19.27C Vancouver
ADS

Jun 22, 2021 1:03 AM -

ਬੀ.ਸੀ. 'ਚ ਕਰੀਬ 10 ਮਹੀਨਿਆਂ 'ਚ ਕੋਵਿਡ-19 ਮਾਮਲਿਆਂ ਦਾ ਸਭ ਤੋਂ ਛੋਟਾ ਵਾਧਾ; 3 ਵਾਇਰਸ ਪੀੜਤਾਂ ਦੀ ਮੌਤ

Share On
b-c-records-229-cases-of-covid-19-over-three-days-as-officials-encourage-vaccination
Provincial Health Officer, Dr. Bonnie Henry during a news conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 229 ਮਾਮਲੇ ਰਿਪੋਰਟ ਹੋਏ ਹਨ।

ਦੁੱਖ ਦੀ ਗੱਲ ਸੀ ਕਿ 3 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 147,131 ਤਕ ਪਹੁੰਚ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,743 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 1,537 ਤਕ ਪਹੁੰਚ ਗਈ ਹੈ।

ਕੁੱਲ 108 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 48 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਯਾਦ ਰਹੇ ਅੱਜ ਦੇ ਮਾਮਲੇ ਬੀਤੇ 3 ਦਿਨ ਦਾ ਅੰਕੜਾ ਦਰਸ਼ਾਉਂਦੇ ਹਨ ਜਿਸ ਦੌਰਾਨ ਸ਼ੁੱਕਰਵਾਰ ਨੂੰ 94, ਸ਼ਨੀਵਾਰ ਨੂੰ 90 ਅਤੇ ਐਤਵਾਰ ਨੂੰ 45 ਮਾਮਲੇ ਰਿਪੋਰਟ ਹੋਏ।

ਕੱਲ ਤੇ ਅੱਜ ਵਿਚਾਲੇ ਰਿਪੋਰਟ ਹੋਏ 45 ਮਾਮਲੇ ਬੀਤੇ ਸਾਲ ਅਗਸਤ ਤੋਂ ਸੂਬੇ 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦਾ ਇੱਕੋ ਦਿਨ ਦਾ ਸਭ ਤੋਂ ਘੱਟ ਵਾਧਾ ਦਰਸ਼ਾਉਂਦੇ ਹਨ।

ਬੀ.ਸੀ. 'ਚ ਕੋਵਿਡ-19 ਵੈਕਸੀਨੇਸ਼ਨ ਦੀ ਪ੍ਰੀਕਿਰਿਆ ਤੇਜ਼ੀ ਨਾਲ ਜਾਰੀ

ਬੀ.ਸੀ. 'ਚ ਵੈਕਸੀਨ ਦੀਆਂ ਕੁੱਲ 4,436,232 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

ਸੂਬੇ ਦੇ 77.3% ਐਡਲਟ ਲੋਕਾਂ ਨੂੰ ਵੈਕਸੀਨ ਦੀ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ।

ਵੈਕਸੀਨ ਦੀਆਂ ਖੁਰਾਕਾਂ 'ਚ ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨਕਾ ਦੀਆਂ ਖੁਰਾਕਾਂ ਸ਼ਾਮਿਲ ਹਨ।

ਇਸ ਦੌਰਾਨ 9,45,301 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

Latest news

rustad-backs-alberta-pipeline-project-criticizes-b-c-governments-opposition
Punjabi

ਜੌਨ ਰਸਟੈਡ ਨੇ ਐਲਬਰਟਾ ਦੇ ਪਾਈਪਲਾਈਨ ਪ੍ਰੋਜੈਕਟ ਦੀ ਕੀਤੀ ਹਿਮਾਇਤ, ਈਬੀ ਸਰਕਾਰ 'ਤੇ ਸਾਧਿਆ ਨਿਸ਼ਾਨਾ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਨੇ 1 ਜੁਲਾਈ ਤੱਕ ਐਲਬਰਟਾ ਵਲੋਂ ਪਾਈਪਲਾਈਨ ਪ੍ਰੋਜੈਕਟ ਲਈ ਦਾਇਰ ਕੀਤੀ ਜਾਣ ਵਾਲੀ ਅਰਜ਼ੀ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਉਨ੍ਹਾਂ ਪ੍ਰੀਮੀਅਰ ਡੇਵਿਡ ਈਬੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਨੂੰ ਇਸ ਪ੍ਰੋਜੈਕਟ ਦੇ ਰਾਹ ਵਿਚ ਰੋੜਾ ਬਣਨ ਦੀ ਬਜਾਏ ਇਸ ਲਈ ਅੱਗੇ ਆਉਣਾ ਚਾਹੀਦਾ ਹੈ।
rcmp-investigating-stabbing-near-port-place-mall-in-nanaimo
Punjabi

ਨੈਨਾਇਮੋ ਦੇ ਪੋਰਟ ਪਲੇਸ ਮਾਲ ਨੇੜੇ ਛੁਰੇਬਾਜ਼ੀ ਦੀ ਵਾਪਰੀ ਘਟਨਾ,ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਵੈਨਕੂਵਰ ਆਈਲੈਂਡ ਦੇ ਸ਼ਹਿਰ ਨੈਨਾਇਮੋ ਵਿਚ ਪੋਰਟ ਪਲੇਸ ਮਾਲ ਨੇੜੇ ਬੱਸ ਸਟੌਪ 'ਤੇ ਛੁਰੇਬਾਜ਼ੀ ਦੀ ਵਾਰਦਾਤ ਸਾਹਮਣੇ ਆਈ ਹੈ। ਘਟਨਾ ਵੀਰਵਾਰ ਰਾਤ ਲਗਭਗ 8:30 ਵਜੇ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ, ਜਿਥੇ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਜ਼ਖਮੀ ਮਿਲਿਆ, ਜਿਸ ਦੀ ਬਾਂਹ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ।
ontario-announces-major-changes-to-immigrant-nominee-program
Punjabi

ਓਨਟਾਰੀਓ ਸਰਕਾਰ ਨੇ Immigrant Nominee Program ਵਿੱਚ ਕੀਤੇ ਵੱਡੇ ਬਦਲਾਅ

ਓਨਟਾਰੀਓ ਸਰਕਾਰ ਨੇ ਆਪਣੇ Immigrant Nominee Program ਵਿਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਇਸ ਨਵੇਂ ਬਦਲਾਅ ਤਹਿਤ ਮੌਜੂਦਾ 8 ਸਟ੍ਰੀਮਸ ਨੂੰ ਘਟਾ ਕੇ ਚਾਰ ਕਰ ਦਿੱਤਾ ਗਿਆ ਹੈ, ਤਾਂ ਜੋ ਬਿਨੈਕਾਰਾਂ ਅਤੇ ਇਪਲੋਇਰਸ ਲਈ ਰਸਤਾ ਵਧੇਰੇ ਸਪੱਸ਼ਟ ਅਤੇ ਆਸਾਨ ਹੋ ਸਕੇ। ਇਸ ਪ੍ਰੋਗਰਾਮ ਤਹਿਤ ਸਭ ਤੋਂ ਪਹਿਲਾਂ ਓਨਟਾਰੀਓ ਵਰਕਫੋਰਸ Priority ਸਟ੍ਰੀਮ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਯੋਗ ਵਿਦੇਸ਼ੀ ਕਾਮਿਆਂ ਲਈ ਪੀ. ਆਰ. ਦਾ ਰਾਹ ਵੀ ਖੋਲ੍ਹੇਗਾ।
indo-pacific-key-to-canadas-trade-diversification-strategy-maninder-sidhu
Punjabi

ਇੰਡੋ-ਪੈਸੀਫਿਕ ਖੇਤਰ ਕੈਨੇਡਾ ਦੀ ਵਪਾਰਕ ਰਣਨੀਤੀ ਦਾ ਅਹਿਮ ਹਿੱਸਾ: ਮਨਿੰਦਰ ਸਿੱਧੂ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਅਮਰੀਕਾ ਤੋਂ ਇਲਾਵਾ ਹੋਰ ਬਾਜ਼ਾਰਾਂ ਵਿਚ ਨਿਰਯਾਤ ਵਧਾਉਣ ਦੇ ਟੀਚੇ ਲਈ ਇੰਡੋ-ਪੈਸੀਫਿਕ ਖੇਤਰ ਨੂੰ ਬੇਹੱਦ ਅਹਿਮ ਦੱਸਿਆ ਹੈ। ਸਿੱਧੂ ਪਿਛਲੇ ਦਿਨਾਂ ਤੋਂ 300 ਮੈਂਬਰੀ ਕਾਰੋਬਾਰੀ ਵਫ਼ਦ ਨਾਲ ਜਾਪਾਨ ਦੇ 4 ਦਿਨਾਂ ਦੌਰੇ 'ਤੇ ਸਨ, ਜੋ ਕਿ ਇੰਡੋ-ਪੈਸੀਫਿਕ ਲਈ ਹੁਣ ਤੱਕ ਦਾ ਕੈਨੇਡਾ ਸਭ ਤੋਂ ਵੱਡਾ ਵਫ਼ਦ ਰਿਹਾ ਹੈ। ਇਸ ਖੇਤਰ ਵਿਚ ਕੈਨੇਡਾ ਦੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵਾਲ ਹਨ, ਜਿਨ੍ਹਾਂ ਵਿਚ ਚੀਨ, ਜਾਪਾਨ ਅਤੇ ਸਾਊਥ ਕੋਰੀਆ ਸ਼ਾਮਲ ਹਨ ਪਰ ਇੱਥੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਦੇ ਯਤਨ ਹਮੇਸ਼ਾ ਸਫ਼ਲ ਨਹੀਂ ਰਹੇ ਸਨ।
japanese-prime-minister-sanae-takaichi-to-visit-india-from-july-1-to-3
Punjabi

ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਤੋਂ 3 ਜੁਲਾਈ ਤੱਕ ਭਾਰਤ ਦੇ ਦੌਰੇ 'ਤੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਜੁਲਾਈ ਤੋਂ 3 ਜੁਲਾਈ ਤੱਕ ਨਵੀਂ ਦਿੱਲੀ ਦਾ ਅਧਿਕਾਰਿਕ ਦੌਰਾ ਕਰਨਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ 16ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਦੀ ਸਾਂਝੀ ਅਗਵਾਈ ਕਰਨਗੇ। ਇਹ ਪ੍ਰਧਾਨ ਮੰਤਰੀ ਤਾਕਾਈਚੀ ਦਾ ਭਾਰਤ ਦਾ ਪਹਿਲਾ ਅਧਿਕਾਰਿਕ ਦੌਰਾ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link