Jun 23, 2021 1:17 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 56 ਮਾਮਲੇ ਰਿਪੋਰਟ ਹੋਏ ਹਨ।
ਕਿਸੇ ਵਾਇਰਸ ਪੀੜਤਾਂ ਦੇ ਦਮ ਤੋੜਨ ਤੋਂ ਬਚਾਅ ਰਿਹਾ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 147,187 ਤਕ ਪਹੁੰਚ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,743 ਹੋ ਚੁੱਕੀ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 1,150 ਤਕ ਪਹੁੰਚ ਗਈ ਹੈ।
ਕੁੱਲ 111 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 41 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਬੀ.ਸੀ. 'ਚ ਕੋਵਿਡ-19 ਮਾਮਲਿਆਂ ਦੀ 7 ਦਿਨ ਦੀ ਰੋਲਿੰਗ ਐਵਰੇਜ 90 'ਤੇ ਆ ਗਈ ਹੈ ਜੋ ਕਿ ਬੀਤੇ ਸਾਲ 31 ਅਗਸਤ ਤੋਂ ਹੁਣ ਤਕ ਦਾ ਸਭ ਤੋਂ ਛੋਟਾ ਅੰਕੜਾ ਹੈ।
ਬੀ.ਸੀ. 'ਚ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਲੋਕਾਂ ਦੀ ਗਿਣਤੀ 1 ਮਿਲੀਅਨ ਦੇ ਪਾਰ
ਅੱਜ ਡਾ. ਬੌਨੀ ਹੈਨਰੀ ਨੇ ਜਾਣਕਾਰੀ ਦਿੱਤੀ ਹੈ ਕਿ ਬੀ.ਸੀ. 'ਚ ਵੈਕਸੀਨ ਦੀਆਂ ਦੂਜੀਆਂ ਖੁਰਾਕਾਂ ਹਾਸਿਲ ਕਰਨ ਦਾ ਅੰਕੜਾ ਵੀ ਇੱਕ ਮਿਲੀਅਨ ਦੇ ਪਾਰ ਪਹੁੰਚ ਗਿਆ ਹੈ।
ਸੂਬੇ 'ਚ ਹੁਣ ਵੈਕਸੀਨ ਦੀ ਦੂਜੀ ਖੁਰਾਕ ਦੀਆਂ 1,001,192 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।
ਬੀ.ਸੀ. 'ਚ ਵੈਕਸੀਨ ਦੀਆਂ ਕੁੱਲ 4,511,923 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।
ਸੂਬੇ ਦੇ 77.7% ਐਡਲਟ ਲੋਕਾਂ ਨੂੰ ਵੈਕਸੀਨ ਦੀ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ 'ਚ ਹਾਲ ਦੀ ਘੜੀ ਮੌਡਰਨਾ ਵੈਕਸੀਨ ਦੀ ਵਧੇਰੀ ਗਿਣਤੀ 'ਚ ਡਿਲੀਵਰੀ ਹੋਈ ਹੈ ਅਤੇ ਇਸੇ ਕਾਰਨ ਆਉਂਦੇ ਦਿਨਾਂ 'ਚ ਵੈਕਸੀਨੇਸ਼ਨ ਲਈ ਇਹ ਵੈਕਸੀਨ ਵਧੇਰੀ ਗਿਣਤੀ 'ਚ ਵਰਤੀ ਜਾਵੇਗੀ।




