Jul 3, 2026 1:53 PM - Connect Newsroom - Ramandeep Kaur with files from The Canadian Press

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੈਸਟ ਕੋਸਟ ਤੇਲ ਪਾਈਪਲਾਈਨ ਪ੍ਰੋਜੈਕਟ ਵਿਛਾਉਣ ਲਈ Indigenous ਗਰੁੱਪਸ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਇਹ ਐਲਾਨ ਇੱਕ ਅਜਿਹੇ ਸਮੇਂ ਆਇਆ ਹੈ ਜਦੋਂ ਸੂਬਾ ਸਰਕਾਰ ਅਤੇ ਫਸਟ ਨੇਸ਼ਨ ਦੇ ਮੁਖੀ ਵਿਚਾਲੇ ਸਬੰਧ ਤਣਾਅਪੂਰਨ ਬਣੇ ਹੋਏ ਹਨ।
ਇਸ ਵਿਵਾਦ ਦੀ ਜੜ੍ਹ ਐਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਸਬੰਧੀ ਕਰਵਾਏ ਜਾਣ ਵਾਲੇ ਸੰਭਾਵਿਤ ਰੈਫਰੈਂਡਮ ਨਾਲ ਜੁੜੀ ਹੋਈ ਹੈ। ਫਸਟ ਨੇਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਸੰਵਿਧਾਨਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਨਾਲ ਉਚਿਤ ਸਲਾਹ-ਮਸ਼ਵਰਾ ਕਰੇ।ਇਸ ਮੁੱਦੇ ਨੂੰ ਲੈ ਕੇ ਦੋਵੇਂ ਧਿਰਾਂ ਅਦਾਲਤ ਵਿੱਚ ਹਨ, ਜਿੱਥੇ ਫਸਟ ਨੇਸ਼ਨ ਵੱਲੋਂ ਸਮਿਥ ਸਰਕਾਰ 'ਤੇ ਸਹੀ ਪ੍ਰਕਿਰਿਆ ਨਾ ਅਪਣਾਉਣ ਦੇ ਦੋਸ਼ ਲਗਾਏ ਗਏ ਹਨ।ਉਨ੍ਹਾਂ ਨੇ ਪ੍ਰੀਮੀਅਰ ਸਮਿਥ ਦੇ ਇਸ ਵਤੀਰੇ ਅਤੇ ਕਦਮਾਂ ਨੂੰ ਦੇਸ਼ਧ੍ਰੋਹ ਕਰਾਰ ਦਿੱਤਾ ਹੈ।
ਦੂਜੇ ਪਾਸੇ, ਸਮਿਥ ਦੇ ਇੱਕ ਸੀਨੀਅਰ ਸਲਾਹਕਾਰ ਨੇ ਕਿਹਾ ਕਿ ਫਸਟ ਨੇਸ਼ਨ ਦੇ ਚੀਫ਼ਸ ਨੂੰ ਸਿਆਸੀ ਰੌਲੇ ਦੀ ਬਜਾਏ ਆਪਣੇ ਭਾਈਚਾਰੇ ਵਿੱਚ ਮੌਜੂਦ ਗ਼ਰੀਬੀ ਨੂੰ ਦੂਰ ਕਰਨ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।ਮਾਹਿਰਾਂ ਮੁਤਾਬਕ, ਇੱਕ ਪਾਸੇ ਜਿੱਥੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਇਹ ਪਾਈਪਲਾਈਨ ਪ੍ਰੋਜੈਕਟ ਬੇਹੱਦ ਅਹਿਮ ਹੈ, ਉੱਥੇ ਹੀ ਦੂਜੇ ਪਾਸੇ Indigenous ਦੇ ਤਿੱਖੇ ਵਿਰੋਧ ਅਤੇ ਅਦਾਲਤੀ ਮਾਮਲਿਆਂ ਦੇ ਚਲਦਿਆਂ ਇਸ ਯੋਜਨਾ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ ਸਮਿਥ ਸਰਕਾਰ ਲਈ ਇੱਕ ਵੱਡੀ ਚੁਣੌਤੀ ਸਾਬਤ ਹੋਵੇਗਾ।




