12.38C Vancouver
ADS

Jul 2, 2026 5:46 PM - Connect Newsroom - Ramandeep Kaur with files from The Canadian Press

ਰਨੀ ਅਤੇ ਈਬੀ ਨੇ ਨੌਰਥ ਕੋਸਟ ਟੈਂਕਰ ਬੈਨ ਅਤੇ ਪਾਈਪਲਾਈਨ ਮੁਆਵਜ਼ੇ ਬਾਰੇ MOU ਸਮਝੌਤੇ ਦਾ ਕੀਤਾ ਐਲਾਨ

Share On
carney-eby-announce-mou-on-b-c-tanker-ban-and-pipeline-compensation
Carney said the agreement could help attract up to $150 billion in new investment to British Columbia. (Photo: The Canadian Press)

ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਇੱਕ ਅਹਿਮ MOU 'ਤੇ ਦਸਤਖਤ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਫੈਡਰਲ ਸਰਕਾਰ ਬੀ. ਸੀ. ਦੇ ਨੌਰਥ ਕੋਸਟ ਲਈ ਟੈਂਕਰ ਬੈਨ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੋਈ ਹੈ। ਇਸ ਸਮਝੌਤੇ ਮੁਤਾਬਕ, ਜੇਕਰ ਸੂਬੇ ਵਿਚੋਂ ਕੋਈ ਵੀ ਤੇਲ ਪਾਈਪਲਾਈਨ ਲੰਘਦੀ ਹੈ ਤਾਂ ਬ੍ਰਿਟਿਸ਼ ਕੋਲੰਬੀਆ ਨੂੰ ਉਸ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਡੀਲ ਦੇ ਬਦਲੇ ਬ੍ਰਿਟਿਸ਼ ਕੋਲੰਬੀਆ ਲਈ ਭਵਿੱਖ ਵਿਚ ਕਿਸੇ ਵੀ ਤੇਲ ਪਾਈਪਲਾਈਨ ਦਾ ਸਮਰਥਨ ਕਰਨਾ ਲਾਜ਼ਮੀ ਨਹੀਂ ਹੋਵੇਗਾ।

ਪ੍ਰਧਾਨ ਮੰਤਰੀ ਕਾਰਨੀ ਮੁਤਾਬਕ, ਇਸ ਇਤਿਹਾਸਕ ਡੀਲ ਨਾਲ ਬ੍ਰਿਟਿਸ਼ ਕੋਲੰਬੀਆ ਨੂੰ $150 ਬਿਲੀਅਨ ਦਾ ਨਵਾਂ ਇਨਵੈਸਟਮੈਂਟ ਪਾਉਣ ਵਿਚ ਮਦਦ ਮਿਲੇਗੀ। ਮੰਨਿਆ ਜਾ ਰਿਹਾ ਹੈ ਕਿ ਨੌਰਥ ਕੋਸਟ ਲਈ ਟੈਂਕਰ ਬੈਨ ਬਰਕਰਾਰ ਰੱਖਣ ਦਾ ਮਤਲਬ ਹੈ ਕਿ ਐਲਬਰਟਾ ਦੀ ਪ੍ਰਸਤਾਵਿਤ ਪਾਈਪਲਾਈਨ ਨੂੰ ਬੀ. ਸੀ. ਦੇ ਸਾਊਥ ਵਿਚ ਵੈਨਕੂਵਰ ਰਾਹੀਂ ਰਸਤਾ ਦਿੱਤਾ ਜਾ ਸਕਦਾ ਹੈ।

ਈਬੀ ਨਾਲ ਇਸ ਸਮਝੌਤੇ ਤੋਂ ਬਾਅਦ ਪ੍ਰਧਾਨ ਮੰਤਰੀ ਕਾਰਨੀ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਮੁਲਾਕਾਤ ਲਈ ਰਵਾਨਾ ਹੋ ਰਹੇ ਹਨ, ਜਿੱਥੇ ਉਹ ਸ਼ਾਮ ਨੂੰ ਬੀ.ਸੀ. ਦੇ ਕੋਸਟ ਤੱਕ ਪਾਈਪਲਾਈਨ ਦੀ ਯੋਜਨਾ ਦਾ ਐਲਾਨ ਕਰਨਗੇ।

Latest news

nikki-sharmas-demand-from-meta-canadian-children-deserve-the-same-online-protection-as-kids-in-the-us
Punjabi

ਮੈਟਾ ਨੂੰ ਨਿੱਕੀ ਸ਼ਰਮਾ ਦੀ ਦੋ-ਟੂਕ ਮੰਗ, ‘ਕੈਨੇਡੀਅਨ ਬੱਚਿਆਂ ਨੂੰ ਵੀ ਮਿਲੇ US ਵਰਗੀ ਸੁਰੱਖਿਆ’

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੈਟਾ ਨੂੰ ਅਮਰੀਕਾ ਵਿਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਤਰਜ 'ਤੇ ਕੈਨੇਡਾ ਵਿਚ ਵੀ ਇਹ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਕੈਨੇਡੀਅਨ ਬੱਚੇ ਵੀ ਅਮਰੀਕੀ ਬੱਚਿਆਂ ਵਾਂਗ ਬਰਾਬਰ ਔਨਲਾਈਨ ਸੁਰੱਖਿਆ ਦੇ ਹੱਕਦਾਰ ਹਨ।
nepal-tibet-flood-death-toll-rises-to-955-over-3-900-still-missing
Punjabi

ਨੇਪਾਲ-ਤਿੱਬਤ ਹੜ੍ਹ ’ਚ ਮੌਤਾਂ ਦੀ ਗਿਣਤੀ ਹੋਈ955, 3,900 ਤੋਂ ਵੱਧ ਲਾਪਤਾ

ਨੇਪਾਲ ਅਤੇ ਤਿੱਬਤ ਵਿੱਚ 26 ਅਗਸਤ ਨੂੰ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 955 ਹੋ ਗਈ ਹੈ। ਇਕੱਲੇ ਨੇਪਾਲ ਵਿੱਚ 939 ਮੌਤਾਂ ਹੋਈਆਂ ਹਨ, ਜਦੋਂ ਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। 3,900 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
bank-of-canada-expected-to-hold-interest-rate-at-2-25-rate-hikes-possible-in-2027
Punjabi

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 2.25% ’ਤੇ ਰੱਖਣ ਦੀ ਉਮੀਦ, 2027 ’ਚ ਵਧ ਸਕਦੀਆਂ ਹਨ ਦਰਾਂ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ ਹੋਣ ਵਾਲੀ ਆਪਣੀ ਅਹਿਮ ਮੀਟਿੰਗ ਵਿਚ ਬੈਂਚਮਾਰਕ ਇੰਟਰਸਟ ਰੇਟ 2.25 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ, ਜੋ ਕਿ ਲਗਾਤਾਰ ਸੱਤਵੀਂ ਵਾਰ ਅਜਿਹਾ ਹੋਵੇਗਾ। ਵਿੱਤੀ ਬਾਜ਼ਾਰ ਅਤੇ ਆਰਥਿਕ ਮਾਹਰ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਫਿਲਹਾਲ ਮੌਜੂਦਾ ਚੱਲ ਰਹੇ ਹਾਲਤ 'ਤੇ ਨੇੜਿਓਂ ਨਜ਼ਰ ਰੱਖਣ ਦੀ ਪਾਲਿਸੀ ਅਪਣਾਏਗਾ।
trump-warns-canada-over-venezuela-oil-deal-signals-u-s-may-no-longer-need-canadian-crude
Punjabi

ਅਮਰੀਕਾ-ਵੈਨੇਜ਼ੁਏਲਾ ਤੇਲ ਡੀਲ ਨੂੰ ਲੈ ਕੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ, ਕਿਹਾ- ਭਵਿੱਖ ’ਚ ਨਹੀਂ ਪਵੇਗੀ ਕੱਚੇ ਤੇਲ ਦੀ ਲੋੜ

ਕੈਨੇਡਾ ਖਿਲਾਫ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਹਮਲੇ ਜਾਰੀ ਹਨ। ਉਨ੍ਹਾਂ ਵੈਨੇਜ਼ੁਏਲਾ ਨਾਲ ਕੀਤੇ 65 ਬਿਲੀਅਨ ਬੈਰਲ ਦੇ ਤੇਲ ਸਮਝੌਤੇ ਨੂੰ ਔਟਵਾ ਲਈ ਸਿੱਧੀ ਚੇਤਾਵਨੀ ਦੱਸਿਆ ਹੈ ਅਤੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਅਮਰੀਕਾ ਨੂੰ ਕੈਨੇਡਾ ਦੇ ਕੱਚੇ ਤੇਲ ਦੀ ਲੋੜ ਨਹੀਂ ਪਵੇਗੀ।
b-c-ndp-mla-and-indigenous-leader-joan-philip-dies-at-74-vancouver-strathcona-seat-vacant
Punjabi

ਜੋਨ ਫਿਲਿਪ ਦਾ 74 ਸਾਲ ਦੀ ਉਮਰ ’ਚ ਦਿਹਾਂਤ, ਵੈਨਕੂਵਰ-ਸਟ੍ਰੈਥਕੋਨਾ ਸੀਟ ਖਾਲੀ

ਬੀ.ਸੀ. ਐਨ.ਡੀ.ਪੀ. ਦੀ ਵਿਧਾਇਕ ਅਤੇ ਪ੍ਰਮੁੱਖ Indigenous ਆਗੂ ਜੋਨ ਫਿਲਿਪ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਵੈਨਕੂਵਰ-ਸਟ੍ਰੈਥਕੋਨਾ ਦੀ ਨੁਮਾਇੰਦਗੀ ਕਰ ਰਹੇ ਸਨ।ਯੂਨੀਅਨ ਔਫ ਬੀ.ਸੀ. ਇੰਡੀਅਨ ਚੀਫ਼ਸ ਮੁਤਾਬਕ, ਫਿਲਿਪ ਨੇ ਸ਼ੁੱਕਰਵਾਰ ਦੁਪਹਿਰ ਨੂੰ ਹਸਪਤਾਲ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link