May 4, 2022 8:17 PM - The Canadian Press

ਬੀ.ਸੀ. ਦੇ ਸਿਹਤ ਮੰਤਰੀ ਐਡਰੀਅਨ ਡਿਕਸ ਦਾ ਕਹਿਣਾ ਹੈ ਕਿ ਬੀ.ਸੀ. ਵੱਲੋਂ ਸਰਜਰੀਸ ਦੇ ਬੈਕਲੌਗ ਨੂੰ ਤਕਰੀਬਨ ਖਤਮ ਕੀਤਾ ਜਾ ਚੁੱਕਿਆ ਹੈ।
ਪੈਂਡੈਮਿਕ ਦੀ ਦਸਤਕ ਵਿਚਾਲੇ ਸਰਜਰੀਸ ਦਾ ਬੈਕਲੌਗ ਸਥਾਪਿਤ ਹੋ ਗਿਆ ਸੀ ਅਤੇ ਬੀਤੇ ਸਾਲ ਦੀ ਹੀਟ ਵੇਵ ਅਤੇ ਸੂਬੇ 'ਚ ਹੜ੍ਹਾਂ ਵਿਚਾਲੇ ਇਸ ਬੈਕਲੌਗ ਵਿੱਚ ਇਜਾਫਾ ਵੇਖਣ ਨੂੰ ਮਿਲਿਆ ਸੀ।
ਸਿਹਤ ਮੰਤਰੀ ਨੇ ਕਿਹਾ ਕਿ 400 ਨਰਸਾਂ ਅਤੇ 100 ਟੈਕਨੀਸ਼ੀਅਨਸ ਨੂੰ ਸੂਬੇ ਦੇ ਸਰਜੀਕਲ ਰਿਨਿਊਅਲ ਪ੍ਰੋਗਰਾਮ ਤਹਿਤ ਟਰੇਨਿੰਗ ਦਿੱਤੀ ਗਈ ਹੈ।
ਐਡਰੀਅਨ ਡਿਕਸ ਨੇ ਕਿਹਾ ਕਿ ਹਾਇਰਿੰਗ 'ਚ ਵਾਧੇ ਲਈ ਵੀ ਕੋਸ਼ਿਸ਼ਾਂ ਜਾਰੀ ਹਨ। ਅੱਜ ਸਵੇਰ ਦੇ ਸਮੇਂ ਕੀਤੀ ਇੱਕ ਨਿਊਜ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਕੋਵਿਡ-19 ਦੀ 5ਵੀਂ ਲਹਿਰ ਵਿਚਾਲੇ ਇਕੱਤਰ ਹੋਏ ਬੈਕਲੌਗ ਵਿੱਚੋਂ ਬਹੁਤੀਆਂ ਪੂਰੀਆਂ ਹੋ ਗਈਆਂ ਹਨ।
ਐਡਰੀਅਨ ਡਿਕਸ ਨੇ ਕਿਹਾ ਕਿ ਬੀਤੇ ਸਾਲ 17,000 ਆਪਰੇਟਿੰਗ ਰੂਮ ਘੰਟਿਆਂ ਦਾ ਇਜਾਫਾ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ 52,000 ਤੋਂ ਵਧੇਰੇ ਅਰਜੈਂਟ ਸਰਜਰੀਸ ਨੂੰ ਪੂਰਾ ਕੀਤਾ ਜਾ ਸਕਿਆ।
ਉਨ੍ਹਾਂ ਕਿਹਾ ਕਿ ਇਸੇ ਦੌਰਾਨ 72,000 ਤੋਂ ਵਧੇਰੇ ਐਮਰਜੈਂਸੀ ਪ੍ਰੋਸੀਜਰਸ ਵੀ ਪੂਰੇ ਕੀਤੇ ਗਏ।




