14.54C Vancouver
ADS

Mar 17, 2021 2:04 AM -

ਬੀ.ਸੀ. 'ਚ ਕੋਵਿਡ-19 ਦੇ ਦੇ ਐਕਟਿਵ ਮਾਮਲਿਆਂ ਦੀ ਗਿਣਤੀ 4,999 ਤੱਕ ਪਹੁੰਚੀ; ਅੱਜ 556 ਮਾਮਲੇ ਹੋਏ ਰਿਪੋਰਟ

Share On
b-c-s-top-doctor-urges-people-to-follow-covid-19-rules-on-st-patricks-day
B.C.’s provincial health officer, Dr. Bonnie Henry during a news conference in Victoria. (B.C. Government)

ਅੱਜ ਬੀ.ਸੀ. 'ਚ ਕੋਵਿਡ-19 ਦੇ 556 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਅੱਜ ਕਿਸੇ ਵਾਇਰਸ ਪੀੜਤ ਦੇ ਦਮ ਤੋੜਨ ਤੋਂ ਬਚਾਅ ਰਿਹਾ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 88,929 ਤਕ ਪਹੁੰਚ ਗਈ ਹੈ। ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,407 ਹੋ ਗਈ ਹੈ। ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 4,999 ਤਕ ਪਹੁੰਚ ਗਏ ਹਨ। ਕੁੱਲ 280 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 84 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਵਾਇਰਸ ਵੇਰੀਐਂਟਸ ਦੇ 116 ਮਾਮਲੇ ਹੋਏ ਰਿਪੋਰਟ

ਬੀ.ਸੀ. 'ਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ 116 ਹੋਰ ਮਾਮਲੇ ਰਿਪੋਰਟ ਹੋਏ ਹਨ। ਇਸ ਦੇ ਨਾਲ ਹੁਣ ਸੂਬੇ 'ਚ ਨਵੇਂ ਵਾਇਰਸ ਵੇਰੀਐਂਟਸ ਦੇ ਕੁੱਲ 996 ਮਾਮਲੇ ਰਿਪੋਰਟ ਹੋ ਚੁੱਕੇ ਹਨ। ਇਸ 'ਚ 921 ਮਾਮਲੇ ਯੂ.ਕੇ. ਵੇਰੀਐਂਟ ਦੇ ਹਨ, ਜਦਕਿ 41 ਮਾਮਲੇ ਦੱਖਣੀ ਅਫਰੀਕਾ ਵੇਰੀਐਂਟ ਨਾਲ ਸੰਬੰਧਤ ਹਨ। ਇਸ 'ਚ 130 ਮਾਮਲੇ ਐਕਟਿਵ ਦੱਸੇ ਗਏ ਹਨ।

ਬੀ.ਸੀ. 'ਚ ਕੋਵਿਡ-19 ਸੰਬੰਧੀ ਖੁਰਾਕਾਂ ਹਾਸਿਲ ਕਰਨ ਵਾਲਿਆਂ ਦੀ ਗਿਣਤੀ 4,00,000 ਦੇ ਪਾਰ

ਬੀ.ਸੀ. 'ਚ ਹੁਣ ਤਕ ਕੋਵਿਡ-19 ਵੈਕਸੀਨ ਦੀਆਂ 424,517 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਹੁਣ ਤੱਕ ਪ੍ਰਦਾਨ ਕੀਤੀਆਂ ਗਈਆਂ ਖੁਰਾਕਾਂ 'ਚ 87,070 ਲੋਕ ਅਜਿਹੇ ਹਨ ਜਿੰਨਾ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਮੰਗਲਵਾਰ ਤਕ ਦੇ ਅੰਕੜਿਆਂ ਅਨੁਸਾਰ ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ, ਹੁਣ ਤੱਕ ਸੂਬੇ 'ਚ ਕੁੱਲ 597,070 ਵੈਕਸੀਨ ਖੁਰਾਕਾਂ ਡਿਲਿਵਰ ਹੋ ਚੁੱਕੀਆਂ ਹਨ।

Latest news

prime-minister-carney-announces-10b-investment-to-expand-port-of-vancouver-capacity
Punjabi

ਡੈਲਟਾ ਦੌਰੇ ਦੌਰਾਨ ਪੀ.ਐਮ.ਕਾਰਨੀ ਵੱਲੋਂ ਪੋਰਟ ਔਫ ਵੈਨਕੂਵਰ ਦੇ ਵਿਸਥਾਰ ਲਈ 10 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ

ਬੀ.ਸੀ. ਵਿਚ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਡੈਲਟਾ ਵਿਖੇ ਪੋਰਟ ਔਫ ਵੈਨਕੂਵਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕੈਨੇਡਾ ਦੀ ਗੈਰ-ਅਮਰੀਕੀ ਬਾਜ਼ਾਰਾਂ ਤੱਕ ਖੇਤੀਬਾੜੀ ਅਤੇ ਹੋਰ ਵਸਤਾਂ ਦੇ ਮਾਹਰਾਂ ਨੂੰ ਵਧਾਉਣ ਲਈ ਪੋਰਟ ਦੀ ਸਮਰੱਥਾ ਦੇ ਵਿਸਥਾਰ 'ਤੇ ਖਾਸ ਜ਼ੋਰ ਦਿੱਤਾ।
north-york-trio-sentenced-in-1-3m-stolen-liquor-trafficking-case-in-ontario
Punjabi

ਓਨਟਾਰੀਓ ਵਿਚ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਮਾਮਲੇ 'ਚ 3 ਪੰਜਾਬੀਆਂ ਨੂੰ ਸੁਣਾਈ ਗਈ ਸਜ਼ਾ

ਓਨਟਾਰੀਓ ਵਿਚ $1.3 ਮਿਲੀਅਨ ਤੋਂ ਵੱਧ ਦੀ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਦੇ ਸਬੰਧ ਵਿਚ ਨੌਰਥ ਯੌਰਕ ਦੇ ਤਿੰਨ ਪੰਜਾਬੀ ਨਿਵਾਸੀਆਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਹਾਲਟਨ ਪੁਲਿਸ ਮੁਤਾਬਕ, 52 ਸਾਲਾ ਪਰਮਿੰਦਰ ਸਿੱਧੂ, 56 ਸਾਲਾ ਰਾਜਿੰਦਰ ਕੌਰ ਸਿੱਧੂ ਅਤੇ 25 ਸਾਲਾ ਨਵਦੀਪ ਸਿੱਧੂ 8 ਜੁਲਾਈ ਨੂੰ ਟੋਰੌਂਟੋ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ ਪ੍ਰੋਬੇਸ਼ਨ ਤੋਂ ਲੈ ਕੇ ਕਰੀਬ ਦੋ ਸਾਲ ਤੱਕ ਦੀ ਸਜ਼ਾ ਸੁਣਾਈ ਗਈ।
129-wildfires-active-across-b-c-as-brunswick-complex-fire-remains-out-of-control
Punjabi

ਬੀ.ਸੀ.'ਚ 129 ਜੰਗਲੀ ਅੱਗਾਂ ਸਰਗਰਮ, ਬੋਸਟਨ ਬਾਰ ਨੇੜੇ ਬਰੰਸਵਿਕ ਕੰਪਲੈਕਸ ਅੱਗ ਅਜੇ ਵੀ ਕਾਬੂ ਤੋਂ ਬਾਹਰ

ਬੀ.ਸੀ.ਦੇ ਜੰਗਲਾਤ ਅਤੇ ਵਾਈਲਡ ਫਾਇਰ ਸਰਵਿਸ ਲਈ ਮਿਨਿਸਟਰ ਰਵੀ ਪਰਮਾਰ ਮੁਤਾਬਕ, ਸੂਬੇ ਵਿਚ ਇਸ ਸਮੇਂ 129 ਜੰਗਲੀ ਅੱਗਾਂ ਸਰਗਰਮ ਹਨ, ਜਿਨ੍ਹਾਂ ਵਿਚੋਂ 9 ਅੱਗਾਂ ਪਿਛਲੇ 24 ਘੰਟਿਆਂ ਦੌਰਾਨ ਹੀ ਸ਼ੁਰੂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗਰਮ, ਖੁਸ਼ਕ ਹਾਲਾਤ ਅਤੇ ਤੇਜ਼ ਹਵਾਵਾਂ ਵਾਲਾ ਮੌਸਮ ਅੱਗ ਬੁਝਾਉਣ ਵਿਚ ਫਾਇਰਫਾਈਟਰਜ਼ ਲਈ ਲਗਾਤਾਰ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਨਵੀਂ ਅੱਗ ਲੱਗਣ ਅਤੇ ਮੌਜੂਦਾ ਅੱਗ ਦੇ ਹੋਰ ਭੜਕਣ ਦਾ ਖ਼ਤਰਾ ਬਰਕਰਾਰ ਹੈ।
supreme-court-allows-judicial-review-of-ethics-ruling-on-trudeaus-involvement-in-we-charity-decisions
Punjabi

ਸੁਪਰੀਮ ਕੋਰਟ ਨੇ ਟਰੂਡੋ–ਵੀਈ ਚੈਰਿਟੀ ਨੈਤਿਕਤਾ ਮਾਮਲੇ ਦੀ ਨਿਆਂਇਕ ਸਮੀਖਿਆ ਨੂੰ ਦਿੱਤੀ ਹਰੀ ਝੰਡੀ

ਕੈਨੇਡਾ ਦੀ ਸੁਪਰੀਮ ਕੋਰਟ ਨੇ ਡੈਮੋਕਰੇਸੀ ਵਾਚ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੀਈ ਚੈਰਿਟੀ ਵਿਵਾਦ ਨਾਲ ਜੁੜੀ federal ethics ਰਿਪੋਰਟ ਖਿਲਾਫ ਅਦਾਲਤੀ ਚੁਣੌਤੀ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਵਿਵਾਦ ਸਾਲ 2020 ਵਿਚ ਨਾਲ ਸਬੰਧਤ ਹੈ, ਤਤਕਾਲੀਨ ਲਿਬਰਲ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਵਿਦਿਆਰਥੀਆਂ ਲਈ ਕਰੋੜਾਂ ਡਾਲਰ ਦੇ ਇੱਕ ਸਵੈ-ਸੇਵਕ ਸਰਵਿਸ ਪ੍ਰੋਗਰਾਮ ਨੂੰ ਚਲਾਉਣ ਦੀ ਜ਼ਿੰਮੇਵਾਰੀ WE ਚੈਰਿਟੀ ਨੂੰ ਸੌਂਪੀ ਸੀ।
illegal-firearm-smuggling-through-surrey-border-crossing-leads-to-jail-sentence
Punjabi

ਸਰੀ ਸਰਹੱਦ ਰਾਹੀਂ ਅਮਰੀਕਾ ਤੋਂ ਲੋਡਿਡ ਹਥਿਆਰ ਲਿਆਉਣ ਦੇ ਮਾਮਲੇ ਵਿੱਚ ਪੰਜਾਬੀ ਨੂੰ ਢਾਈ ਸਾਲ ਦੀ ਕੈਦ

ਸਰੀ ਦੀ ਸਰਹੱਦ ਰਾਹੀਂ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ loaded firearm ਦੀ ਤਸਕਰੀ ਕਰਨ ਦੇ ਮਾਮਲੇ ਵਿਚ ਇੱਕ ਪੰਜਾਬੀ ਨੂੰ ਆਰ.ਸੀ.ਐਮ.ਪੀ. ਦੀ ਜਾਂਚ ਤੋਂ ਬਾਅਦ ਢਾਈ ਸਾਲ ਦੀ ਕੈਦ ਅਤੇ 10 ਸਾਲ ਹਥਿਆਰ ਰੱਖਣ 'ਤੇ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਦੀ ਪਛਾਣ ਜਸਕਰਨ Banth ਵਜੋਂ ਸਾਹਮਣੇ ਆਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link