16.91C Vancouver
ADS

Aug 30, 2022 9:31 PM - The Canadian Press

ਬੀ.ਸੀ. 'ਚ ਇਕਨੌਮਿਕ ਰਿਕਵਰੀ ਬੂਤੇ ਕਰੀਬ $10 ਬਿਲੀਅਨ ਦੇ ਡੈਫੀਸਿਟ ਦਾ ਅੰਦਾਜ਼ਾ ਪਲਟ $1.3 ਬਿਲੀਅਨ ਦੇ ਸਰਪਲਸ 'ਚ ਹੋਇਆ ਤਬਦੀਲ

Share On
b-c-s-posts-1-3b-budget-surplus-for-2021-22-in-contrast-with-big-deficit-forecast
British Columbia's economic recovery last year was stronger than forecast with the province's audited budget numbers showing a surplus of $1.3 billion, in contrast with an earlier projection of a deficit nearing $10 billion. (Photo - BC Govt.)

ਬੀ.ਸੀ. ਦੀ ਬੀਤੇ ਸਾਲ ਦੀ ਇਕਨੌਮਿਕ ਰਿਕਵਰੀ ਅਨੁਮਾਨ ਦੇ ਮੁਕਾਬਲੇ ਬਿਹਤਰ ਰਹੀ।

ਸੂਬੇ ਦੇ ਔਡੀਟਿਡ ਬਜਟ ਅੰਕੜੇ $1.3 ਬਿਲੀਅਨ ਦਾ ਸਰਪਲਸ ਦਰਸ਼ਾਉਂਦੇ ਹਨ। ਇਸ ਤੋਂ ਪਹਿਲਾਂ ਦੀ ਪ੍ਰੋਜੈਕਸ਼ਨ 'ਚ ਕਰੀਬ $10 ਬਿਲੀਅਨ ਦੇ ਡੈਫੀਸੀਟ ਦਾ ਅੰਦਾਜਾ ਪੇਸ਼ ਕੀਤਾ ਗਿਆ ਸੀ।

ਵਿੱਤ ਮੰਤਰੀ ਸਿਲੀਨਾ ਰੌਬਿਨਸਨ ਨੇ ਕਿਹਾ ਕਿ ਸੂਬੇ ਦੀ ਇਕਾਨਮੀ ਨੇ ਸਾਲ 2021-22 ਦੇ ਦੌਰਾਨ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਪ੍ਰੈਡੀਕਸ਼ਨਸ ਨੂੰ ਆਊਟਪ੍ਰਫਾਰਮ ਕਰ ਵਿਖਾਇਆ।

ਉਨ੍ਹਾਂ ਕਿਹਾ ਕਿ ਅਪ੍ਰੈਲ 2021 ਦਾ ਬਜਟ ਕੋਵਿਡ-19 ਪੈਂਡੈਮਿਕ ਦੀ ਮਾਰ ਵਿਚਾਲੇ ਐਲਾਨਿਆ ਗਿਆ ਸੀ ਅਤੇ ਉਸ ਦੌਰਾਨ $9.7 ਬਿਲੀਅਨ ਦੇ ਡੈਫੀਸੀਟ ਦਾ ਅੰਦਾਜਾ ਲਗਾਇਆ ਗਿਆ ਸੀ ਪਰ ਪੂਰੇ ਸਾਲ ਦੌਰਾਨ ਰੈਵੀਨਿਊਸ ਬਿਹਤਰ ਹੁੰਦੇ ਗਏ।

ਉਨ੍ਹਾਂ ਕਿਹਾ ਕਿ ਇਹ ਬਿਹਤਰੀ ਇਕਾਨਮੀ ਦੀ ਰੀ-ਓਪਨਿੰਗ ਆਸਰੇ ਹੋਏ ਟੈਕਸ ਰੈਵੀਨਿਊ ਦੇ ਵਾਧੇ ਕਾਰਨ ਹੋਈ ਹੈ।

ਉਨ੍ਹਾਂ ਕਿਹਾ ਕਿ ਇਸ ਬਿਹਤਰੀ ਲਈ ਕੋਵਿਡ-19 ਅਤੇ ਡਿਜਾਸਟਰਸ ਸੰਬੰਧੀ ਇੱਕ ਵਾਰ ਦੀਆਂ ਪੇਮੈਂਟਸ, ਵਧੇਰੇ ਨੈਚੁਰਲ ਰਿਸੋਰਸ ਰੈਵੀਨਿਊ ਅਤੇ ਆਈ.ਸੀ.ਬੀ.ਸੀ. ਸਮੇਤ ਵਧੇਰੀ ਕਰਾਊਨ ਕੌਰਪੋਰੇਸ਼ਨ ਕਮਾਈ ਬੂਤੇ ਇਹ ਬਦਲਾਅ ਹੋ ਸਕਿਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਆਸ ਹੈ ਕਿ ਇੰਫਲੇਸ਼ਨ ਨਾਲ ਲੜ੍ਹਨ ਲਈ ਵਰਤੇ ਜਾਣ ਵਾਲੇ ਕਦਮਾਂ ਆਸਰੇ ਇਕਾਨਮੀ ਨੂੰ ਹੋਰ ਹੁਲਾਰਾ ਦੇਣ ਦੀ ਆਸ ਹੈ।

ਸਿਲੀਨਾ ਰੌਬਿਨਸਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸੇ ਹਫ਼ਤੇ $60 ਮਿਲੀਅਨ ਦੀ ਐਜੂਕੇਸ਼ਨ ਸੱਪੋਰਟ ਵੀ ਐਲਾਨੀ ਹੈ ਜਿਸ ਨਾਲ ਸਕੂਲਾਂ ਨੂੰ ਮੀਲ ਪ੍ਰੋਗਰਾਮਸ ਐਕਸਪੈਂਡ ਕਰਨ 'ਚ ਮਦਦ ਹੋਵੇਗੀ ਅਤੇ ਪਰਿਵਾਰਾਂ ਨੂੰ ਸਕੂਲ ਸਪਲਾਈਸ ਅਤੇ ਫੀਲਡ-ਟ੍ਰਿਪ ਕੀਮਤਾਂ ਪ੍ਰਤੀ ਮਦਦ ਮਿਲ ਸਕੇਗੀ।

Latest news

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link