11.85C Vancouver
ADS

Dec 31, 2021 6:47 PM - Connect News

ਬੀ.ਸੀ. 'ਚ ਵੀ ਕੋਵਿਡ-19 ਸੰਬੰਧੀ ਆਈਸੋਲੇਸ਼ਨ ਦੇ ਨਿਯਮਾਂ 'ਚ ਬਦਲਾਅ, ਹੁਣ 5 ਦਿਨ ਬਾਅਦ ਹੋ ਸਕੇਗੀ ਆਮ ਜੀਵਨ 'ਚ ਵਾਪਸੀ

Share On
b-c-reports-six-new-health-care-outbreaks-as-active-cases-rise-past-17-000
B.C.'s provincial health officer, Dr. Bonnie Henry during a news conference in Victoria. (Photo - B.C. Govt.)

ਬੀ.ਸੀ. ਦੇ ਵਿੱਚ ਕੋਵਿਡ-19 ਸੰਬੰਧੀ ਆਈਸੋਲੇਸ਼ਨ ਪੀਰੀਅਡ ਨੂੰ 5 ਦਿਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਐਲਾਨ ਅੱਜ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰ ਚੁੱਕੇ ਹਨ, ਉਹ ਕੋਵਿਡ-19 ਤੋਂ ਪੀੜਤ ਹੋਣ ਤੋਂ ਬਾਅਦ 5 ਦਿਨ ਦੀ ਆਈਸੋਲੇਸ਼ਨ ਤੋਂ ਬਾਅਦ ਆਮ ਜੀਵਨ 'ਚ ਵਾਪਸੀ ਕਰ ਸਕਦੇ ਹਨ। ਹਾਲਾਂਕਿ ਅਜਿਹਾ ਉਸੇ ਵੇਲੇ ਕੀਤਾ ਜਾ ਸਕੇਗਾ, ਜੇਕਰ ਵਾਇਰਸ ਪੀੜਤ ਨੂੰ ਕੋਈ ਲੱਛਣ ਨਾ ਹੋਣ। ਵਾਇਰਸ ਪੀੜਤ ਅਨਵੈਕਸੀਨੇਟਿਡ ਲੋਕਾਂ ਲਈ ਆਈਸੋਲੇਸ਼ਨ ਪੀਰੀਅਡ ਨੂੰ 10 ਦਿਨ ਦਾ ਹੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੂਬੇ ਦੀ ਰਿਸਕ ਮਿਟੀਗੇਸ਼ਨ ਸਟ੍ਰੇਟਜੀ ਹੈ। ਉਨ੍ਹਾਂ ਕਿਹਾ ਕਿ ਓਮੀਕਰੌਨ ਵੇਰੀਐਂਟ ਸੰਬੰਧੀ ਲੱਛਣ ਜਲਦੀ ਸਥਾਪਿਤ ਹੁੰਦੇ ਹਨ ਪਰ ਇਹ ਜਲਦੀ ਹੀ ਠੀਕ ਵੀ ਹੋ ਰਹੇ ਹਨ ਅਤੇ ਇਸੇ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬੇ 'ਚ ਕੱਲ ਤੋਂ ਲੌਂਗ ਟਰਮ ਕੇਅਰ ਹੋਮਸ ਵਿੱਚ ਵਿਜ਼ਿਟਸ 'ਤੇ ਪਬੰਦੀ ਲਗਾਈ ਜਾ ਰਹੀ ਹੈ। ਕੱਲ ਤੋਂ ਸਿਰਫ ਅਸੈਂਸ਼ੀਅਲ ਵਿਜ਼ਿਟਰ ਹੀ ਲੌਂਗ ਟਰਮ ਕੇਅਰ ਹੋਮਸ ਤਕ ਪਹੁੰਚ ਕਰ ਸਕਣਗੇ।

ਬੀ.ਸੀ. 'ਚ 6 ਹੋਰ ਹੈਲਥ ਕੇਅਰ ਆਊਟਬ੍ਰੇਕਸ ਐਲਾਨੀਆਂ

ਬੀ.ਸੀ. ਵਿੱਚ 6 ਹੋਰ ਹੈਲਥ ਕੇਅਰ ਫੈਸਿਲਿਟੀਸ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ। ਫਰੇਜ਼ਰ ਹੈਲਥ ਵਿੱਚ ਸਥਿਤ ਮਿਸ਼ਨ ਮੈਮੋਰੀਅਲ ਹਸਪਤਾਲ, ਨਿਊ ਵਿਸਟਾ ਕੇਅਰ ਸੈਂਟਰ, ਚਾਰਟਵੈਲ ਲੈਂਗਲੀ ਗਾਰਡਨਸ, ਚਾਰਟਵੈਲ ਕਾਰਲਟਨ ਗਾਰਡਨਸ, ਚਾਰਟਵੈਲ ਕ੍ਰੇਸੇਂਟ ਗਾਰਡਨਸ ਅਤੇ ਗਿਲਫੋਰਡ ਸੀਨੀਅਰਸ ਵਿਲੇਜ ਵਿੱਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ। ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 10 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।

ਬੀ.ਸੀ. 'ਚ ਫਿਰ ਤੋਂ ਟੁੱਟਿਆ ਕੋਵਿਡ-19 ਮਾਮਲਿਆਂ ਦੀ ਗਿਣਤੀ ਦਾ ਰਿਕਾਰਡ

ਵੀਰਵਾਰ ਨੂੰ ਬੀ.ਸੀ. 'ਚ ਕੋਵਿਡ-19 ਦੇ 4,383 ਮਾਮਲੇ ਰਿਪੋਰਟ ਹੋਏ ਹਨ। ਇਸ ਨਾਲ ਬੀ.ਸੀ. ਵਿੱਚ ਇੱਕ ਵਾਰ ਫਿਰ ਤੋਂ ਇੱਕੋ ਦਿਨ ਵਿੱਚ ਕੋਵਿਡ-19 ਮਾਮਲਿਆਂ ਦਾ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇੱਕ ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ ਢਾਈ ਲੱਖ ਦਾ ਅੰਕੜਾ ਪਾਰ ਕਰਦੇ ਹੋਏ 2,51,054 ਤਕ ਪਹੁੰਚ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,420 ਹੋ ਚੁੱਕੀ ਹੈ। ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 17,357 ਹੋ ਚੁੱਕੀ ਹੈ। ਇਸ ਵਿੱਚ ਫਰੇਜ਼ਰ ਹੈਲਥ ਵਿੱਚ 7,940, ਵੈਨਕੂਵਰ ਕੋਸਟਲ ਹੈਲਥ ਵਿੱਚ 6,424, ਵੈਨਕੂਵਰ ਆਈਲੈਂਡ ਹੈਲਥ ਵਿੱਚ 856, ਇੰਟੀਰੀਅਰ ਹੈਲਥ ਵਿੱਚ 1,713 ਅਤੇ ਨੌਰਦਰਨ ਹੈਲਥ ਵਿੱਚ 422 ਐਕਟਿਵ ਮਾਮਲੇ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਕੁੱਲ 211 ਵਾਇਰਸ ਪੀੜਤ ਹਸਪਤਾਲ 'ਚ ਦਾਖਿਲ ਹਨ ਤੇ ਇਸ ਵਿੱਚ 66 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ ਓਮੀਕਰੌਨ ਵੇਰੀਐਂਟ ਦੇ ਮਾਮਲਿਆਂ 'ਚ ਵਾਧਾ ਜਾਰੀ

ਬੀ.ਸੀ. 'ਚ ਓਮੀਕਰੌਨ ਵੇਰੀਐਂਟ ਸੰਬੰਧੀ ਮਾਮਲਿਆਂ ਦੀ ਗਿਣਤੀ 2,825 ਤਕ ਪਹੁੰਚ ਗਈ ਹੈ। ਵੀਰਵਾਰ ਦੀ ਕੋਵਿਡ-19 ਸੰਬੰਧੀ ਅਪਡੇਟ 'ਚ ਦੱਸਿਆ ਗਿਆ ਕਿ, ਸੂਬੇ 'ਚ ਵੈਨਕੂਵਰ ਕੋਸਟਲ ਹੈਲਥ ਵਿੱਚ 1,333, ਫਰੇਜ਼ਰ ਹੈਲਥ ਵਿੱਚ 777, ਇੰਟੀਰੀਅਰ ਹੈਲਥ ਵਿੱਚ 152, ਨੌਰਦਰਨ ਹੈਲਥ ਵਿੱਚ 13 ਅਤੇ ਆਈਲੈਂਡ ਹੈਲਥ ਵਿੱਚ ਵੇਰੀਐਂਟ ਦੇ 548 ਮਾਮਲੇ ਸਾਹਮਣੇ ਆ ਚੁੱਕੇ ਹੈ। ਬੀਤੇ ਇੱਕ ਹਫ਼ਤੇ ਦੌਰਾਨ ਇਸ ਵਾਇਰਸ ਸੰਬੰਧੀ ਮਾਮਲਿਆਂ ਨੇ ਵੱਡੀ ਛਾਲ ਮਾਰੀ ਹੈ। ਯਾਦ ਰਹੇ ਸੂਬੇ ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਇਸੇ ਹਫ਼ਤੇ ਦੀ ਅਪਡੇਟ ਦੌਰਾਨ ਕਿਹਾ ਸੀ ਕਿ, ਓਮੀਕਰੌਨ ਵੇਰੀਐਂਟ ਦਾ ਇੰਕਿਉਬੇਸ਼ਨ ਪੀਰੀਅਡ ਹੋਰ ਵੇਰੀਐਂਟਸ ਦੇ ਮੁਕਾਬਲੇ ਵਧੇਰੇ ਰਫਤਾਰ ਵਾਲਾ ਹੈ।

Latest news

peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link