8.65C Vancouver
ADS

Feb 19, 2026 7:06 PM - Connect Newsroom - Ramandeep Kaur with files from The Canadian Press

ਬੀ. ਸੀ. ਸਰਕਾਰ ਨੇ ਨੈਲੋਕਸੋਨ ਕਿੱਟਾਂ ਲਈ $50 ਮਿਲੀਅਨ ਖਰਚ ਕਰਨ ਦਾ ਕੀਤਾ ਐਲਾਨ

Share On
b-c-commits-50-million-to-expand-nasal-naloxone-access-amid-ongoing-overdose-crisis
The B.C. government says it will expand access to nasal naloxone across the province. (Photo: The Canadian Press)

ਬੀ. ਸੀ. ਸਰਕਾਰ ਨੇ ਨਸ਼ਿਆਂ ਦੇ ਘਾਤਕ ਸੰਕਟ ਨਾਲ ਜੂਝ ਰਹੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਨੱਕ ਰਾਹੀਂ ਦਿੱਤੇ ਜਾਣ ਵਾਲੇ ਨਲੋਕਸੋਨ ਦੀ ਸਪਲਾਈ ਵਧਾਉਣ ਦਾ ਫੈਸਲਾ ਕੀਤਾ ਹੈ। ਸਿਹਤ ਮੰਤਰੀ ਜੋਸੀ ਓਜ਼ਬੋਰਨ ਨੇ ਕਿਹਾ ਕਿ ਇਸ ਲਾਈਫ ਸੇਵਿੰਗ ਮੈਡੀਕੇਸ਼ਨ (ਜੀਵਨ ਬਚਾਉਣ ਵਾਲੀ ਦਵਾਈ )ਲਈ ਸੂਬਾ $50 ਮਿਲੀਅਨ ਖ਼ਰਚ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਲਦ ਹੀ 150 ਕਮਿਊਨਿਟੀ ਸਾਈਟਾਂ 'ਤੇ ਇਹ ਕਿੱਟਾਂ ਉਪਲਬਧ ਹੋਣਗੀਆਂ, ਓਜ਼ਬੋਰਨ ਨੇ ਕਿਹਾ ਕਿ ਅਸੀਂ ਨਸ਼ਿਆਂ ਦੇ ਇਸ ਸੰਕਟ ਵਿਚ ਬਹੁਤ ਸਾਰੇ ਦੋਸਤ ਅਤੇ ਪਰਿਵਾਰਕ ਮੈਂਬਰ ਗੁਆ ਦਿੱਤੇ ਹਨ, ਨੇਸਲ ਨੈਲੋਕਸੋਨ ਤੱਕ ਪਹੁੰਚ ਵਧਾਉਣਾ ਇਨ੍ਹਾਂ ਦੁਖਾਂਤਾਂ ਨੂੰ ਰੋਕਣ ਅਤੇ ਜਾਨਾਂ ਬਚਾਉਣ ਲਈ ਇੱਕ ਅਹਿਮ ਕਦਮ ਹੈ। ਇਹ ਅਸਥਾਈ ਤੌਰ 'ਤੇ ਓਪੀਔਡ ਓਵਰਡੋਜ਼ ਦੇ ਅਸਰ ਨੂੰ ਖ਼ਤਮ ਕਰਕੇ ਕਿਸੇ ਦੀ ਜਾਨ ਬਚਾ ਸਕਦੀ ਹੈ।

ਸੂਬਾ ਸਰਕਾਰ ਮੁਤਾਬਕ, 2019 ਤੋਂ ਹੁਣ ਤੱਕ ਇੰਜੈਕਟੇਬਲ ਨੈਲੋਕਸੋਨ ਕਿੱਟਾਂ ਰਾਹੀਂ ਲਗਭਗ 40,000 ਮੌਤਾਂ ਹੋਣ ਤੋਂ ਬਚਾਈਆਂ ਗਈਆਂ ਹਨ। ਸਿਹਤ ਮੰਤਰੀ ਮੁਤਾਬਕ, ਨਵੀਂ ਯੋਜਨਾ ਤਹਿਤ ਸਾਲਾਨਾ ਵੰਡੀਆਂ ਜਾਣ ਵਾਲੀਆਂ 4,00,000 ਕਿੱਟਾਂ ਵਿਚੋਂ ਅੱਧੀਆਂ ਕਿੱਟਾਂ ਨੇਸਲ ਨੈਲੋਕਸੋਨ ਹੋਣਗੀਆਂ ਕਿਉਂਕਿ ਇਸ ਦੀ ਵਰਤੋਂ ਕਰਨੀ ਇੰਜੈਕਸ਼ਨ ਦੇ ਮੁਕਾਬਲੇ ਸੌਖੀ ਹੈ।

Latest news

alberta-introduces-bill-to-restrict-minors-access-to-explicit-sexual-images-in-public-libraries
Punjabi

ਐਲਬਰਟਾ ਸਰਕਾਰ ਪਬਲਿਕ ਲਾਇਬ੍ਰੇਰੀਆਂ ਲਈ ਲਿਆ ਰਹੀ ਨਵਾਂ ਕਾਨੂੰਨ

ਐਲਬਰਟਾ ਸਰਕਾਰ ਨੇ ਪਬਲਿਕ ਲਾਇਬ੍ਰੇਰੀਆਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੀ ਪਹੁੰਚ ਅਜਿਹੀ ਸਮੱਗਰੀ ਤੱਕ ਸੀਮਤ ਕਰਨ ਲਈ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ, ਜਿਸ ਵਿੱਚ graphic sexual ਤਸਵੀਰਾਂ ਸ਼ਾਮਲ ਹਨ।
canada-super-60-season-2-returns-to-bc-place-stadium
Punjabi

ਬੀ.ਸੀ. ਪਲੇਸ ਸਟੇਡੀਅਮ 'ਚ ਕੈਨੇਡਾ ਸੁਪਰ 60 ਦਾ ਦੂਜਾ ਸੀਜ਼ਨ

ਵੈਨਕੂਵਰ ਦੇ ਆਈਕੌਨਿਕ ਬੀ.ਸੀ. ਪਲੇਸ ਸਟੇਡੀਅਮ ਵਿਖੇ ਇੱਕ ਵਾਰ ਫਿਰ ਤੋਂ ਯੁਵਰਾਜ ਸਿੰਘ ਵੱਲੋਂ ਕਰਵਾਇਆ ਜਾਂਦਾ ਕੈਨੇਡਾ ਸੁਪਰ 60 ਟੂਰਨਾਮੈਂਟ ਵਾਪਿਸ ਪਰਤ ਰਿਹਾ ਹੈ।
trump-removes-attorney-general-pam-bondi-white-house-confirms
Punjabi

ਟਰੰਪ ਨੇ ਅਟਾਰਨੀ ਜਨਰਲ ਪਾਮ ਬੋਂਡੀ ਨੂੰ ਅਹੁਦੇ ਤੋਂ ਹਟਾਇਆ, ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੀ ਅਟਾਰਨੀ ਜਨਰਲ ਪਾਮ ਬੋਂਡੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਟਰੰਪ ਦੇ ਇਸ ਫੈਸਲੇ ਦੀ ਪੁਸ਼ਟੀ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਵੱਲੋਂ ਕੀਤੀ ਗਈ ਹੈ।
canada-joins-40-country-talks-on-strait-of-hormuz-shipping-amid-global-concerns
Punjabi

ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਸਟ੍ਰੇਟ ਆਫ ਹਾਰਮੂਜ਼ ਸੰਕਟ 'ਤੇ 40 ਤੋਂ ਵੱਧ ਦੇਸ਼ਾਂ ਨਾਲ ਕੀਤੀ ਗੱਲਬਾਤ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਅੱਜ ਬ੍ਰਿਟੇਨ ਅਤੇ ਭਾਰਤ ਸਮੇਤ 40 ਤੋਂ ਵੱਧ ਹੋਰ ਦੇਸ਼ਾਂ ਨਾਲ ਵਰਚੁਅਲ ਮੀਟਿੰਗ ਵਿਚ ਸ਼ਿਰਕਤ ਕੀਤੀ, ਜਿਸ ਵਿਚ ਸਟ੍ਰੇਟ ਆਫ ਹਾਰਮੂਜ਼ ਨੂੰ ਖੋਲ੍ਹਣ ਬਾਰੇ ਚਰਚਾ ਹੋਈ। ਇਹ ਬੈਠਕ ਬ੍ਰਿਟਿਸ਼ ਵਿਦੇਸ਼ ਮੰਤਰੀ ਯਵੇਟ ਕੂਪਰ ਵਲੋਂ ਬੁਲਾਈ ਗਈ ਸੀ, ਜਿਨ੍ਹਾਂ ਨੇ ਈਰਾਨ ਵੱਲੋਂ ਇਸ ਰਸਤੇ ਨੂੰ ਰੋਕਣ ਨੂੰ ਵਿਸ਼ਵ ਆਰਥਿਕਤਾ ਲਈ ਖਤਰਾ ਦੱਸਿਆ,ਜਦੋਂ ਕਿ ਅਨੀਤਾ ਆਨੰਦ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਅਤੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ 'ਤੇ ਜ਼ੋਰ ਦਿੱਤਾ।
police-outline-safety-plan-for-surrey-khalsa-day-vaisakhi-parade
Punjabi

ਸਰੀ ਵਿੱਚ ਖਾਲਸਾ ਦਿਵਸ ਵਿਸਾਖੀ ਪਰੇਡ ਲਈ ਸੁਰੱਖਿਆ ਦੇ ਕੀਤੇ ਜਾ ਰਹੇ ਪੁਖਤਾ ਪ੍ਰਬੰਧ

ਸਰੀ ਵਿਚ ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ 18 ਅਪ੍ਰੈਲ ਨੂੰ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਲਈ ਸਰੀ ਪੁਲਿਸ ਸਰਵਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਦੁਨੀਆ ਦੇ ਸਭ ਤੋਂ ਵੱਡੇ ਨਗਰ ਕੀਰਤਨਾਂ ਵਿਚੋਂ ਇੱਕ ਹੋਣ ਕਾਰਨ ਇਸ ਵਾਰ ਵੀ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link