Nov 30, 2021 10:37 PM - The Canadian Press

ਬੀ.ਸੀ. 'ਚ ਕੋਵਿਡ-19 ਦੇ ਓਮੀਕਰੌਨ ਵੇਰੀਐਂਟ ਦਾ ਪਹਿਲਾ ਮਾਮਲਾ ਰਿਪੋਰਟ ਹੋਇਆ ਹੈ।
ਸੂਬੇ ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਮਾਮਲੇ ਫਰੇਜ਼ਰ ਹੈਲਥ ਰਿਜਨ 'ਚ ਸਾਹਮਣੇ ਆਇਆ ਹੈ।
ਪੀੜਤ ਵਿਅਕਤੀ ਬਾਰੇ ਦੱਸਿਆ ਗਿਆ ਹੈ ਕਿ ਇਸ ਵਿਅਕਤੀ ਨੇ ਹਾਲ 'ਚ ਨਾਈਜੀਰੀਆ ਦੀ ਯਾਤਰਾ ਕੀਤੀ ਸੀ।
ਡਾ. ਹੈਨਰੀ ਨੇ ਦੱਸਿਆ ਕਿ ਜਿਵੇ ਹਰ ਮਾਮਲੇ 'ਚ ਕੀਤਾ ਜਾਂਦਾ ਹੈ, ਇਸ ਮਾਮਲੇ 'ਚ ਵੀ ਵਿਅਕਤੀ ਦੇ ਕੰਟੈਕਟਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।
ਡਾ. ਹੈਨਰੀ ਨੇ ਦੱਸਿਆ ਕਿ ਹੁਣ ਤਕ 204 ਅਜਿਹੇ ਲੋਕਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਹੈ ਜਿੰਨਾ ਨੇ ਓਮੀਕਰੌਨ ਦੇ ਪ੍ਰਭਾਵ ਹੇਠ ਆਏ ਦੇਸ਼ਾਂ ਦੀ ਯਾਤਰਾ ਕੀਤੀ ਹੋਵੇ।
ਹੁਣ ਕੈਨੇਡਾ 'ਚ ਕੋਵਿਡ-19 ਦੇ ਇਸ ਵੇਰੀਐਂਟ ਦੇ 7 ਮਾਮਲੇ ਰਿਪੋਰਟ ਹੋ ਚੁੱਕੇ ਹਨ।
ਹੁਣ ਤਕ ਔਂਟੈਰੀਓ 'ਚ 4 ਅਤੇ ਕਿਊਬੈਕ, ਐਲਬਰਟਾ ਅਤੇ ਬੀ.ਸੀ. 'ਚ ਇੱਕ-ਇੱਕ ਮਾਮਲਾ ਰਿਪੋਰਟ ਹੋ ਚੁੱਕਿਆ ਹੈ।




