19.88C Vancouver
ADS

Feb 4, 2020 11:48 PM -

ਟ੍ਰਾਂਸ ਮਾਊਂਟੇਨ ਪਾਈਪਲਾਈਨ ਵਾਧਾ: ਅਦਾਲਤ ਦੇ ਫੈਸਲੇ ਨੂੰ ਲੈਕੇ ਫਰਸਟ ਨੇਸ਼ਨਸ ਨਿਰਾਸ਼

Share On
b-c-first-nations-disappointed-while-industry-welcomes-trans-mountain-ruling
Pipe for the Trans Mountain pipeline is unloaded in Edson, Alta. on Tuesday June 18, 2019. THE CANADIAN PRESS/Jason Franson

ਬ੍ਰਿਟਿਸ਼ ਕੋਲੰਬੀਆ ਦੇ ਦੱਖਣਪੱਛਮੀ ਖੇਤਰ ਤੋਂ ਖਬਰਾਂ ਆ ਰਹੀਆਂ ਹਨ ਕਿ ਕਈ ਫਰਸਟ ਨੇਸ਼ਨਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਓਹ ਟ੍ਰਾਂਸ ਮਾਊਂਟੇਨ ਪਾਈਪਲਾਈਨ ਦੇ ਵਿਸਥਾਰ ਖਿਲਾਫ ਆਪਣੀ ਲੜਾਈ ਜਾਰੀ ਰੱਖਣਗੇ।

ਹਾਲਾਂਕਿ ਇਸੇ ਦੌਰਾਨ ਕਈ ਵਪਾਰਿਕ ਅਦਾਰੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰ ਰਹੇ ਹਨ।

ਅਦਾਲਤ ਦੇ ਫੈਸਲੇ ਨੂੰ ਲੈਕੇ ਐਲਬਰਟਾ ਦੇ ਪ੍ਰੀਮਿਅਰ ਜੇਸਨ ਕੈਨੀ ਨੇ ਵੀ ਖੁਸ਼ੀ ਜ਼ਹਿਰ ਕੀਤੀ ਹੈ।

ਫੈਡਰਲ ਕੋਰਟ ਆਫ ਅਪੀਲ (Federal Court of Appeal) ਵੱਲੋਂ, ਅੱਜ ਟਰਾਂਸ ਮਾਊਂਟਨ ਪਾਈਪਲਾਈਨ ਦੇ ਵਿਸਥਾਰ ਨੂੰ ਦਿੱਤੀ ਗਈ ਚੁਣੌਤੀ ਨੂੰ ਖਾਰਿਜ ਕਰ ਦਿੱਤਾ ਗਿਆ ਹੈ।

ਪਿਛਲੇ ਸਾਲ ਫੈਡਰਲ ਸਰਕਾਰ ਵੱਲੋਂ ਪ੍ਰਾਜੈਕਟ ਨੂੰ ਦਿੱਤੀ ਗਈ ਹਰੀ ਝੰਡੀ ਤੋਂ ਬਾਅਦ, ਬੀ.ਸੀ. ਦੇ ਫਰਸਟ ਨੇਸ਼ਨਸ ਵੱਲੋਂ ਗਰਮੀ ਰੁੱਤੇ, ਅਦਾਲਤ ਵਿੱਚ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ।

ਫੈਡਰਲ ਅਦਾਲਤ ਮੁਤਾਬਕ ਇੰਡੀਜਨਸ ਗਰੁੱਪਜ਼ ਵਲੋਂ ਇਹ ਸਾਬਤ ਨਹੀਂ ਕੀਤਾ ਗਿਆ ਕਿ, ਕੈਨੇਡਾ ਨੇ ਫਰਸਟ ਨੇਸ਼ਨਸ ਨਾਲ ਸਲਾਹ ਮਸ਼ਵਰਾ ਕਰਨ ਦਾ ਆਪਣਾ ਫਰਜ਼ ਨਹੀਂ ਨਿਭਾਇਆ।

ਦਸੰਬਰ ਵਿੱਚ ਅਦਾਲਤ ਦੀ ਸੁਣਵਾਈ ਵਿੱਚ ਮੁੱਖ ਕੇਂਦਰ, ਅਗਸਤ 2018 ਤੋਂ ਜੂਨ 2019 ਦਰਮਿਆਨ ਸਰਕਾਰ ਅਤੇ ਫਰਸਟ ਨੇਸ਼ਨਜ਼ ਵਿਚਕਾਰ ਹੋਈ, ਗੱਲਬਾਤ ਦਾ ਦੌਰ ਸੀ।

ਫੈਡਰਲ ਸਰਕਾਰ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਸੀ ਕਿ ਇਹ ਸਲਾਹ ਮਸ਼ਵਰਾ ਅਹਿਮ ਸੀ ਅਤੇ ਫਰਸਟ ਨੇਸ਼ਨਸ ਦੇ ਦਿੱਤੇ ਸੁਝਾਵਾਂ ਉੱਤੇ ਅਮਲ ਕੀਤਾ ਗਿਆ ਹੈ, ਅਤੇ ਵਾਤਾਵਰਨ ਦੀ ਸੰਭਾਲ ਸਬੰਧੀ ਅਹਿਮ ਫੈਸਲੇ ਲਏ ਗਏ ਸਨ।

ਅਦਾਲਤ 'ਚ ਫੈਸਲਾ ਇੱਕ ਪਾਸੜ ਤਰੀਕੇ ਦੇ ਨਾਲ 3-0 ਦੇ ਫਰਕ ਨਾਲ ਸਰਕਾਰ ਦੇ ਪੱਖ 'ਚ ਰਿਹਾ।

4 ਅਪੀਲਾਂ ਦੇ ਮਸਲੇ ਤੇ 95 ਸਫਿਆਂ ਦੇ ਫੈਸਲੇ 'ਚ ਕੋਰਟ ਨੇ ਕਿਹਾ ਕਿ ਓਹ ਇਸੇ ਨਤੀਜੇ ਤੇ ਪਹੁੰਚੇ ਹਨ ਕਿ ਇਸਦੇ ਵਿੱਚ ਦਖਲ ਦਾ ਕੋਈ ਆਧਾਰ ਨਜਰ ਨਹੀਂ ਆਉਂਦਾ।

ਹਾਲਾਂਕਿ First Nations ਕੋਲ ਅਜੇ ਸੁਪ੍ਰੀਮ ਕੋਰਟ 'ਚ ਅਪੀਲ ਕਰਨ ਲਈ 60 ਦਿਨ ਦਾ ਸਮਾਂ ਹੈ।

Latest news

70-year-old-man-sentenced-to-4-5-years-for-sexually-interfering-with-granddaughter
Punjabi

ਪੋਤੀ ਨਾਲ ਜਿਨਸੀ ਛੇੜਛਾੜ ਦੇ ਦੋਸ਼ ’ਚ 70 ਸਾਲਾ ਬਜ਼ੁਰਗ ਨੂੰ ਸਾਢੇ 4 ਸਾਲ ਦੀ ਕੈਦ

ਪ੍ਰਿੰਸ ਜਾਰਜ ਦੀ ਕੋਰਟ ਨੇ ਇੱਕ 70 ਸਾਲਾ ਬਜ਼ੁਰਗ ਨੂੰ ਆਪਣੀ ਪੋਤੀ ਨਾਲ sexual interference ਦੇ ਦੋਸ਼ ਵਿਚ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਸ਼ਹਿਰ ਦੀ ਬੀ.ਸੀ. ਸੁਪਰੀਮ ਕੋਰਟ ਵਲੋਂ ਪਿਛਲੇ ਹਫ਼ਤੇ ਸੁਣਾਇਆ ਗਿਆ। ਅਦਾਲਤ ਨੇ ਕਿਹਾ ਕਿ ਇਸ ਵਿਅਕਤੀ ਨੇ 2016 ਤੋਂ 2021 ਵਿਚਕਾਰ ਬੱਚੀ ਨਾਲ ਗਲਤ ਹਰਕਤਾਂ ਕੀਤੀਆਂ, ਜਿਸ ਨਾਲ ਪੀੜਤ ਬੱਚੀ ਨੂੰ ਗੰਭੀਰ ਮਾਨਸਿਕ ਅਤੇ ਭਾਵਨਾਤਮਕ ਨੁਕਸਾਨ ਪਹੁੰਚਿਆ।
edmonton-gurdwara-attack-charges-expected-to-be-laid-against-suspect
Punjabi

ਐਡਮਿੰਟਨ ਦੇ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਸਬੰਧੀ ਪੁਲਿਸ ਜਾਰੀ ਕਰੇਗੀ ਨਵੀਂ ਅਪਡੇਸ਼ਨ

ਐਡਮਿੰਡਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਚਾਕੂ ਮਾਰਨ ਦੀ ਘਟਨਾ ਦੀ ਜਾਂਚ ਬਾਰੇ ਪੁਲਿਸ ਵੱਲੋਂ ਅੱਜ ਦੁਪਹਿਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰਕੇ ਨਵੇਂ ਅੱਪਡੇਟ ਸਾਂਝੇ ਕੀਤੇ ਜਾਣਗੇ। ਜਾਂਚਕਰਤਾਵਾਂ ਮੁਤਾਬਕ 27 ਸਾਲਾ ਇੱਕ ਨੌਜਵਾਨ ਖ਼ਿਲਾਫ਼ ਦੋਸ਼ ਤੈਅ ਕੀਤੇ ਜਾਣ ਦੀ ਤਿਆਰੀ ਹੈ, ਜਿਸ ਨੇ ਜੇਲ੍ਹ ਤੋਂ ਰਿਹਾਅ ਹੋਣ ਦੇ ਸਿਰਫ ਇੱਕ ਦਿਨ ਬਾਅਦ 21 ਅਗਸਤ ਨੂੰ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਕੇ ਪੇਚਕਸ ਨਾਲ ਦੋ ਵਿਅਕਤੀਆਂ'ਤੇ ਹਮਲਾ ਕੀਤਾ ਸੀ।
gulzar-singh-suicide-case-channi-seeks-cbi-probe-cheemas-resignation-and-arrest
Punjabi

ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ: ਚੰਨੀ ਵੱਲੋਂ CBI ਜਾਂਚ ਅਤੇ ਚੀਮਾ ਦੇ ਅਸਤੀਫ਼ੇ ਤੇ ਗ੍ਰਿਫ਼ਤਾਰੀ ਦੀ ਮੰਗ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਗਰੂਰ ਜ਼ਿਲ੍ਹੇ ਵਿੱਚ ਮਜ਼ਦੂਰ ਗੁਲਜ਼ਾਰ ਸਿੰਘ ਦੀ ਆਤਮ-ਹੱਤਿਆ ਦੇ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਅਸਤੀਫ਼ੇ ਅਤੇ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਹੈ। ਕਾਂਗਰਸੀ ਆਗੂਆਂ ਦੇ ਵਫ਼ਦ ਦੀ ਅਗਵਾਈ ਕਰਦਿਆਂ ਚੰਨੀ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਗੰਭੀਰ ਦੋਸ਼ ਲਾਏ।
maninder-dhaliwal-and-satinder-gill-murder-case-two-accused-plead-not-guilty
Punjabi

ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਕਤਲ ਮਾਮਲਾ: ਦੋ ਮੁਲਜ਼ਮਾਂ ਨੇ ਦੱਸਿਆ ਖੁਦ ਨੂੰ ਬੇਕਸੂਰ

ਬੀ.ਸੀ. ਦੇ ਵਿਸਲਰ ਵਿਲੇਜ ਵਿਖੇ Sundial ਹੋਟਲ ਦੇ ਬਾਹਰ ਜੁਲਾਈ 2022 ਵਿਚ ਮਨਿੰਦਰ ਧਾਲੀਵਾਲ ਅਤੇ ਸਤਿੰਦਰ ਗਿੱਲ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਵੈਨਕੂਵਰ ਲਾਅ ਕੋਰਟ ਵਿਚ ਜਿਊਰੀ ਮੁਕੱਦਮੇ ਦਾ ਸਾਹਮਣਾ ਕਰ ਰਹੇ 28 ਸਾਲਾ ਗੁਰਸਿਮਰਨ ਸਹੋਤਾ ਤੇ 24 ਸਾਲਾ ਤਨਵੀਰ ਖੱਖ ਨੇ ਫਸਟ ਡਿਗਰੀ ਮਰਡਰ ਦੇ ਦੋਸ਼ ਵਿਚ ਖੁਦ ਨੂੰ ਬੇਕਸੂਰ ਦੱਸਿਆ ਹੈ।
poilievre-in-new-york-for-9-11-25th-anniversary-events-trade-meetings
Punjabi

ਪੌਲੀਐਵ ਦਾ ਨਿਊਯਾਰਕ ਦੌਰਾ, 9/11 ਦੀ 25ਵੀਂ ਬਰਸੀ ਸਮਾਗਮ ’ਚ ਹੋਣਗੇ ਸ਼ਾਮਲ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਇਸ ਵੇਲੇ ਨਿਊਯਾਰਕ ਦੇ ਦੌਰੇ 'ਤੇ ਹਨ, ਜਿੱਥੇ ਉਹ ਸ਼ੁੱਕਰਵਾਰ ਨੂੰ 11 ਸਤੰਬਰ ਦੇ ਅੱਤਵਾਦੀ ਹਮਲੇ ਦੀ 25ਵੀਂ ਬਰਸੀ ਦੇ ਸਬੰਧ ਵਿਚ ਆਯੋਜਿਤ ਹੋਣ ਵਾਲੇ ਯਾਦਗਾਰੀ ਸਮਾਗਮਾਂ ਵਿਚ ਵੀ ਸ਼ਿਰਕਤ ਕਰਨਗੇ। ਪੌਲੀਐਵ ਬੁੱਧਵਾਰ ਰਾਤ ਨੂੰ ਹੀ ਰਵਾਨਾ ਹੋ ਗਏ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link