80 ਸਾਲ ਦੀ ਇੱਕ ਔਰਤ ਸਨ, ਅਤੇ ਉਹ ਇੱਕ ਜਨਮਦਿਨ ਪਾਰਟੀ 'ਚ ਸ਼ਾਮਿਲ ਹੋਏ ਸਨ, ਜਿਸ 'ਚ ਕਰੀਬ 10 ਲੋਕ ਮੌਜੂਦ ਸਨ ਅਤੇ ਇਹਨਾਂ 'ਚ ਕਰੀਬ ਸਾਰਿਆਂ ਨੂੰ ਹੀ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ।

ਡਾ. ਬੌਨੀ ਹੈਨਰੀ ਨੇ ਹੈਲੋਈਨ ਸੰਬੰਧੀ ਸੁਨੇਹਾ ਦਿੰਦਿਆਂ ਕਿਹਾ ਕਿ ਇਸ ਵਾਰ ਹੈਲੋਈਨ ਦੇ ਜਸ਼ਨ ਬੇਹੱਦ ਸੁਰੱਖਿਅਤ ਰਹਿੰਦੀਆਂ ਮਨਾਉਣ ਦੀ ਲੋੜ ਹੋਵੇਗੀ।

Latest news

carney-calls-u-s-a-friend-amid-canada-u-s-trade-war-tensions
Punjabi

ਟਰੇਡ ਵਾਰ ਦੇ ਤਣਾਅ ਦਰਮਿਆਨ ਕਾਰਨੀ ਨੇ ਅਮਰੀਕਾ ਨੂੰ ਦੱਸਿਆ ‘ਦੋਸਤ’

ਕੈਨੇਡਾ-ਅਮਰੀਕਾ ਟਰੇਡ ਵਾਰ ਦੇ ਤਣਾਅਪੂਰਨ ਮਾਹੌਲ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੋਰੌਂਟੋ ਵਿਖੇ ਇਨਵੈਸਟਮੈਂਟ ਸਮਿਟ ਦੌਰਾਨ ਆਪਣੇ ਪ੍ਰਮੁੱਖ ਭਾਸ਼ਣ ਵਿਚ ਅਮਰੀਕਾ ਨੂੰ ਦੋਸਤ ਕਹਿ ਕੇ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਹਮੇਸ਼ਾ ਗੁਆਂਢੀ ਰਹਿਣਗੇ ਅਤੇ ਕੈਨੇਡਾ ਕਈ ਅਹਿਮ ਖੇਤਰਾਂ ਵਿਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਹਿੱਸੇਦਾਰ ਬਣਿਆ ਰਹੇਗਾ।
calgary-landfill-fire-court-orders-company-to-stop-illegal-waste-storage
Punjabi

ਕੈਲਗਰੀ ਲੈਂਡਫਿਲ ਅੱਗ ਮਾਮਲੇ ’ਚ ਅਦਾਲਤ ਸਖ਼ਤ, ਕੰਪਨੀ ਨੂੰ ਲਾਈ ਫਟਕਾਰ

ਕੈਲਗਰੀ ਦੀ ਇੱਕ ਕੰਪਨੀ ਨਾਲ ਜੁੜੇ ਲੈਂਡਫਿਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਲ ਰਹੀ ਅੱਗ ਅਤੇ ਧੂੰਏਂ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕ ਪਰੇਸ਼ਾਨ ਹਨ। ਇਸ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ ਅਪਣਾਇਆ ਹੈ। ਕੋਰਟ ਔਫ ਕਿੰਗਜ਼ ਬੈਂਚ ਦੇ ਜੱਜ ਜਸਟਿਸ ਜੇਮਜ਼ Eamon ਨੇ ਕਿਹਾ ਹੈ ਕਿ ਜਿਸ ਸਥਾਨਕ ਕੰਪਨੀ ਦੇ ਲੈਂਡਫਿਲ ਵਿੱਚ ਅੱਗ ਲੱਗੀ ਹੋਈ ਹੈ, ਉਸਨੇ ਜਾਣਬੁੱਝ ਕੇ ਨਗਰ ਨਿਗਮ ਦੇ ਉਪ-ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕੀਤਾ ਹੈ।
alberta-ndps-kyle-campbell-wins-calgary-shaw-byelection
Punjabi

ਐਲਬਰਟਾ NDP ਦੇ ਕਾਈਲ ਕੈਂਪਬੈਲ ਨੇ ਕੈਲਗਰੀ-ਸ਼ਾਅ ਉਪ-ਚੋਣ ਜਿੱਤੀ

ਐਲਬਰਟਾ ਐਨ.ਡੀ.ਪੀ. ਦੇ ਉਮੀਦਵਾਰ ਕਾਈਲ ਕੈਂਪਬੈਲ ਨੇ ਕੈਲਗਰੀ-ਸ਼ਾਅ ਹਲਕੇ ਵਿੱਚ ਹੋਈਆਂ ਉਪ-ਚੋਣਾਂ ਵਿਚ ਜਿੱਤ ਹਾਸਲ ਕਰ ਲਈ ਹੈ। ਹੁਣ ਉਹ ਇੱਥੇ ਵਿਧਾਇਕ ਵਜੋਂ ਸੇਵਾਵਾਂ ਨਿਭਾਉਣਗੇ। ਇਹ ਚੋਣ ਨਤੀਜਾ ਸੂਬੇ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ।ਇਹ ਮੁਕਾਬਲਾ ਫਸਵਾਂ ਰਿਹਾ, ਜਿਸ ਵਿੱਚ ਕਾਈਲ ਕੈਂਪਬੈਲ ਨੇ ਆਪਣੇ ਯੂ.ਸੀ.ਪੀ. ਵਿਰੋਧੀ ਮਾਈਕ ਡੈਰੀ ਨੂੰ 582 ਵੋਟਾਂ ਦੇ ਫ਼ਰਕ ਨਾਲ ਹਰਾਇਆ।
carney-government-preparing-to-open-four-major-airports-to-private-and-foreign-investment
Punjabi

ਕਾਰਨੀ ਸਰਕਾਰ 4 ਵੱਡੇ ਹਵਾਈ ਅੱਡਿਆਂ ’ਚ ਨਿੱਜੀ ਤੇ ਵਿਦੇਸ਼ੀ ਨਿਵੇਸ਼ ਦਾ ਰਾਹ ਖੋਲ੍ਹਣ ਦੀ ਤਿਆਰੀ ’ਚ

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਦੇਸ਼ ਦੇ 4 ਹਵਾਈ ਅੱਡਿਆਂ ਵਿਚ ਨਿੱਜੀ ਅਤੇ ਵਿਦੇਸ਼ੀ ਨਿਵੇਸ਼ ਦੇ ਰਾਹ ਖੋਲ੍ਹਣ ਲਈ ਮੰਗਲਵਾਰ ਨੂੰ ਅਗਲੇ ਕਦਮਾਂ ਦਾ ਰਸਮੀ ਐਲਾਨ ਕਰ ਸਕਦੀ ਹੈ। ਰਿਪੋਰਟਸ ਮੁਤਾਬਕ, ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਬਾਰੇ ਚਰਚਾ ਕਰਨ ਲਈ ਕੱਲ੍ਹ ਰਾਤ ਲਿਬਰਲ ਪਾਰਟੀ ਦੀ ਇੱਕ ਵਿਸ਼ੇਸ਼ ਕਾਕਸ ਮੀਟਿੰਗ ਹੋਈ ਹੈ।
trump-administrations-new-50-per-cent-tariffs-on-110-canadian-products-take-effect
Punjabi

ਕੈਨੇਡੀਅਨ ਉਤਪਾਦਾਂ ’ਤੇ ਟਰੰਪ ਦੇ ਨਵੇਂ 50 ਫੀਸਦੀ ਟੈਰਿਫ ਲਾਗੂ

ਕੈਨੇਡੀਅਨ ਐਕਸਪੋਰਟ 'ਤੇ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਐਲਾਨੇ ਗਏ ਨਵੇਂ ਟੈਰਿਫ ਮੰਗਲਵਾਰ ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਵਿਚ ਪਨੀਰ ਤੋਂ ਲੈ ਕੇ ਮੋਟਰਬੋਟ, ATV, ਧਾਤ ਅਤੇ ਕਾਗਜ਼ ਦੇ ਉਤਪਾਦ ਵਰਗੀਆਂ 110 ਵਸਤਾਂ 'ਤੇ 50 ਫੀਸਦੀ ਟੈਰਿਫ ਲਗਾਇਆ ਗਿਆ ਹੈ। ​ਇਸ ਦੇ ਨਾਲ ਹੀ, ਵ੍ਹਾਈਟ ਹਾਊਸ ਨੇ ਨਮਕ, ਸੀਮੈਂਟ, ਖੰਡ, ਟਾਇਲਟ ਪੇਪਰ ਅਤੇ ਮੱਛੀ ਫੜਨ ਵਾਲੀਆਂ ਡੰਡੀਆਂ ਵਰਗੀਆਂ 10 ਵਸਤੂਆਂ ਤੋਂ 50 ਫ਼ੀਸਦੀ ਟੈਰਿਫ ਹਟਾਉਣ ਦਾ ਐਲਾਨ ਵੀ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link