Aug 1, 2025 6:08 PM - The Canadian Press
ਕੋਕੀਹਾਲਾ ਕੈਨਿਯਨ ਪ੍ਰੋਵਿੰਸ਼ੀਅਲ ਪਾਰਕ ਖੇਤਰ ਦੀ ਓਥੇਲੋ ਟਨਲਸ ਕੋਲ ਹਾਲ ਹੀ ਵਿਚ ਰਿਵਰ ਵਿਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ ਨਹੀਂ ਹੋ ਸਕੀ ਹੈ, ਹੋਪ ਆਰ.ਸੀ.ਐਮ.ਪੀ. ਨੇ ਕਿਹਾ ਕਿ ਕਈ ਖੋਜ ਦੇ ਯਤਨਾਂ ਤੋਂ ਬਾਅਦ ਪਾਰਕ ਖੇਤਰ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ।
ਪੁਲਿਸ ਨੇ ਕਿਹਾ ਕਿ ਕੋਕੀਹਾਲਾ ਰਿਵਰ ਵਿਚ 30 ਜੁਲਾਈ ਨੂੰ ਡਿੱਗੇ 19 ਸਾਲਾ ਨੌਜਵਾਨ ਦੀ ਖੋਜਬੀਨ ਲਈ ਆਰ.ਸੀ.ਐਮ.ਪੀ.ਅੰਡਰਵਾਟਰ ਰਿਕਵਰੀ ਟੀਮ ਨੇ ਪੂਰਾ ਯਤਨ ਕੀਤਾ ਪਰ ਬਦਕਿਸਮਤੀ ਨਾਲ ਉਸ ਦਾ ਪਤਾ ਨਹੀਂ ਚਲ ਸਕਿਆ। ਬੀਤੇ ਕੱਲ੍ਹ ਵੀ ਸਰਚ ਅਤੇ ਰੈਸਕਿਊ ਓਪਰੇਸ਼ਨ ਜਾਰੀ ਰਿਹਾ ਅਤੇ UVA ਦੀ ਵੀ ਮਦਦ ਲਈ ਗਈ।
ਹੋਪ ਆਰ.ਸੀ.ਐਮ.ਪੀ. ਨੇ ਕਿਹਾ ਕਿ ਹੁਣ 2 ਅਗਸਤ ਨੂੰ ਫਿਰ ਤੋਂ ਖੋਜਬੀਨ ਸ਼ੁਰੂ ਕੀਤੀ ਜਾਵੇਗੀ ਅਤੇ ਇਨ੍ਹਾਂ ਯਤਨ ਦੌਰਾਨ ਕੁਝ ਖਾਸ ਹਿੱਸਿਆਂ ਵਿਚ ਜਨਤਾ ਦੀ ਪਹੁੰਚ ਸੀਮਤ ਕਰ ਦਿੱਤੀ ਜਾਵੇਗੀ।ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਸੀਮਤ ਖੇਤਰ ਦੀ ਪਾਲਣਾ ਕਰਨ ਅਤੇ ਖੋਜ ਕਾਰਜ ਵਿਚ ਦਖ਼ਲ ਦੇਣ ਤੋਂ ਬਚਣ ਦੀ ਅਪੀਲ ਕੀਤੀ ਹੈ।