Oct 9, 2026 5:14 PM - Connect Newsroom - Ramandeep Kaur with files from The Canadian Press

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਚੋਣ ਕੰਪੇਨ ਦੌਰਾਨ ਪਾਰਟੀ ਦਾ ਹੈਲਥ ਕੇਅਰ ਪਲਾਨ ਪੇਸ਼ ਕੀਤਾ। ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਖੇ, ਜਿੱਥੇ ਨਵਾਂ ਮੈਡੀਕਲ ਸਕੂਲ ਬਣਾਇਆ ਜਾ ਰਿਹਾ ਹੈ, ਈਬੀ ਨੇ ਉਥੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬੇ ਵਿਚ 20 ਨਵੇਂ Urgent community-care health centres ਖੋਲ੍ਹਣ ਦਾ ਭਰੋਸਾ ਦਿੱਤਾ, ਜਿਸ ਵਿਚੋਂ ਤਿੰਨ ਸਰੀ ਵਿਚ ਹੋਣਗੇ।
ਇਸ ਦੇ ਨਾਲ ਹੀ ਆਮ ਲੋਕਾਂ ਨੂੰ ਡਾਕਟਰੀ ਸਹਾਇਤਾ ਲਈ ਲੰਮਾ ਇੰਤਜ਼ਾਰ ਨਾ ਕਰਨਾ ਪਵੇ ਇਸ ਲਈ ਡਾਕਟਰਾਂ ਨੂੰ ਮਰੀਜ਼ਾਂ ਲਈ ਉਸੇ ਦਿਨ ਅਤੇ ਡਿਊਟੀ ਘੰਟਿਆਂ ਤੋਂ ਬਾਅਦ ਨਿਯੁਕਤੀਆਂ ਦੇਣ ਲਈ incentives ਦਿੱਤੇ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਈਬੀ ਨੇ ਮੈਡੀਕਲ ਖੇਤਰ ਵਿਚ ਨਵੇਂ ਹੈਲਥ ਕੇਅਰ ਪੇਸ਼ੇਵਰਾਂ ਨੂੰ ਤਿਆਰ ਕਰਨ ਲਈ ਪੋਸਟ-ਸੈਕੰਡਰੀ ਵਿਚ ਵਿਦਿਆਰਥੀਆਂ ਲਈ 1,000 ਨਵੀਆਂ ਸੀਟਾਂ ਜੋੜਨ ਅਤੇ rural ਇਲਾਕਿਆਂ ਵਿਚ ਸੇਵਾਵਾਂ ਦੇਣ ਵਾਲੇ ਡਾਕਟਰਾਂ ਅਤੇ ਸਟਾਫ ਦੇ ਸਟੂਡੈਂਟ ਲੋਨ ਮੁਆਫ਼ ਕਰਨ ਅਤੇ ਟਿਊਸ਼ਨ ਫੀਸ ਘਟਾਉਣ ਦਾ ਵਾਅਦਾ ਕੀਤਾ ਹੈ।




