16.6C Vancouver
ADS

Aug 19, 2021 10:32 PM -

ਬੀ.ਸੀ. 'ਚ ਕੋਵਿਡ-19 ਦੇ 689 ਮਾਮਲੇ ਹੋਏ ਰਿਪੋਰਟ; ਐਕਟਿਵ ਮਾਮਲੇ 5,982 ਤੱਕ ਪਹੁੰਚੇ

Share On
b-c-reports-689-new-covid-19-cases-and-two-new-deaths
B.C.’s provincial health officer, Dr. Bonnie Henry during a press briefing in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 689 ਮਾਮਲੇ ਰਿਪੋਰਟ ਹੋਏ ਹਨ।

ਇਸ ਦੇ ਨਾਲ ਹੁਣ ਬੀ.ਸੀ. 'ਚ ਕੋਵਿਡ-19 ਮਾਮਲਿਆਂ ਦੀ 7 ਦਿਨਾਂ ਦੀ ਰੋਲਿੰਗ ਐਵਰੇਜ 550 ਦੇ ਪਾਰ ਪਹੁੰਚ ਗਈ ਹੈ।

2 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 158,256 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,784 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 5,982 ਤਕ ਪਹੁੰਚ ਗਈ ਹੈ।

ਕੁੱਲ 121 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 56 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ 74% ਲੋਕ ਹੋ ਚੁੱਕੇ ਪੂਰੀ ਤਰ੍ਹਾਂ ਵੈਕਸੀਨੇਟ

ਬੀ.ਸੀ. 'ਚ ਵੈਕਸੀਨ ਦੀਆਂ ਕੁੱਲ 7,280,835 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

ਸੂਬੇ ਦੇ 12 ਸਾਲ ਤੋਂ ਵਧੇਰੀ ਉਮਰ ਦੇ ਕਰੀਬ 82.9% ਲੋਕਾਂ ਨੂੰ ਵੈਕਸੀਨ ਦੀ ਘਟੋ-ਘੱਟ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ।

ਵੈਕਸੀਨ ਦੀਆਂ ਖੁਰਾਕਾਂ 'ਚ ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨਕਾ ਦੀਆਂ ਖੁਰਾਕਾਂ ਸ਼ਾਮਿਲ ਹਨ।

ਸੂਬੇ 'ਚ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰਨ ਵਾਲਿਆਂ ਦੀ ਗਿਣਤੀ 74% ਤਕ ਪਹੁੰਚ ਗਈ ਹੈ।

ਸੂਬੇ 'ਚ 3,431,103 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

Latest news

conservative-leader-pierre-poilievre-attacks-carney-over-gdp-growth
Punjabi

ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਨੂੰ ਲੈ ਕੇ ਮਾਰਕ ਕਾਰਨੀ 'ਤੇ ਕੀਤਾ ਤਿੱਖਾ ਹਮਲਾ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਦੀ ਹਾਲੀਆ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੈਨੇਡਾ ਨੂੰ ਜੀ 7 ਦੇਸ਼ਾਂ ਵਿਚੋਂ ਸਭ ਤੋਂ ਖ਼ਰਾਬ ਅਰਥਵਿਵਸਥਾ ਬਣਾ ਦਿੱਤਾ ਹੈ।
vancouver-island-drug-trafficking-investigation-three-arrested-drugs-and-over-100-000-cash-seized
Punjabi

ਵੈਨਕੂਵਰ ਆਈਲੈਂਡ ’ਚ ਨਸ਼ਾ ਤਸਕਰੀ ਦੇ ਮਾਮਲੇ ’ਚ 3 ਗ੍ਰਿਫ਼ਤਾਰ, 1 ਲੱਖ ਡਾਲਰ ਤੋਂ ਵੱਧ ਕੈਸ਼ ਬਰਾਮਦ

ਵੈਨਕੂਵਰ ਆਈਲੈਂਡ ਵਿਚ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ 1 ਲੱਖ ਡਾਲਰ ਤੋਂ ਵੱਧ ਕੈਸ਼ ਜ਼ਬਤ ਕੀਤਾ ਗਿਆ ਹੈ। ਪੋਰਟ ਮੈਕਨੀਲ ਆਰਸੀਐਮਪੀ ਵੱਲੋਂ ਵੀਰਵਾਰ ਨੂੰ ਜਾਰੀ ਜਾਣਕਾਰੀ ਅਨੁਸਾਰ, ਇਹ ਕਾਰਵਾਈ ਸ਼ਹਿਰ ਦੇ ਕਈ ਘਰਾਂ ਅਤੇ ਗੱਡੀਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਕੀਤੀ ਗਈ, ਇਸ ਦੌਰਾਨ ਅਧਿਕਾਰੀ ਨੇ ਇੱਕ ਕਿਲੋਗ੍ਰਾਮ ਸ਼ੱਕੀ ਕੋਕੀਨ, ਵੱਡੀ ਮਾਤਰਾ ਵਿਚ ਕੇਟਾਮਾਈਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ।
ebola-outbreak-in-congo-could-become-deadliest-on-record-who-warns
Punjabi

ਕਾਂਗੋ ਵਿੱਚ ਈਬੋਲਾ ਦਾ ਪ੍ਰਕੋਪ ਬਣਿਆ ਗੰਭੀਰ ਚੁਣੌਤੀ, WHO ਨੇ ਦਿੱਤੀ ਵੱਡੀ ਚੇਤਾਵਨੀ

ਕਾਂਗੋ ਵਿੱਚ ਫੈਲ ਰਿਹਾ ਈਬੋਲਾ ਦਾ ਮੌਜੂਦਾ ਪ੍ਰਕੋਪ ਹੁਣ ਤੱਕ ਦਾ ਸਭ ਤੋਂ ਘਾਤਕ ਪ੍ਰਕੋਪ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਜੇਕਰ ਵਾਇਰਸ ਇਸੇ ਰਫ਼ਤਾਰ ਨਾਲ ਫੈਲਦਾ ਰਿਹਾ ਤਾਂ 2026 ਦਾ ਇਹ ਪ੍ਰਕੋਪ 2014-16 ਦੇ ਪੱਛਮੀ ਅਫ਼ਰੀਕਾ ਵਾਲੇ ਪ੍ਰਕੋਪ ਤੋਂ ਵੀ ਵੱਧ ਘਾਤਕ ਹੋ ਸਕਦਾ ਹੈ, ਜਿਸ ਵਿੱਚ ਲਗਭਗ 11,000 ਲੋਕਾਂ ਦੀ ਮੌਤ ਹੋਈ ਸੀ।
canada-u-s-trade-talks-enter-critical-phase-as-tariff-deadline-looms
Punjabi

ਕੈਨੇਡਾ-ਅਮਰੀਕਾ ਵਪਾਰਕ ਗੱਲਬਾਤ ਨਵੇਂ ਮੋੜ ’ਤੇ: ਟੈਰਿਫ ਅਤੇ ਰਿਆਇਤਾਂ ’ਤੇ ਕੇਂਦਰਿਤ ਹੈ ਚਰਚਾ

ਕੈਨੇਡਾ-ਅਮਰੀਕਾ ਦੇ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਟਰੰਪ ਸਰਕਾਰ ਦੇ ਵਪਾਰ ਅਧਿਕਾਰੀ ਜੈਮੀਸਨ ਗ੍ਰੀਰ ਵਿਚਕਾਰ ਅੱਜ ਵਾਸ਼ਿੰਗਟਨ ਡੀ.ਸੀ. ਵਿਖੇ ਇੱਕ ਵਾਰ ਹੋਰ ਹੰਗਾਮੀ ਬੈਠਕ ਹੋ ਰਹੀ ਹੈ, ਜਿਸ ਵਿਚ ਮੁੱਖ ਵਪਾਰ ਵਾਰਤਾਕਾਰ ਜੈਨਿਸ ਚੈਰੇਟ ਵੀ ਸ਼ਾਮਲ ਹਨ। ਇਹ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਇਸ ਹਫ਼ਤੇ ਦੀ ਦੂਜੀ ਅਤੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੌਥੀ ਆਹਮੋ-ਸਾਹਮਣੇ ਮੁਲਾਕਾਤ ਹੈ।
e-scooters-and-e-bikes-pose-serious-risk-to-children-in-canada-10-deaths-reported-last-year
Punjabi

ਕੈਨੇਡਾ ’ਚ ਬੱਚਿਆਂ ਲਈ ਈ-ਸਕੂਟਰ ਤੇ ਈ-ਬਾਈਕ ਬਣੇ ਗੰਭੀਰ ਖ਼ਤਰਾ, 2025 ’ਚ 10 ਮੌਤਾਂ

ਕੈਨੇਡਾ ਵਿਚ ਈ-ਸਕੂਟਰ ਅਤੇ ਈ-ਬਾਈਕ ਦੀ ਵਰਤੋਂ ਬੱਚਿਆਂ ਲਈ ਬਹੁਤ ਖ਼ਤਰਨਾਕ ਸਾਬਤ ਹੋ ਰਹੀ ਹੈ, ਪਿਛਲੇ ਸਾਲ ਦੇਸ਼ ਭਰ ਵਿਚ ਇਨ੍ਹਾਂ ਨਾਲ ਸਬੰਧਤ ਹਾਦਸਿਆਂ ਕਾਰਨ ਲੱਗੀਆਂ ਸੱਟਾਂ ਕਰਕੇ 10 ਬੱਚਿਆਂ ਦੀ ਮੌਤ ਹੋਈ ਹੈ। ਕੈਨੇਡੀਅਨ ਪੀਡੀਆਟ੍ਰਿਕ ਸੋਸਾਇਟੀ ਵੱਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ 10 ਮੌਤਾਂ ਵਿਚੋਂ 6 ਮੌਤਾਂ ਇਕੱਲੇ ਓਨਟਾਰੀਓ ਵਿਚ ਹੋਈਆਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link