12.96C Vancouver
ADS

Nov 17, 2021 1:23 AM - The Canadian Press

ਬੀ.ਸੀ. 'ਚ ਕੋਵਿਡ-19 ਦੇ ਇੱਕ ਨਵੇਂ ਵੇਰੀਐਂਟ ਦੀ ਐਂਟਰੀ; ਡਾ. ਹੈਨਰੀ ਨੇ ਦੱਸਿਆ ਕਿਵੇਂ ਹਾਸਿਲ ਕੀਤੀ ਜਾ ਸਕੇਗੀ ਜੈਂਸਨ ਵੈਕਸੀਨ

Share On
b-c-s-top-doctor-emphasizes-covid-19-precautions-heading-into-holiday-season
B.C.'s provincial health officer, Dr. Bonnie Henry during a press conference in Victoria. (Photo - B.C. Govt.)

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਸੂਬੇ 'ਚ ਕੋਵਿਡ-19 ਦੇ ਇੱਕ ਹੋਰ ਵੇਰੀਐਂਟ ਨੇ ਦਸਤਕ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਬੀ.ਸੀ. 'ਚ AY.4.2 ਡੈਲਟਾ ਵੇਰੀਐਂਟ ਦਾ ਪਹਿਲਾ ਕੇਸ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਵੇਰੀਐਂਟ ਡੈਲਟਾ ਵੇਰੀਐਂਟ ਨਾਲ ਹੀ ਸੰਬੰਧਤ ਹੈ।

ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਵਿਸ਼ਵ 'ਚ ਇਸ ਪ੍ਰਕਾਰ ਦੇ ਸਬਲਿਨੀਏਜਿਸ ਦੇ 120 ਪ੍ਰਕਾਰ ਸਾਹਮਣੇ ਆ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਬੀ.ਸੀ. 'ਚ ਸਾਹਮਣੇ ਆਇਆ AY.4.2 ਡੈਲਟਾ ਵੇਰੀਐਂਟ ਵੀ ਇਸੇ ਪ੍ਰਕਾਰ ਦੇ ਸਬਲਿਨੀਏਜਿਸ ਦਾ ਇੱਕ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜੀਨੋਮ ਸਿਕੁਐਨਸਿੰਗ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਡੈਲਟਾ ਵੇਰੀਐਂਟ ਦੇ ਸਟ੍ਰੇਨ ਬਾਕੀ ਵੇਰੀਐਂਟਸ ਦੇ ਮੁਕਾਬਲਾ ਵਧੇਰੀ ਤੇਜੀ ਨਾਲ ਫੈਲ ਰਹੇ ਹਨ ਅਤੇ ਇਸ ਨਾਲ ਯੁਵਾ ਵਰਗ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ।

ਬੀ.ਸੀ. 'ਚ ਜੈਂਸਨ ਵੈਕਸੀਨ ਪ੍ਰਦਾਨ ਕਰਨ ਦੀ ਤਿਆਰੀ

ਡਾ. ਬੌਨੀ ਹੈਨਰੀ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਸੂਬੇ 'ਚ ਜੌਨਸਨ ਐਂਡ ਜੌਨਸਨ ਦੀ ਕੋਵਿਡ-19 ਵੈਕਸੀਨ ਦੀ ਸਪਲਾਈ ਸ਼ੁਰੂ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਜੈਂਸਨ ਵੈਕਸੀਨ ਹਾਸਿਲ ਕਰਨ ਦੇ ਲੋਕ ਇਸਲਈ ਬੁਕਿੰਗ ਹਾਸਿਲ ਕਰ ਸਕਦੇ ਹਨ।

ਹਾਲਾਂਕਿ ਉਹ ਪਹਿਲਾਂ ਹੀ ਜਾਣਕਾਰੀ ਦੇ ਚੁੱਕੇ ਹਨ ਕਿ ਇਸ ਵੈਕਸੀਨ ਲਈ ਹੈਲਥ ਕਰਮਚਾਰੀਆਂ ਨੂੰ ਪਹਿਲਾਂ ਤਰਜੀਹ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਨੂੰ ਹਾਸਿਲ ਕਰਨ ਦੇ ਚਾਹਵਾਨ ਲੋਕ ਇਮਿਊਨਾਈਜ ਬੀ.ਸੀ. ਦੇ ਕਾਲ ਸੈਂਟਰ 'ਤੇ ਸੰਪਰਕ ਕਰ ਸਕਦੇ ਹਨ।

ਇਸ ਤੋਂ ਬਾਅਦ ਏਜੈਂਟ ਨੂੰ ਕਿਹਾ ਜਾ ਸਕਦਾ ਹੈ ਕਿ ਤੁਸੀਂ ਇਸ ਵੈਕਸੀਨ ਦੇ ਲਈ ਵੇਟ ਲਿਸਟ 'ਤੇ ਰਹਿਣਾ ਚਾਹੁੰਦੇ ਹੋ।

ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਵੈਕਸੀਨ ਦੀਆਂ 5,000 ਡੋਜ਼ ਸੂਬੇ ਕੋਲ ਪਹੁੰਚੀਆਂ ਹਨ।

ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਉਹ ਆਸ ਕਰ ਰਹੇ ਹਨ ਕਿ ਦੇਸ਼ ਦੇ ਵਿੱਚ ਜਲਦੀ ਹੀ 5 ਤੋਂ 11 ਸਾਲ ਦੇ ਬੱਚਿਆਂ ਲਈ ਵੈਕਸੀਨ ਨੂੰ ਮਨਜੂਰੀ ਦੇ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਇਸ ਵਰਗ ਦੇ ਬੱਚਿਆਂ ਲਈ ਬਣਾਈ ਗਈ ਵੈਕਸੀਨ 'ਚ ਵੈਕਸੀਨ ਦੀ ਮਾਤਰਾ ਲੋੜ ਅਨੁਸਾਰ ਘਟ ਰੱਖੀ ਗਈ ਹੈ ਅਤੇ ਇਸ ਦੇ ਨਾਲ ਬੱਚਿਆਂ ਨੂੰ ਘਟ ਦਰਦ ਹੋਵੇਗਾ ਅਤੇ ਵੈਕਸੀਨ ਨਾਲ ਹੋਣ ਵਾਲੇ ਲੱਛਣ ਵੀ ਘਟ ਸਥਾਪਿਤ ਹੋਣਗੇ।

ਉਨ੍ਹਾਂ ਦੱਸਿਆ ਕਿ ਬੱਚਿਆਂ 'ਚ ਵੈਕਸੀਨੇਸ਼ਨ ਨੂੰ ਮੈਂਡੇਟੋਰੀ ਨਹੀਂ ਬਣਾਇਆ ਜਾਵੇਗਾ ਅਤੇ ਇਸ ਦੀ ਚਾਇਸ ਮਾਪਿਆਂ ਦੀ ਹੋਵੇਗੀ।

Latest news

alberta-pledges-indigenous-collaboration-on-proposed-b-c-pipeline-amid-ongoing-consultation-dispute
Punjabi

ਐਲਬਰਟਾ ਦੀ ਪ੍ਰੀਮੀਅਰ ਨੇ ਪਾਈਪਲਾਈਨ ਪ੍ਰੋਜੈਕਟ ਲਈ Indigenous ਸਮੂਹਾਂ ਨਾਲ ਮਿਲ ਕੇ ਕੰਮ ਕਰਨ ਦਾ ਦਿੱਤਾ ਭਰੋਸਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੈਸਟ ਕੋਸਟ ਤੇਲ ਪਾਈਪਲਾਈਨ ਪ੍ਰੋਜੈਕਟ ਵਿਛਾਉਣ ਲਈ Indigenous ਗਰੁੱਪਸ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਇਹ ਐਲਾਨ ਇੱਕ ਅਜਿਹੇ ਸਮੇਂ ਆਇਆ ਹੈ ਜਦੋਂ ਸੂਬਾ ਸਰਕਾਰ ਅਤੇ ਫਸਟ ਨੇਸ਼ਨ ਦੇ ਮੁਖੀ ਵਿਚਾਲੇ ਸਬੰਧ ਤਣਾਅਪੂਰਨ ਬਣੇ ਹੋਏ ਹਨ।
north-vancouver-volleyball-coach-charged-with-10-offences-following-rcmp-sexual-assault-investigation
Punjabi

ਨੌਰਥ ਵੈਨਕੂਵਰ ਦੇ ਵਾਲੀਬਾਲ ਕੋਚ ਖ਼ਿਲਾਫ਼ 10 ਜਿਨਸੀ ਸ਼ੋਸ਼ਣ ਦੇ ਦੋਸ਼ ਦਰਜ

ਉੱਤਰੀ ਵੈਨਕੂਵਰ ਆਰਸੀਐਮਪੀ ਨੇ ਇੱਕ ਵਾਲੀਬਾਲ ਕੋਚ ਖ਼ਿਲਾਫ਼ ਨਾਬਾਲਗਾਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਕਈ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਦਸੰਬਰ 2024 ਵਿਚ ਸਥਾਨਕ ਵਾਲੀਬਾਲ ਟੀਮ ਦੇ ਕਈ ਨੌਜਵਾਨ ਖਿਡਾਰੀਆਂ ਵੱਲੋਂ ਕੋਚ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਇੱਕ ਵਿਆਪਕ ਜਾਂਚ ਸ਼ੁਰੂ ਕੀਤੀ, ਇਸ ਦੇ ਆਧਾਰ 'ਤੇ ਬੀ. ਸੀ. ਪ੍ਰੋਸੀਕਿਊਸ਼ਨ ਸਰਵਿਸ ਨੇ ਵੀਰਵਾਰ ਨੂੰ ਕੋਚ ਇਰਾਜ ਮੁਜ਼ੱਫ਼ਰੀ 'ਤੇ 10 ਚਾਰਜਿਜ਼ ਲਗਾਏ ਹਨ।
burnaby-rcmp-investigation-leads-to-major-seizure-of-precursor-chemicals-firearms-and-suspected-drugs-in-richmond
Punjabi

ਬਰਨਬੀ ਆਰਸੀਐਮਪੀ ਦੀ ਟੀਮ ਨੇ ਨਸ਼ੀਲੇ ਪਦਾਰਥ ਬਣਾਉਣ ਵਾਲੇ ਗੁਪਤ ਨੈੱਟਵਰਕ ਦਾ ਕੀਤਾ ਪਰਦਾਫਾਸ਼

ਬਰਨਬੀ ਆਰਸੀਐਮਪੀ ਦੀ ਗੈਂਗ ਇਨਫੋਰਸਮੈਂਟ ਟੀਮ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥ ਬਣਾਉਣ ਵਾਲੇ ਗੁਪਤ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਜਾਂਚ ਤਹਿਤ ਰਿਚਮੰਡ ਵਿਚ ਪੰਜ ਥਾਵਾਂ ਵਿਚੋਂ ਤਿੰਨ ਰਿਹਾਇਸ਼ਾਂ ਅਤੇ ਦੋ ਸੀ ਕੈਨ ਕੰਟੇਨਰਜ਼ 'ਤੇ ਇੱਕੋ ਵੇਲੇ ਛਾਪੇਮਾਰੀ ਕਰਕੇ ਗੈਰ-ਕਾਨੂੰਨੀ ਕੈਮੀਕਲ, ਹਥਿਆਰ, ਕੈਸ਼ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਜ਼ਬਤ ਕੀਤਾ ਗਿਆ ਹੈ।
carney-eby-announce-mou-on-b-c-tanker-ban-and-pipeline-compensation
Punjabi

ਰਨੀ ਅਤੇ ਈਬੀ ਨੇ ਨੌਰਥ ਕੋਸਟ ਟੈਂਕਰ ਬੈਨ ਅਤੇ ਪਾਈਪਲਾਈਨ ਮੁਆਵਜ਼ੇ ਬਾਰੇ MOU ਸਮਝੌਤੇ ਦਾ ਕੀਤਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਇੱਕ ਅਹਿਮ MOU 'ਤੇ ਦਸਤਖਤ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਫੈਡਰਲ ਸਰਕਾਰ ਬੀ. ਸੀ. ਦੇ ਨੌਰਥ ਕੋਸਟ ਲਈ ਟੈਂਕਰ ਬੈਨ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੋਈ ਹੈ। ਇਸ ਸਮਝੌਤੇ ਮੁਤਾਬਕ, ਜੇਕਰ ਸੂਬੇ ਵਿਚੋਂ ਕੋਈ ਵੀ ਤੇਲ ਪਾਈਪਲਾਈਨ ਲੰਘਦੀ ਹੈ ਤਾਂ ਬ੍ਰਿਟਿਸ਼ ਕੋਲੰਬੀਆ ਨੂੰ ਉਸ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਡੀਲ ਦੇ ਬਦਲੇ ਬ੍ਰਿਟਿਸ਼ ਕੋਲੰਬੀਆ ਲਈ ਭਵਿੱਖ ਵਿਚ ਕਿਸੇ ਵੀ ਤੇਲ ਪਾਈਪਲਾਈਨ ਦਾ ਸਮਰਥਨ ਕਰਨਾ ਲਾਜ਼ਮੀ ਨਹੀਂ ਹੋਵੇਗਾ।
woman-arrested-after-parking-dispute-leads-to-stabbing-in-oshawa-on-canada-day
Punjabi

ਓਸ਼ਾਵਾ ਵਿੱਚ ਪਾਰਕਿੰਗ ਨੂੰ ਲੈ ਕੇ ਵਿਵਾਦ ਦੌਰਾਨ ਔਰਤ 'ਤੇ ਚਾਕੂ ਨਾਲ ਹਮਲਾ, ਇੱਕ ਗ੍ਰਿਫ਼ਤਾਰ

ਓਨਟਾਰੀਓ ਦੇ Oshawa ਸ਼ਹਿਰ ਵਿਚ ਕੈਨੇਡਾ ਡੇਅ ਵਾਲੇ ਦਿਨ ਪਾਰਕਿੰਗ ਦੀ ਜਗ੍ਹਾ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ 53 ਸਾਲਾ ਔਰਤ ਨੇ ਦੂਜੀ ਔਰਤ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਡਰਹਮ ਪੁਲਿਸ ਮੁਤਾਬਕ, ਇਹ ਹਿੰਸਕ ਘਟਨਾ ਬੁੱਧਵਾਰ ਸ਼ਾਮ ਲਗਭਗ 5:00 ਵਜੇਲੇਕਵਿਊ ਪਾਰਕ ਐਵੇਨਿਊ ਅਤੇ ਸਿਮਕੋ ਸਟ੍ਰੀਟ ਸਾਊਥ ਦੇ ਇਲਾਕੇ ਵਿਚ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link