Oct 23, 2020 7:33 PM -

ਅੱਜ ਬੀ.ਸੀ. 'ਚ ਚੋਣ ਪ੍ਰਚਾਰ ਦਾ ਫਾਈਨਲ ਦਿਨ ਹੈ।
ਹੁਣ ਤੱਕ ਸੂਬੇ ਦੀਆਂ ਤਿੰਨੇ ਪ੍ਰਮੁੱਖ ਪਾਰਟੀਆਂ ਦੇ ਲੀਡਰ ਅਤੇ ਉਮੀਦਵਾਰ, ਕਈ ਚੋਣ ਵਾਅਦਿਆਂ ਨਾਲ ਵੋਟਰਾਂ ਨੂੰ ਖਿੱਚਣ ਦੇ ਯਤਨ ਕਰਦੇ ਰਹੇ ਹਨ, ਅਤੇ ਅੱਜ 28 ਦਿਨਾਂ ਦੇ ਚੋਣ ਪ੍ਰਚਾਰ ਦਾ ਅੰਤ ਹੋਣ ਜਾ ਰਿਹਾ ਹੈ।
ਐਨ.ਡੀ.ਪੀ. ਲੀਡਰ ਜੌਨ ਹੌਰਗਨ ਨੇ ਅੱਜ ਚੋਣ ਪ੍ਰਚਾਰ ਦੌਰਾਨ ਨਿਊ ਵੈਸਟਮਿਨਸਟਰ 'ਚ ਹਾਜ਼ਰੀ ਲਗਾਈ।
ਇਸ ਤੋਂ ਬਾਅਦ ਹੌਰਗਨ, ਰਿਚਮੰਡ-ਕਵੀਨਜ਼ਬਰੋ ਦੀ ਰਾਈਡਿੰਗ ਤੱਕ ਪਹੁੰਚ ਕਰ ਰਹੇ ਹਨ।
ਲਿਬਰਲ ਲੀਡਰ ਐਂਡਰਿਊ ਵਿਲਕਿੰਸਨ, ਨੌਰਥ ਵੈਨਕੂਵਰ ਤੋਂ ਮੇਪਲ ਰਿੱਜ ਤੱਕ ਚੋਣ ਪ੍ਰਚਾਰ ਕਰ ਰਹੇ ਹਨ।
ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸਰੀ 'ਚ ਵੀ ਇੱਕ ਰੈਲੀ ਨੂੰ ਸੰਬੋਧਨ ਕੀਤਾ ਜਾਣਾ ਹੈ।
ਗ੍ਰੀਨ ਪਾਰਟੀ ਲੀਡਰ ਸੋਨੀਆ ਫਰਸਟੇਨਾਊ ਵੱਲੋਂ ਚੋਣ ਪ੍ਰਚਾਰ ਦਾ ਆਖਰੀ ਦਿਨ ਵੈਨਕੂਵਰ ਆਈਲੈਂਡ 'ਚ ਚੋਣ ਪ੍ਰਚਾਰ ਕਰ ਬਿਤਾਇਆ ਜਾ ਰਿਹਾ ਹੈ।
ਉਹ ਡੰਕਨ 'ਚ ਇੱਕ ਪ੍ਰੈਸ ਕਾਨਫਰੰਸ ਵੀ ਕਰ ਰਹੀ ਹਨ।
ਪੈਂਡੇਮਿਕ ਦੇ ਵਿਚਾਲੇ ਨਿਊ ਬਰਨਸਵਿਕ ਤੋਂ ਬਾਅਦ, ਬੀ.ਸੀ. ਦੂਜਾ ਸੂਬਾ ਹੈ, ਜਿੱਥੇ ਸੂਬਾਈ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਗਿਆ।




