10.89C Vancouver
ADS

Sep 10, 2026 7:32 PM - Connect Newsroom - Ramandeep Kaur

ਐਡਮਿੰਟਨ ਗੁਰਦੁਆਰਾ ਹਮਲਾ: 27 ਸਾਲਾ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ

Share On
edmonton-gurdwara-attack-criminal-charges-laid-against-27-year-old-man
Police have laid charges against a 27-year-old man in connection with an Aug. 21 incident at the gurdwara. (Photo: X Edmonton Police)

ਐਡਮਿੰਟਨ ਪੁਲਿਸ ਨੇ ਪਿਛਲੇ ਮਹੀਨੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਹੋਏ ਹਮਲੇ ਦੇ ਸਬੰਧ ਵਿਚ 27 ਸਾਲਾ ਹਮਲਾਵਰ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰ ਦਿੱਤੇ ਹਨ। ਪੁਲਿਸ ਮੁਤਾਬਕ ਮੁਲਜ਼ਮ Austin Sim-Pelletier 'ਤੇ bodily harm ਦੇ ਦੋ ਮਾਮਲੇ ਅਤੇ ਇਸ ਤੋਂ ਇਲਾਵਾ ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ ਤੇ mischief ਦੇ ਚਾਰਜਿਜ਼ ਵੀ ਲਗਾਏ ਗਏ ਹਨ।

ਮੁਲਜ਼ਮ ਨੂੰ 18 ਸਤੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਹ ਘਟਨਾ 21 ਅਗਸਤ ਨੂੰ ਤੜਕਸਾਰ ਕਰੀਬ 5 ਵਜੇ ਵਾਪਰੀ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਡਮਿੰਟਨ ਪੁਲਿਸ ਦੀ Investigative Response Team ਅਤੇ ਹੇਟ ਕ੍ਰਾਈਮ ਯੂਨਿਟ ਵੱਲੋਂ ਸਾਂਝੇ ਤੌਰ 'ਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਸੀ।

ਐਡਮਿੰਟਨ ਪੁਲਿਸ ਦੇ ਸਟਾਫ਼ ਸਾਰਜੈਂਟ Eric Stewart ਨੇ ਦੱਸਿਆ ਕਿ ਜਾਂਚ ਅਜੇ ਵੀ ਕਾਫੀ ਗੁੰਝਲਦਾਰ ਹੈ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਇਨਵੈਸਟੀਗੇਟਰਸ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ hate ਸਬੰਧਤ criminal provisions ਜੋੜਨ ਲਈ ਲੋੜੀਂਦੇ ਸਬੂਤਾਂ ਦੀ ਲਗਾਤਾਰ ਘੋਖ ਕੀਤੀ ਜਾ ਰਹੀ ਹੈ।

Latest news

calgary-massage-therapist-faces-four-more-sexual-assault-charges
Punjabi

ਕੈਲਗਰੀ ਦੇ ਮਸਾਜ ਥੈਰੇਪਿਸਟ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਚਾਰ ਹੋਰ ਦੋਸ਼

ਕੈਲਗਰੀ ਦੇ ਇਕ ਮਸਾਜ ਥੈਰੇਪਿਸਟ ਖਿਲਾਫ ਜਿਣਸੀ ਸ਼ੋਸ਼ਣ ਦੇ ਹੋਰ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਅਗਸਤ 2025 ਵਿੱਚ 17 ਐਵੇਨਿਊ ਸਾਊਥ ਵੈਸਟ ਉੱਤੇ ਸਥਿਤ ਕਿਨੀਸੀਓ ਮਸਾਜ ਥੈਰੇਪੀ ਵਿਖੇ ਇੱਕ ਅਪਾਇੰਟਮੈਂਟ ਦੌਰਾਨ ਵਾਪਰੀ ਕਥਿਤ ਘਟਨਾ ਦੇ ਸਬੰਧ ਵਿੱਚ ਜੁਲਾਈ ਵਿੱਚ 53 ਸਾਲਾ Yuriy Zhivov ਨੂੰ ਗ੍ਰਿਫ਼ਤਾਰ ਕੀਤਾ ਸੀ।
poilievre-pushes-back-against-musks-call-for-canadian-provinces-to-separate
Punjabi

ਮਸਕ ਦੇ ਟਵੀਟ ’ਤੇ ਪੌਲੀਐਵ ਨੇ ਜਤਾਇਆ ਇਤਰਾਜ਼

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਐਲੋਨ ਮਸਕ ਵੱਲੋਂ ਕਿਊਬੈਕ, ਐਲਬਰਟਾ ਅਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋਣ ਦੀ ਦਿੱਤੀ ਗਈ ਸਲਾਹ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸ਼ੁੱਕਰਵਾਰ ਨੂੰ ਓਨਟਾਰੀਓ ਦੇ ਬਰਲਿੰਗਟਨ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਪੌਲੀਐਵ ਨੇ ਕਿਹਾ ਕਿ ਕੈਨੇਡੀਅਨਜ਼ ਆਪਣੇ ਫੈਸਲੇ ਖੁਦ ਕਰਦੇ ਹਨ ਅਤੇ ਅਜਿਹੇ ਲੋਕਾਂ ਦੇ ਮੂਰਖਤਾਪੂਰਨ ਟਵੀਟ 'ਤੇ ਸਮਾਂ ਬਰਬਾਦ ਕਰਨ ਦੀ ਕੋਈ ਲੋੜ ਨਹੀਂ, ਜਿਨ੍ਹਾਂ ਦਾ ਕੈਨੇਡੀਅਨ ਨਾਲ ਕੋਈ ਵਾਸਤਾ ਨਹੀਂ ਹੈ।
gaurav-yadav-appointed-permanent-punjab-dgp
Punjabi

ਗੌਰਵ ਯਾਦਵ ਪੰਜਾਬ ਦੇ ਪੱਕੇ DGP ਨਿਯੁਕਤ

ਪੰਜਾਬ ਸਰਕਾਰ ਨੇ IPS ਗੌਰਵ ਯਾਦਵ ਨੂੰ ਪੱਕੇ ਤੌਰ ‘ਤੇ DGP ਨਿਯੁਕਤ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀ ਗੌਰਵ ਯਾਦਵ ਇਸ ਅਹੁਦੇ 'ਤੇ ਕਾਰਜਕਾਰੀ ਸੇਵਾਵਾਂ ਨਿਭਾਅ ਰਹੇ ਸਨ। ਇਸ ਨਾਲ, ਪੰਜਾਬ ਪੁਲਿਸ, ਜੋ ਪਿਛਲੇ ਚਾਰ ਸਾਲਾਂ ਤੋਂ ਇੱਕ ਕਾਰਜਕਾਰੀ DGP ਦੀ ਦੇਖ-ਰੇਖ ਹੇਠ ਹੈ, ਨੂੰ ਇੱਕ ਸਥਾਈ ਮੁਖੀ ਹੋਣ ਦੀ ਪ੍ਰਵਾਨਗੀ ਮਿਲ ਗਈ ਹੈ।
poilievre-to-visit-alberta-to-deliver-speech-on-canadian-unity
Punjabi

ਕੈਨੇਡਾ ਦੀ ਏਕਤਾ ’ਤੇ ਭਾਸ਼ਣ ਦੇਣ ਲਈ ਐਲਬਰਟਾ ਜਾਣਗੇ ਪੌਲੀਐਵ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਐਲਬਰਟਾ ਦਾ ਦੌਰਾ ਕਰਨਗੇ, ਜਿੱਥੇ ਉਹ ਕੈਨੇਡਾ ਦੀ ਏਕਤਾ 'ਤੇ ਭਾਸ਼ਣ ਦੇਣਗੇ। ਇਹ ਦੌਰਾ ਐਲਬਰਟਾ ਵਿੱਚ ਕੈਨੇਡਾ ਤੋਂ ਵੱਖ ਹੋਣ ਸਬੰਧੀ ਹੋਣ ਵਾਲੇ ਰੈਫਰੈਂਡਮ ਤੋਂ ਠੀਕ ਪਹਿਲਾਂ ਹੋ ਰਿਹਾ ਹੈ।
rcmp-union-raises-concerns-over-proposed-financial-crimes-agency
Punjabi

ਮਨੀ ਲੌਂਡਰਿੰਗ ਰੋਕਣ ਲਈ ਨਵੀਂ ਏਜੰਸੀ ’ਤੇ RCMP ਯੂਨੀਅਨ ਨੂੰ ਇਤਰਾਜ਼

ਕੈਨੇਡਾ ਸਰਕਾਰ ਵੱਲੋਂ ਮਨੀ ਲੌਂਡਰਿੰਗ ਅਤੇ ਆਨਲਾਈਨ ਫਰਾਡ ਤੇ ਵਿੱਤੀ ਕ੍ਰਾਈਮ ਨਾਲ ਨਜਿੱਠਣ ਲਈ ਨਵੀਂ ਵਿੱਤੀ ਅਪਰਾਧ ਏਜੰਸੀ ਬਣਾਉਣ ਦੇ ਪ੍ਰਸਤਾਵਿਤ ਬਿੱਲ C-29 ਨੂੰ ਲੈ ਕੇ ਆਰ.ਸੀ.ਐਮ.ਪੀ. ਯੂਨੀਅਨ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ। ਰਾਸ਼ਟਰੀ ਪੁਲਿਸ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਰੌਬ ਫੈਰਰ ਨੇ ਵੀਰਵਾਰ ਸੰਸਦੀ ਕਮੇਟੀ ਸਾਹਮਣੇ ਗਵਾਹੀ ਦਿੰਦਿਆਂ ਕਿਹਾ ਕਿ ਇਸ ਨਵੀਂ ਏਜੰਸੀ ਦੇ ਗਠਨ ਨਾਲ ਪਹਿਲਾਂ ਹੀ ਸਟਾਫ਼ ਅਤੇ ਸਾਧਨਾਂ ਦੀ ਭਾਰੀ ਕਿੱਲਤ ਨਾਲ ਜੂਝ ਰਹੀ ਆਰ.ਸੀ.ਐਮ.ਪੀ. ਹੋਰ ਕਮਜ਼ੋਰ ਹੋ ਸਕਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link