Sep 23, 2022 9:20 PM - The Canadian Press

ਬੀ.ਸੀ. 'ਚ ਇੱਕ ਨਰਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਸ ਨਰਸ ਨੇ ਇੱਕ ਵਲਨਰੇਬਲ ਸਾਬਕਾ ਮਰੀਜ ਨਾਲ ਇੰਟੀਮੇਟ ਸੰਬੰਧ ਸਥਾਪਿਤ ਕੀਤੇ ਸਨ।
ਨਰਸ ਨੂੰ ਇੱਕ ਸਾਲ ਲਈ ਸਸਪੈਂਡ ਕੀਤਾ ਗਿਆ ਹੈ।
ਬੀ.ਸੀ. ਕਾਲਿਜ ਫੌਰ ਨਰਸਿਸ ਐਂਡ ਮਿਡਵਾਈਵਸ ਦਾ ਕਹਿਣਾ ਹੈ ਕਿ ਨਰਸ ਚਿਲਿਵੈਕ ਤੋਂ ਸੰਬੰਧਤ ਸੀ ਅਤੇ ਉਸ ਨੇ 17 ਸਿਤੰਬਰ ਨੂੰ ਇੱਕ ਕਨਸੈਂਟ ਕਰਾਰ 'ਤੇ ਦਸਤਖਤ ਕੀਤੇ ਸਨ।
ਜਾਣਕਾਰੀ ਅਨੁਸਾਰ ਨਰਸ ਨੇ ਅਪ੍ਰੈਲ 2021 ਤੋਂ ਫਰਵਰੀ 2022 ਵਿਚਾਲੇ ਪ੍ਰਫੈਸ਼ਨਲ ਮਿਸਕੰਡਕਟ ਨੂੰ ਅੰਜਾਮ ਦਿੱਤਾ ਸੀ।
ਕਾਲਿਜ ਦਾ ਕਹਿਣਾ ਹੈ ਕਿ ਨਰਸ ਦਾ ਮਰੀਜ ਨਾਲ ਰਿਸ਼ਤਾ, ਨਰਸ ਕਲਾਇੰਟ ਰਿਲੇਸ਼ਨਸ਼ਿਪ ਟਰਮੀਨੇਸ਼ਨ ਦੇ ਕਰੀਬ 2 ਮਹੀਨੇ ਬਾਅਦ ਸਥਾਪਿਤ ਹੋਇਆ ਸੀ।
ਕਾਲਿਜ ਅਨੁਸਾਰ 12 ਮਹੀਨੇ ਦੀ ਸਸਪੈਂਸ਼ਨ ਦੌਰਾਨ ਨਰਸ ਇਕੱਲਿਆਂ ਵੀ ਪ੍ਰੈਕਟਿਸ ਜਾਰੀ ਨਹੀਂ ਰੱਖ ਸਕੇਗੀ।




