Mar 11, 2022 1:27 AM - Connect News

ਅੱਜ ਬੀ.ਸੀ. 'ਚ ਕੋਵਿਡ-19 ਦੇ 336 ਮਾਮਲੇ ਰਿਪੋਰਟ ਹੋਏ ਹਨ।
4 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 351,751 ਤਕ ਪਹੁੰਚ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,932 ਹੋ ਚੁੱਕੀ ਹੈ।
ਕੁੱਲ 388 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ ਵਿੱਚ 52 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਸੂਬੇ 'ਚ 2 ਤੋਂ 8 ਮਾਰਚ ਵਿਚਾਲੇ ਰਿਪੋਰਟ ਹੋਏ 2,108 ਕੋਵਿਡ-19 ਮਾਮਲਿਆਂ 'ਚ 15.7% ਅਨਵੈਕਸੀਨੇਟਿਡ, 2.3% ਇੱਕ ਵੈਕਸੀਨ ਖੁਰਾਕ ਹਾਸਿਲ ਕਰਨ ਵਾਲਿਆਂ ਅਤੇ 82% ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਹਨ।
ਸੂਬੇ 'ਚ 23 ਫਰਵਰੀ ਤੋਂ 8 ਮਾਰਚ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ 386 ਵਾਇਰਸ ਪੀੜਤਾਂ 'ਚ 23.6% ਅਨਵੈਕਸੀਨੇਟਿਡ, 5.4% ਇੱਕ ਵੈਕਸੀਨ ਹਾਸਿਲ ਕਰਨ ਵਾਲੇ ਅਤੇ 71% ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕ ਸ਼ਾਮਿਲ ਦੱਸੇ ਗਏ।
ਵਧੇਰੇ ਅੰਕੜਿਆਂ ਲਈ ਲਿੰਕ ਕਲਿਕ ਕਰੋ:




