17.22C Vancouver
ADS

Apr 28, 2026 6:09 PM - Connect Newsroom - Jasmine Singh

ਨੌਜਵਾਨਾਂ ਲਈ ਸੋਸ਼ਲ ਮੀਡੀਆ ਨਿਯਮਾਂ 'ਚ ਏਆਈ ਚੈਟਬੋਟਸ ਸ਼ਾਮਲ ਕਰਨ ਦੀ ਨਿੱਕੀ ਸ਼ਰਮਾ ਨੇ ਕੀਤੀ ਅਪੀਲ

Share On
b-c-attorney-general-urges-ottawa-to-include-ai-chatbots-in-youth-social-media-rules
Sharma said AI systems can be used to mislead young people or expose them to violent ideologies, raising concerns about safety and mental well-being. (Photo: X Niki Sharma)

ਬੀ. ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਫੈਡਰਲ ਸਰਕਾਰ ਨੂੰ ਪੱਤਰ ਲਿਖ ਕੇ ਬੱਚਿਆਂ ਲਈ ਬਣਾਏ ਜਾਣ ਵਾਲੇ ਸੋਸ਼ਲ ਮੀਡੀਆ ਨਿਯਮਾਂ ਵਿਚ ਏਆਈ ਚੈਟਬੋਟਸ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੈਟਜੀਪੀਟੀ ਵਰਗੇ ਪਲੇਟਫਾਰਮ ਨੂੰ ਇਸ ਬੈਨ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਇੱਕ ਉਮਰ ਹੱਦ ਤੱਕ ਪਾਬੰਦੀ ਲਗਾਉਣਾ ਬੇਕਾਰ ਹੋਵੇਗਾ।

ਸ਼ਰਮਾ ਨੇ ਆਪਣੀ ਚਿੱਠੀ ਵਿਚ ਟੰਬਲਰ ਰਿਜ ਦੇ ਸ਼ੂਟਰ ਅਤੇ ਚੈਟਜੀਪੀਟੀ ਨਾਲ ਸਬੰਧਤ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਏ.ਆਈ. ਦੀ ਵਰਤੋਂ ਨੌਜਵਾਨਾਂ ਨੂੰ ਗੁੰਮਰਾਹ ਕਰਨ ਅਤੇ ਹਿੰਸਕ ਵਿਚਾਰਧਾਰਾ ਵੱਲ ਧੱਕਣ ਲਈ ਕੀਤੀ ਜਾ ਸਕਦੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਗੌਰਤਲਬ ਹੈ ਕਿ ਹਾਲ ਹੀ ਵਿਚ ਫੈਡਰਲ ਸੱਭਿਆਚਾਰ ਮੰਤਰੀ ਮਾਰਕ ਮਿਲਰ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਖਾਤਿਆਂ ਲਈ ਘੱਟੋ-ਘੱਟ ਉਮਰ ਤੈਅ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧ ਵਿਚ ਇੱਕ ਮਾਹਰ ਸਲਾਹਕਾਰ ਗਰੁੱਪ ਕੰਮ ਕਰ ਰਿਹਾ ਹੈ।

ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਸੀ ਕਿ ਕੀ ਏਆਈ ਚੈਟਬੋਟਸ ਨੂੰ ਇਸ ਕਾਨੂੰਨ ਦੇ ਦਾਇਰੇ ਵਿਚ ਲਿਆਂਦਾ ਜਾ ਸਕਦਾ ਹੈ। ਨਿੱਕੀ ਸ਼ਰਮਾ ਨੇ ਕਿਹਾ ਕਿ ਦੁਨੀਆ ਦੀਆਂ ਵੱਡੀਆਂ ਟੈਕ ਕੰਪਨੀਆਂ ਨੂੰ ਬਹੁਤ ਲੰਬੇ ਸਮੇਂ ਤੋਂ ਖੁੱਲ੍ਹੀ ਛੋਟ ਦਿੱਤੀ ਗਈ ਹੈ, ਜਿਸ ਦੇ ਨਤੀਜੇ ਵਜੋਂ ਨੌਜਵਾਨਾਂ ਅਤੇ ਕਮਜ਼ੋਰ ਲੋਕਾਂ ਦੀ ਮਾਨਸਿਕਤਾ ਨਾਲ ਖਿਲਵਾੜ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਅਸੀਂ ਇਹਨਾਂ ਕੰਪਨੀਆਂ 'ਤੇ ਖੁਦ ਨੂੰ ਕੰਟਰੋਲ ਕਰਨ ਲਈ ਭਰੋਸਾ ਨਹੀਂ ਕਰ ਸਕਦੇ।

Latest news

rcmp-warn-western-canada-trucking-businesses-about-credit-card-fraud-scheme
Punjabi

ਆਰਸੀਐਮਪੀ ਨੇ ਪੱਛਮੀ ਕੈਨੇਡਾ ਦੇ ਟਰੱਕਿੰਗ ਕਾਰੋਬਾਰਾਂ ਨੂੰ ਕ੍ਰੈਡਿਟ ਕਾਰਡ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਦਿੱਤੀ ਚੇਤਾਵਨੀ

ਕੈਨੇਡਾ ਵਿਚ ਟਰੱਕਿੰਗ ਅਤੇ ਆਵਾਜਾਈ ਕਾਰੋਬਾਰ ਨੂੰ ਕ੍ਰੈਡਿਟ ਕਾਰਡ ਰਾਹੀਂ ਇੱਕ ਵੱਡੇ ਫਰਾਡ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਖਾਸ ਕਰ ਇਹ ਚਿਤਾਵਨੀ ਪੱਛਮੀ ਕੈਨੇਡਾ ਲਈ ਦਿੱਤੀ ਗਈ ਹੈ, ਇਸ ਨੈੱਟਵਰਕ ਦਾ ਖੁਲਾਸਾ ਸਸਕੈਚਵਨ ਆਰਸੀਐਮਪੀ ਨੇ ਕੀਤਾ ਹੈ, ਜਿਸ ਮੁਤਾਬਕ, ਧੋਖੇਬਾਜ਼ ਫੋਨ 'ਤੇ ਸੰਪਰਕ ਕਰਕੇ ਟਰੱਕ ਦੇ ਟਾਇਰ, ਇੰਜਣ ਤੇਲ ਅਤੇ ਟ੍ਰੇਲਰ ਦੇ ਪੁਰਜ਼ੇ ਵਰਗੀਆਂ ਚੀਜ਼ਾਂ ਖਰੀਦਣ ਲਈ ਫਰਜ਼ੀ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਰਹੇ ਹਨ।
rustad-criticizes-b-c-premiers-public-response-as-wildfire-evacuations-continue
Punjabi

ਜੰਗਲੀ ਅੱਗ ਦੇ ਸੰਕਟ ਦੌਰਾਨ ਰਸਟੈਡ ਨੇ ਪ੍ਰੀਮੀਅਰ ਈਬੀ ਦੀ ਜਨਤਕ ਮੌਜੂਦਗੀ 'ਤੇ ਚੁੱਕੇ ਸਵਾਲ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਨੇ ਸੂਬੇ ਵਿਚ ਜੰਗਲੀ ਅੱਗ ਦੇ ਚੱਲਦਿਆਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦੇ ਦਿੱਤੇ ਗਏ ਹੁਕਮਾਂ ਵਿਚਕਾਰ ਪ੍ਰੀਮੀਅਰ ਡੇਵਿਡ ਈਬੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਰਸਟੈਡ ਨੇ ਕਿਹਾ ਕਿ ਜਦੋਂ ਸੂਬੇ ਦੇ ਹਜ਼ਾਰਾਂ ਨਾਗਰਿਕ ਮੁਸ਼ਕਲ ਸਥਿਤੀ ਵਿਚ ਹਨ ਅਤੇ ਪਰਿਵਾਰਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਘਰ ਸੁਰੱਖਿਅਤ ਬਚੇ ਹਨ ਜਾਂ ਨਹੀਂ, ਅਜਿਹੇ ਸਮੇਂ ਵਿਚ ਪ੍ਰੀਮੀਅਰ ਦਾ ਜਨਤਕ ਤੌਰ 'ਤੇ ਸਾਹਮਣੇ ਨਾ ਆਉਣਾ ਬਿਲਕੁਲ ਗਲਤ ਹੈ।
modi-netanyahu-discuss-west-asia-developments-in-phone-call
Punjabi

ਪ੍ਰਧਾਨ ਮੰਤਰੀ ਮੋਦੀ ਅਤੇ ਨੇਤਨਯਾਹੂ ਨੇ ਫੋਨ 'ਤੇ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਚਰਚਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫੋਨ ’ਤੇ ਗੱਲਬਾਤ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਪੱਛਮੀ ਏਸ਼ੀਆ ਵਿੱਚ ਵਾਪਰ ਰਹੀਆਂ ਤਾਜ਼ਾ ਘਟਨਾਵਾਂ ਅਤੇ ਹਾਲੀਆ ਹਾਲਾਤ ਉੱਤੇ ਵੀ ਚਰਚਾ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਇਜ਼ਰਾਇਲੀ ਸਪੈਸ਼ਲ ਸਟ੍ਰੈਟਜਿਕ ਪਾਰਟਨਰਸ਼ਿਪ ਵਿੱਚ ਹੋ ਰਹੀ ਗੱਲਬਾਤ ਦੀ ਸਮੀਖਿਆ ਵੀ ਕੀਤੀ ਹੈ।
toronto-police-arrest-two-youths-in-second-shooting-at-u-s-consulate
Punjabi

ਟੌਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਦੂਜੀ ਗੋਲੀਬਾਰੀ ਮਾਮਲੇ ਵਿੱਚ ਦੋ ਨੌਜਵਾਨ ਗ੍ਰਿਫ਼ਤਾਰ

ਟੌਰੌਂਟੋ ਵਿਚ ਅਮਰੀਕੀ ਕੌਂਸਲੇਟ 'ਤੇ ਹਾਲ ਹੀ ਵਿਚ ਹੋਈ ਦੂਜੀ ਸ਼ੂਟਿੰਗ ਦੇ ਸਬੰਧ ਵਿਚ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ ਦੀ ਉਮਰ ਸਿਰਫ਼ 15 ਸਾਲ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਚੀਫ਼ ਮਾਈਰੋਨ Demkiw ਨੇ ਦੱਸਿਆ ਕਿ 27 ਜੁਲਾਈ ਨੂੰ ਹੋਈ ਇਸ ਸ਼ੂਟਿੰਗ ਦੇ ਸਬੰਧ ਵਿਚ ਸ਼ੱਕੀਆਂ ਖ਼ਿਲਾਫ਼ ਕਈ ਚਾਰਜਿਜ਼ ਲਗਾਏ ਗਏ ਹਨ, ਜਿਨ੍ਹਾਂ ਦੇ ਨਾਵਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ।
metro-vancouver-wildfire-triggers-evacuation-alert-as-fraser-canyon-residents-begin-returning-home
Punjabi

ਮੈਟਰੋ ਵੈਨਕੂਵਰ 'ਚ ਲੱਗੀ ਜੰਗਲੀ ਅੱਗ ਕਾਰਨ ਘਰਾਂ ਨੂੰ ਖਾਲੀ ਕਰਨ ਦਾ ਜਾਰੀ ਕੀਤਾ ਗਿਆ ਅਲਰਟ

ਮੈਟਰੋ ਵੈਨਕੂਵਰ ਦੇ ਬੇਲਕਾਰਾ ਖੇਤਰੀ ਪਾਰਕ ਵਿਚ ਲੱਗੀ ਜੰਗਲੀ ਅੱਗ ਕਾਰਨ ਨੇੜਲੇ ਪਿੰਡ ਐਨਮੋਰ ਵਿਚ ਦੋ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਅਤੇ 35 ਹੋਰ properties ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਇਹ ਜੰਗਲੀ ਅੱਗ ਬੁੱਧਵਾਰ ਨੂੰ ਲੱਗੀ ਸੀ, ਜੋ ਲਗਭਗ 1.5 hectares ਵਿਚ ਫੈਲੀ ਹੈ ਅਤੇ ਇਸ ਨੂੰ ਕੱਲ ਸ਼ਾਮ ਤੱਕ ਬੇਕਾਬੂ ਦੱਸਿਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link