Mar 26, 2022 12:43 AM - Connect News

ਅੱਜ ਬੀ.ਸੀ. 'ਚ ਕੋਵਿਡ-19 ਦੇ 218 ਮਾਮਲੇ ਰਿਪੋਰਟ ਹੋਏ ਹਨ।
2 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 355,092 ਤਕ ਪਹੁੰਚ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,983 ਹੋ ਚੁੱਕੀ ਹੈ।
ਕੁੱਲ 260 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ ਵਿੱਚ 50 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਸੂਬੇ 'ਚ 17 ਮਾਰਚ ਤੋਂ 23 ਮਾਰਚ ਵਿਚਾਲੇ ਰਿਪੋਰਟ ਹੋਏ 1,485 ਕੋਵਿਡ-19 ਮਾਮਲਿਆਂ 'ਚ 14.2% ਅਨਵੈਕਸੀਨੇਟਿਡ, 1.6% ਇੱਕ ਵੈਕਸੀਨ ਖੁਰਾਕ ਹਾਸਿਲ ਕਰਨ ਵਾਲਿਆਂ ਅਤੇ 84.2% ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਹਨ।
ਸੂਬੇ 'ਚ 10 ਮਾਰਚ ਤੋਂ 23 ਮਾਰਚ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ 386 ਵਾਇਰਸ ਪੀੜਤਾਂ 'ਚ 21.8% ਅਨਵੈਕਸੀਨੇਟਿਡ, 4.4% ਇੱਕ ਵੈਕਸੀਨ ਹਾਸਿਲ ਕਰਨ ਵਾਲੇ ਅਤੇ 73.8% ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕ ਸ਼ਾਮਿਲ ਦੱਸੇ ਗਏ।
ਬੀ.ਸੀ. 'ਚ 3 ਹੋਰ ਆਊਟਬ੍ਰੇਕ ਐਲਾਨੇ
ਬੀ.ਸੀ. ਵਿੱਚ 3 ਹੋਰ ਹੈਲਥ ਕੇਅਰ ਫੈਸਿਲਿਟੀਸ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।
ਆਈਲੈਂਡ ਹੈਲਥ ਵਿੱਚ ਸਥਿਤ ਐਮੀਕਾ ਡਗਲਸ ਹਾਊਸ, ਅਕੈਸੀਆ ਟਾਈ ਮੌਰ ਅਤੇ ਸੰਨਰਿਜ ਪਲੇਸ ਸੀਨੀਅਰਸ 'ਚ ਆਊਟਬ੍ਰੇਕ ਐਲਾਨੀ ਗਈ ਹੈ।
ਇਸ ਤੋਂ ਇਲਾਵਾ ਫਰੇਜ਼ਰ ਹੈਲਥ 'ਚ ਸਥਿਤ ਸਰੀ ਮੈਮੋਰੀਅਲ ਹਸਪਤਾਲ 'ਚ ਕੋਵਿਡ-19 ਆਊਟਬ੍ਰੇਕ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 7 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।




