15.14C Vancouver
ADS

Nov 8, 2020 4:24 PM -

ਬੀ.ਸੀ. ਗ੍ਰੀਨ ਪਾਰਟੀ ਨੂੰ ਲੋਅਰ ਮੇਨਲੈਂਡ ਵਿੱਚ ਪਹਿਲੀ ਜਿੱਤ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ

Share On
b-c-green-party-will-have-to-wait-longer-for-its-first-lower-mainland-victory
Green Party leader Sonia Furstenau is seen as she leaves media event during a campaign stop in West Vancouver, B.C., Tuesday, October 20, 2020. THE CANADIAN PRESS/Jonathan Hayward

ਬੀ.ਸੀ. ਦੀਆਂ ਚੋਣਾਂ ਦੌਰਾਨ ਡਾਕ ਰਾਹੀਂ ਪਹੁੰਚੀਆਂ ਵੋਟਾਂ ਦੀ ਦੂਜੇ ਦਿਨ ਦੀ ਗਿਣਤੀ ਤੋਂ ਬਾਅਦ, ਵੈਸਟ ਵੈਨਕੂਵਰ-ਸੀ ਟੂ ਸਕਾਈ ਤੋਂ ਪਹਿਲਾਂ ਲੀਡ ਕਰ ਰਹੇ ਬੀ.ਸੀ. ਗ੍ਰੀਨ ਪਾਰਟੀ ਦੇ ਉਮੀਦਵਾਰ, ਜੈਰੇਮੀ ਵਲੇਰੀਅਟ ਹੁਣ ਨੀਚੇ ਖਿਸਕ ਕੇ ਦੂਸਰੇ ਨੰਬਰ 'ਤੇ ਆ ਗਏ ਹਨ, ਅਤੇ ਬੀ.ਸੀ. ਲਿਬਰਲ ਪਾਰਟੀ ਦੇ ਉਮੀਦਵਾਰ ਜੌਰਡਨ ਸਟਰਡੀ ਹੁਣ ਇਸ ਰਾਈਡਿੰਗ ਤੋੰ 41 ਵੋਟਾਂ ਦੇ ਫ਼ਰਕ ਨਾਲ ਪਹਿਲੇ ਨੰਬਰ 'ਤੇ ਹਨ।

ਦੋਨਾਂ ਉਮੀਦਵਾਰਾਂ ਵਿੱਚ ਵੋਟਾਂ ਦਾ ਫਰਕ ਬਹੁਤ ਘੱਟ ਹੋਣ ਕਾਰਨ ਇਸ ਰਾਈਡਿੰਗ ਵਿੱਚ ਵੋਟਾਂ ਦੀ ਗਿਣਤੀ ਦੁਬਾਰਾ ਕੀਤੀ ਜਾਵੇਗੀ।

ਇਸ ਹਿਸਾਬ ਨਾਲ ਫਿਲਹਾਲ ਬੀ.ਸੀ. ਗ੍ਰੀਨ ਪਾਰਟੀ ਕੋਲ ਦੋ ਹੀ ਸੀਟਾਂ ਬਚੀਆਂ ਹਨ।

ਬੀ.ਸੀ. ਐਨ.ਡੀ.ਪੀ. ਅਜੇ ਤਕ 53, ਅਤੇ ਬੀ.ਸੀ. ਲਿਬਰਲ ਪਾਰਟੀ 26 ਸੀਟਾਂ ਜਿੱਤ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਗਿਣਤੀ ਅਜੇ ਪੂਰੀ ਨਹੀਂ ਹੋਈ ਹੈ।

Latest news

41-year-old-punjabi-man-satwant-soni-sangha-killed-in-downtown-toronto
Punjabi

ਟੋਰੌਂਟੋ ਦੇ ਡਾਊਨਟਾਊਨ ’ਚ ਪੰਜਾਬੀ ਵਿਅਕਤੀ ਦਾ ਕਤਲ, 41 ਸਾਲਾ ਸਤਵੰਤ ਸੋਨੀ ਸੰਘਾ ਦੀ ਮੌਤ

ਟੋਰੌਂਟੋ ਦੇ ਡਾਊਨਟਾਊਨ ਵਿਚ ਇੱਕ ਪੰਜਾਬੀ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਮ੍ਰਿਤਕ ਦੀ ਪਛਾਣ 41 ਸਾਲਾ ਸਤਵੰਤ ਸੋਨੀ ਸੰਘਾ ਵਜੋਂ ਹੋਈ ਹੈ। ਘਟਨਾ 21 ਅਗਸਤ ਦੀ ਤੜਕੇ ਵਾਪਰੀ, ਪੁਲਿਸ ਮੁਤਾਬਕ, ਉਨ੍ਹਾਂ ਨੂੰ ਸ਼ਹਿਰ ਦੇ ਡਾਊਨਟਾਊਨ ਇਲਾਕੇ ਵਿਚ ਚਰਚ ਸਟ੍ਰੀਟ ਅਤੇ ਮੈਕਗਿਲ ਸਟ੍ਰੀਟ ਨੇੜੇ ਇੱਕ ਘਰ ਵਿਚ ਅਚਾਨਕ ਹੋਈ ਮੌਤ ਬਾਰੇ ਸੂਚਨਾ ਮਿਲੀ ਸੀ।
eby-urges-ottawa-to-consider-tougher-non-tariff-measures-in-u-s-trade-dispute
Punjabi

ਈਬੀ ਨੇ ਅਮਰੀਕਾ ਨਾਲ ਵਪਾਰ ਵਿਵਾਦ ਵਿੱਚ ਹੋਰ ਸਖ਼ਤ ਗੈਰ-ਟੈਰਿਫ ਕਦਮਾਂ ਦੀ ਕੀਤੀ ਮੰਗ

ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਮਰੀਕਾ ਨਾਲ ਟਰੇਡ ਵਾਰ ਵਿਚ ਸਿਰਫ਼ ਜਵਾਬੀ ਟੈਰਿਫਸ ਤੱਕ ਸੀਮਤ ਨਾ ਰਹਿ ਕੇ ਹੋਰ ਸਖ਼ਤ ਗੈਰ-ਟੈਰਿਫ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਹਨਾਂ ਇਹ ਵੀ ਸੰਕੇਤ ਦਿੱਤਾ ਕਿ ਜੇ ਲੋੜ ਪਈ ਤਾਂ ਸੂਬਾ ਅਮਰੀਕਾ ਨੂੰ ਊਰਜਾ ਨਿਰਯਾਤ 'ਤੇ ਸਰਚਾਰਜ ਜਾਂ ਰੋਕ ਲਗਾ ਸਕਦਾ ਹੈ।
dingell-slams-trump-over-strained-canada-u-s-relations-urges-resumption-of-talks
Punjabi

ਕੈਨੇਡਾ ਨਾਲ ਵਿਗੜੇ ਰਿਸ਼ਤਿਆਂ ’ਤੇ ਡਿੰਗੇਲ ਨੇ ਟਰੰਪ ਨੂੰ ਘੇਰਿਆ, ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ

ਕੈਨੇਡਾ ਅਤੇ ਅਮਰੀਕਾ ਵਿਚਕਾਰ ਵਿਗੜੇ ਸਬੰਧਾਂ ਨੂੰ ਲੈ ਕੇ Michigan ਤੋਂ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਤੀਨਿਧੀ ਡੇਬੀ ਡਿੰਗੇਲ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਦੇਸ਼ ਲਈ ਇਹ ਬੇਹੱਦ ਨਿਰਾਸ਼ਾਜਨਕ ਦੌਰ ਹੈ ਜਦੋਂ ਰਾਸ਼ਟਰਪਤੀ ਆਪਣੇ ਸਭ ਤੋਂ ਕਰੀਬੀ ਦੋਸਤ ਅਤੇ ਸਹਿਯੋਗੀ ਦੇਸ਼ ਨਾਲ ਗੱਲਬਾਤ ਕਰਨ ਦੀ ਬਜਾਏ ਤਾਨਾਸ਼ਾਹਾਂ ਅਤੇ ਤਾਨਾਸ਼ਾਹ ਨਾਲ ਸਬੰਧ ਵਧਾਉਣ ਵਿਚ ਜ਼ਿਆਦਾ ਅਰਾਮਦਾਇਕ ਮਹਿਸੂਸ ਕਰ ਰਹੇ ਹਨ।
wildfire-threat-eases-in-b-c-as-major-fires-drop-to-just-three
Punjabi

ਬੀ.ਸੀ. ਵਿੱਚ ਜੰਗਲੀ ਅੱਗਾਂ ਦਾ ਘਟਿਆ ਕਹਿਰ ,ਵੱਡੀਆਂ ਅੱਗਾਂ ਦੀ ਗਿਣਤੀ 3 ਰਹੀ

ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ, ਸੂਬੇ ਦੇ ਫਰੇਜ਼ਰ ਕੈਨਿਯਨ ਇਲਾਕੇ ਵਿਚ ਲੱਗੀ ਬਰੰਸਵਿਕ ਕ੍ਰੀਕ ਦੀ ਅੱਗ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਬਾਹਰ ਹੋ ਗਈ ਹੈ, ਜਿਸ ਕਾਰਨ ਇਸ ਨੂੰ ਵਾਈਲਡਫਾਇਰ ਨੋਟ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਸੂਬੇ ਵਿਚ ਸਿਰਫ਼ ਤਿੰਨ ਵੱਡੀਆਂ ਅੱਗਾਂ ਹੀ ਬਾਕੀ ਰਹਿ ਗਈਆਂ ਹਨ।
drug-toxicity-crisis-in-b-c-138-deaths-reported-in-june-2026
Punjabi

ਬੀ.ਸੀ. ’ਚ ਨਸ਼ਿਆਂ ਦਾ ਕਹਿਰ: ਜੂਨ ਵਿੱਚ ਹੋਈਆਂ 138 ਮੌਤਾਂ

ਬੀ.ਸੀ. ਵਿਚ ਹਾਲ ਹੀ ਦੇ ਮਹੀਨੇ ਵਿਚ ਨਸ਼ੇ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਮੰਗਲਵਾਰ ਕੋਰੋਨਰ ਸਰਵਿਸ ਵਲੋਂ ਜਾਰੀ ਅੰਕੜਿਆਂ ਮੁਤਾਬਕ, ਜੂਨ 2026 ਵਿਚ ਨਸ਼ਿਆਂ ਦੀ ਵਜ੍ਹਾ ਨਾਲ 138 ਲੋਕਾਂ ਦੀ ਜਾਨ ਗਈ, ਜੋ ਕਿ ਜਨਵਰੀ ਅਤੇ ਮਾਰਚ ਤੋਂ ਬਾਅਦ ਇਸ ਸਾਲ ਦਾ ਤੀਜਾ ਵੱਡਾ ਅੰਕੜਾ ਹੈ। ਰਿਪੋਰਟ ਮੁਤਾਬਕ, ਸਾਲ 2026 ਦੇ ਪਹਿਲੇ ਛੇ ਮਹੀਨਿਆਂ ਵਿਚ ਹੁਣ ਤੱਕ ਕੁੱਲ 776 ਮੌਤਾਂ ਹੋ ਚੁੱਕੀਆਂ ਹਨ, ਜਿਸ ਦੇ ਹਿਸਾਬ ਨਾਲ ਹਾਲਾਂਕਿ ਇਹ ਸਾਲ 2019 ਵਿਚ ਹੋਈਆਂ 992 ਮੌਤਾਂ ਤੋਂ ਬਾਅਦ ਸਭ ਤੋਂ ਘੱਟ ਮੌਤਾਂ ਵਾਲਾ ਸਾਲ ਬਣਨ ਦੀ ਉਮੀਦ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link