Jun 4, 2026 5:46 PM - Connect Newsroom - Ramandeep Kaur with files from The Canadian Press

ਬੀ.ਸੀ. ਵਿਚ ਪੀਸ ਰਿਵਰ ਨੌਰਥ ਹਲਕੇ ਤੋਂ ਆਜ਼ਾਦ ਵਿਧਾਇਕ ਜੌਰਡਨ ਕੇਲੀ 'ਤੇ Sexual Assault ਦਾ ਗੰਭੀਰ ਮਾਮਲਾ ਦਰਜ ਕੀਤਾ ਗਿਆ ਹੈ, ਪ੍ਰੌਸੀਕਿਊਸ਼ਨ ਸਰਵਿਸ ਮੁਤਾਬਕ, ਇਹ ਕਥਿਤ ਘਟਨਾਵਾਂ ਫੋਰਟ ਸੇਂਟ ਜੌਨ ਵਿਚ 1 ਜਨਵਰੀ ਤੋਂ 20 ਸਤੰਬਰ 2024 ਦਰਮਿਆਨ ਵਾਪਰੀਆਂ ਸਨ। ਇਸ ਹਾਈ-ਪ੍ਰੋਫਾਈਲ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਪ੍ਰਭਾਵ ਨੂੰ ਰੋਕਣ ਅਤੇ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਫਰਵਰੀ ਵਿਚ ਹੀ ਵੈਨਕੂਵਰ ਦੀ ਇੱਕ ਨਿੱਜੀ ਪ੍ਰੈਕਟਿਸ ਵਕੀਲ ਗੇਲ ਬਾਰਨਜ਼ ਨੂੰ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਗਿਆ ਸੀ।
ਮੁਲਜ਼ਮ ਵਿਧਾਇਕ ਦੀ ਪਹਿਲੀ ਪੇਸ਼ੀ 6 ਜੁਲਾਈ ਨੂੰ ਫੋਰਟ ਸੇਂਟ ਜੌਨ ਦੀ ਸੂਬਾਈ ਅਦਾਲਤ ਵਿਚ ਹੋਵੇਗੀ। ਜੌਰਡਨ ਕੇਲੀ ਸ਼ੁਰੂ ਵਿਚ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਵਜੋਂ ਚੁਣੇ ਗਏ ਸਨ ਪਰ ਪਿਛਲੇ ਸਾਲ ਵਿਧਾਇਕ ਤਾਰਾ ਆਰਮਸਟ੍ਰਾਂਗ ਅਤੇ ਡੱਲਾਸ ਬ੍ਰੋਡੀ ਨੂੰ ਕੱਢੇ ਜਾਣ ਤੋਂ ਬਾਅਦ ਉਹਨਾਂ ਵੀ ਪਾਰਟੀ ਛੱਡ ਦਿੱਤੀ ਸੀ ਤੇ ਉਦੋਂ ਤੋਂ ਆਜ਼ਾਦ ਉਮੀਦਵਾਰ ਵਜੋਂ ਕੰਮ ਕਰ ਰਹੇ ਸਨ।
ਇਹ ਇਸ ਸਾਲ ਦੂਜਾ ਮਾਮਲਾ ਹੈ, ਜਿਸ ਵਿਚ ਇੱਕ ਮੌਜੂਦਾ ਵਿਧਾਇਕ ਖਿਲਾਫ ਚੱਲ ਰਹੀ ਜਾਂਚ ਪਹਿਲਾਂ ਜਨਤਕ ਨਹੀਂ ਕੀਤੀ ਗਈ, ਇਸ ਤੋਂ ਪਹਿਲਾਂ ਵਿਧਾਇਕ ਹੋਨ ਚੈਨ 'ਤੇ ਮਾਰਚ ਵਿਚ assault ਦਾ ਚਾਰਜ ਲੱਗਣ ਸਮੇਂ ਉਹਨਾਂ ਦੇ ਕੇਸ ਦਾ ਪਤਾ ਲੱਗਾ ਸੀ, ਜਦੋਂ ਕਿ ਉਹ ਇੱਕ ਸਾਲ ਤੋਂ ਵਿਸ਼ੇਸ਼ ਵਕੀਲ ਦੀ ਜਾਂਚ ਦੇ ਦਾਇਰੇ ਵਿਚ ਸਨ।




