19.59C Vancouver
ADS

Sep 23, 2021 12:36 AM -

ਬੀ.ਸੀ. 'ਚ ਕੋਵਿਡ-19 ਦੇ 759 ਮਾਮਲੇ ਤੇ 10 ਮੌਤਾਂ ਹੋਈਆਂ ਰਿਪੋਰਟ

Share On
b-c-reports-759-new-covid-19-cases-and-10-deaths
B.C.'s provincial health officer, Dr. Bonnie Henry during a press conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 759 ਮਾਮਲੇ ਰਿਪੋਰਟ ਹੋਏ ਹਨ।

10 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 180,937 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,910 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 5,458 ਤਕ ਪਹੁੰਚ ਗਈ ਹੈ।

ਕੁੱਲ 324 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 157 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ ਵੈਕਸੀਨੇਸ਼ਨ ਪ੍ਰੀਕਿਰਿਆ ਜਾਰੀ

ਬੀ.ਸੀ. 'ਚ ਵੈਕਸੀਨ ਦੀਆਂ ਕੁੱਲ 7,739,828 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

ਸੂਬੇ ਦੇ 12 ਸਾਲ ਤੋਂ ਵਧੇਰੀ ਉਮਰ ਦੇ 87.1% ਲੋਕਾਂ ਨੂੰ ਵੈਕਸੀਨ ਦੀ ਘਟੋ-ਘੱਟ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ।

ਵੈਕਸੀਨ ਦੀਆਂ ਖੁਰਾਕਾਂ 'ਚ ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨਕਾ ਦੀਆਂ ਖੁਰਾਕਾਂ ਸ਼ਾਮਿਲ ਹਨ।

ਸੂਬੇ 'ਚ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰਨ ਵਾਲਿਆਂ ਦੀ ਗਿਣਤੀ 79.7% ਤਕ ਪਹੁੰਚ ਗਈ ਹੈ।

ਸੂਬੇ 'ਚ 3,692,922 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

ਬੀ.ਸੀ. 'ਚ ਇੱਕ ਹੋਰ ਹੈਲਥ ਕੇਅਰ ਫੈਸਿਲਟੀ 'ਚ ਆਊਟਬ੍ਰੇਕ ਦਾ ਐਲਾਨ

ਬੀ.ਸੀ. 'ਚ ਇੱਕ ਹੋਰ ਹੈਲਥ ਕੇਅਰ ਫੈਸਿਲਟੀ 'ਚ ਆਊਟਬ੍ਰੇਕ ਐਲਾਨੀ ਗਈ ਹੈ।

ਫਰੇਜ਼ਰ ਹੈਲਥ ਵਿੱਚ ਸਥਿਤ ਸਨਸੈਟ ਮੈਨਰ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 23 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।

Latest news

canadas-inflation-rate-rises-to-3-per-cent-in-july
Punjabi

Canada’s inflation rate rises to 3 per cent in July

Canada’s annual inflation rate rose to 3 per cent in July, up from 2.8 per cent in June, according to Statistics Canada.
two-homes-damaged-by-fire-in-port-coquitlam-about-12-people-displaced
Punjabi

ਪੋਰਟ ਕੋਕੁਇਟਲਮ ਵਿਚ ਦੋ ਘਰਾਂ ਨੂੰ ਲੱਗੀ ਅੱਗ, ਕਰੀਬ 12 ਲੋਕ ਹੋਏ ਬੇਘਰ

ਪੋਰਟ ਕੋਕੁਇਟਲਮ ਵਿਚ ਐਤਵਾਰ ਦੋ ਘਰਾਂ ਵਿਚ ਅੱਗ ਲੱਗਣ ਕਾਰਨ ਕਰੀਬ 12 ਲੋਕ ਬੇਘਰ ਹੋ ਗਏ। ਇਸ ਘਟਨਾ ਦੌਰਾਨ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਅੱਗ ਬੁਝਾਉਣ ਵਾਲੇ ਦਾ ਇੱਕ ਸਾਥੀ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ​ਘਟਨਾ ਸਥਾਨ ਦੀਆਂ ਤਸਵੀਰਾਂ ਵਿਚ Langan ਐਵੇਨਿਊ ਦੇ 1900 ਬਲਾਕ ਵਿਚ ਸਥਿਤ ਦੋ ਘਰਾਂ ਵਿਚੋਂ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ।
woman-dies-after-entering-lake-ontario-at-mississauga-park
Punjabi

ਮਿਸੀਸਾਗਾ ਵਿੱਚ ਲੇਕ ਓਨਟਾਰੀਓ ਵਿੱਚ ਡਿੱਗਣ ਤੋਂ ਬਾਅਦ ਮਹਿਲਾ ਦੀ ਮੌਤ

ਮਿਸੀਸਾਗਾ ਵਿਚ ਸ਼ਨੀਵਾਰ ਰਾਤ ਜੈਕ ਡਾਰਲਿੰਗ ਮੈਮੋਰੀਅਲ ਪਾਰਕ ਵਿਖੇ ਲੇਕ ਓਨਟਾਰੀਓ ਦੇ ਪਾਣੀ ਵਿਚ ਰੁੜ੍ਹ ਜਾਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ। ਪੀਲ ਰੀਜਨਲ ਪੁਲਿਸ ਮੁਤਾਬਕ ਘਟਨਾ ਰਾਤ ਕਰੀਬ 10:30 ਵਜੇ ਵਾਪਰੀ, ਜਦੋਂ ਮਹਿਲਾ ਲੇਕ ਦੇ ਨੇੜੇ ਮੌਜੂਦ ਸੀ ਅਤੇ ਅਚਾਨਕ ਪੈਰ ਫਿਸਲਣ ਜਾਂ ਪਾਣੀ ਦੀ ਤੇਜ਼ ਲਹਿਰ ਆਉਣ ਕਾਰਨ ਆਪਣਾ ਸੰਤੁਲਨ ਖੋਹ ਕੇ ਪਾਣੀ ਦੇ ਨਾਲ ਵਹਿ ਗਈ।
canada-u-s-trade-talks-enter-critical-stage-as-tariff-differences-remain
Punjabi

ਕੈਨੇਡਾ-ਅਮਰੀਕਾ ਵਪਾਰ ਵਾਰਤਾ ਫ਼ੈਸਲਾਕੁੰਨ ਪੜਾਅ ’ਚ, ਟੈਰਿਫ ’ਤੇ ਅਜੇ ਵੀ ਅੜਿੱਕਾ

ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਵਪਾਰਕ ਵਾਰਤਾ ਇਸ ਹਫ਼ਤੇ ਫ਼ੈਸਲਾਕੁੰਨ ਦੌਰ ਵਿਚ ਪਹੁੰਚ ਗਈ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਗੂ ਕੀਤੇ ਜਾਣ ਵਾਲੇ ਨਵੇਂ 50 ਫੀਸਦੀ ਟੈਰਿਫਸ ਨੂੰ ਟਾਲਣ ਲਈ ਔਟਵਾ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ​ਵੀਕੈਂਡ ਦੌਰਾਨ ਕੈਨੇਡਾ-ਅਮਰੀਕਾ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਵਿਚਕਾਰ ਵਰਚੁਅਲ ਬੈਠਕ ਹੋਈ, ਜਿਸ ਵਿਚ ਕੈਨੇਡਾ ਦੀ ਮੁੱਖ ਵਪਾਰਕ ਵਾਰਤਾਕਾਰ ਜੈਨਿਸ ਚੈਰੇਟਵੀ ਸ਼ਾਮਲ ਸਨ।
peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link