18.9C Vancouver
ADS

Sep 12, 2022 7:13 PM - The Canadian Press

ਪਹਿਲਾਂ ਪੇਸ਼ ਕੀਤੇ $5.5 ਬਿਲੀਅਨ ਦੇ ਡੈਫੀਸਿਟ ਦੇ ਅਨੁਮਾਨ ਤੋਂ ਬਾਅਦ ਹੁਣ ਬੀ.ਸੀ. ਦੇ ਵਿੱਤ ਮੰਤਰਾਲੇ ਨੇ ਸਾਲ 2022-23 ਦੇ ਬਜਟ 'ਚ ਸਰਪਲਸ ਦਾ ਲਗਾਇਆ ਅੰਦਾਜ਼ਾ

Share On
b-c-says-financial-outlook-improving-forecasts-706-million-surplus-says-minister
British Columbia's financial outlook is showing improvements, with a budget surplus of $706 million forecast for the current fiscal year. (Photo - BC Govt.)

ਬੀ.ਸੀ. ਦੇ ਵਿੱਤ ਮੰਤਰਾਲੇ ਵੱਲੋਂ ਅੱਜ ਪਹਿਲੀ ਕੁਆਟਰਲੀ ਅਪਡੇਟ ਸਾਂਝੀ ਕੀਤੀ ਗਈ ਹੈ।

ਇਸ ਦੌਰਾਨ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਤੀ ਹਾਲਾਤਾਂ ਸੰਬੰਧੀ ਇੱਕ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਸਾਲ 2022-23 ਦੇ ਬਜਟ ਦੌਰਾਨ ਪਹਿਲਾਂ ਪੇਸ਼ ਕੀਤੇ ਗਏ ਅਨੁਮਾਨ 'ਚ $5.46 ਬਿਲੀਅਨ ਦੇ ਡੈਫੀਸੀਟ ਦਾ ਅੰਦਾਜਾ ਲਗਾਇਆ ਗਿਆ ਸੀ।

ਪਰ ਹੁਣ ਜਾਣਕਾਰੀ ਦਿੱਤੀ ਗਈ ਕਿ ਨਵੇਂ ਅਨੁਮਾਨ ਅਨੁਸਾਰ $706 ਮਿਲੀਅਨ ਦੇ ਆਪਰੇਟਿੰਗ ਸਰਪਲਸ ਦਾ ਅੰਦਾਜਾ ਪੇਸ਼ ਕੀਤਾ ਗਿਆ ਹੈ।

ਵਿੱਤ ਮੰਤਰੀ ਸਿਲੀਨਾ ਰੌਬਿਨਸਨ ਨੇ ਕਿਹਾ ਕਿ ਪਹਿਲੇ 3 ਮਹੀਨਿਆਂ ਦੇ ਫਿਸਕਲ ਨਤੀਜੇ ਬਿਹਤਰ ਅੰਕੜੇ ਪੇਸ਼ ਕਰ ਰਹੇ ਹਨ ਅਤੇ ਇਹ ਚੰਗੀ ਖਬਰ ਹੈ।

ਹਾਲਾਂਕਿ ਉਨ੍ਹਾਂ ਕਿਹਾ ਕਿ ਵਧਦੀ ਗਲੋਬਲ ਇੰਫਲੇਸ਼ਨ ਵਿਚਾਲੇ ਬੀ.ਸੀ. ਵਾਸੀਆਂ ਲਈ ਕਈ ਚੁਣੌਤੀਆਂ ਹਨ ਅਤੇ ਇਸ 'ਚ ਅੰਤਰਰਾਸ਼ਟਰੀ ਇਕਨੌਮਿਕ ਚੁਣੌਤੀਆਂ ਵੀ ਸ਼ਾਮਿਲ ਹਨ।

ਉਨ੍ਹਾਂ ਕਿਹਾ ਕਿ ਬਜਟ 2022 ਮੁਕਾਬਲੇ ਫਿਸਕਲ ਤਸਵੀਰ ਬਦਲ ਜਰੂਰ ਰਹੀ ਹੈ ਪਰ ਕੁਝ ਰਿਸਕ ਵੀ ਹਨ ਜੋ ਕੇ ਬੀ.ਸੀ. ਦੀ ਇਕਾਨਮੀ ਸਾਹਮਣੇ ਖੜੇ ਹਨ।

ਉਨ੍ਹਾਂ ਕਿਹਾ ਕਿ ਅਗਲੇ ਸਾਲ ਬੀ.ਸੀ. 'ਚ ਇਕਾਨਮੀ ਦੇ ਵਧਣ ਦੇ ਆਸਾਰ ਹਨ ਪਰ ਵਧਦੀ ਇੰਫਲੇਸ਼ਨ, ਪੈਂਡੈਮਿਕ, ਵਧਦੇ ਇੰਟ੍ਰਸਟ ਰੇਟਸ ਅਤੇ ਯੂਰੋਪ ਦੀ ਜੀਓਪੌਲੀਟੀਕਲ ਕੰਫਲਿਕਟ ਵਿਚਾਲੇ ਬੀ.ਸੀ. ਦੀ ਇਕਨਾਮਿਕ ਆਊਟਲੁਕ ਪ੍ਰਭਾਵਿਤ ਹੁੰਦੀ ਰਹੀ ਹੈ।

Latest news

indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
dodge-pickup-crashes-outside-abbotsford-a-w-driver-hospitalized
Punjabi

ਐਬਟਸਫੋਰਡ ਵਿੱਚ A&W ਰੈਸਟੋਰੈਂਟ ਦੇ ਬਾਹਰ ਟਰੱਕ ਹਾਦਸਾ, ਡਰਾਈਵਰ ਹਸਪਤਾਲ 'ਚ ਦਾਖਲ

ਐਬਟਸਫੋਰਡ ਵਿਚ ਬੁੱਧਵਾਰ ਸਵੇਰੇ ਇੱਕ ਡੌਜ ਪਿਕਅੱਪ ਟਰੱਕ ਇੱਕ ਰੈਸਟੋਰੈਂਟ ਨੇੜੇ ਕ੍ਰੈਸ਼ ਹੋ ਗਿਆ, ਇਹ ਹਾਦਸਾ ਮਾਰਸ਼ਲ ਰੋਡ ਅਤੇ ਦੱਖਣੀ ਫਰੇਜ਼ਰ ਵੇਅ ਵਿਚਕਾਰ ਸੁਮਾਸ ਵੇਅ 'ਤੇ ਸਥਿਤ A&W ਰੈਸਟੋਰੈਂਟ ਦੇ ਬਾਹਰ ਵਾਪਰਿਆ, ਜਿੱਥੇ ਬੇਕਾਬੂ ਟ੍ਰੱਕ ਸੜਕ ਤੋਂ ਖਿਸਕ ਕੇ ਲਾਈਟ ਦੇ ਖੰਭੇ ਨਾਲ ਟਕਰਾਇਆ ਅਤੇ ਫਿਰ ਰੈਸਟੋਰੈਂਟ ਦੇ ਡਰਾਈਵ-ਥਰੂ ਸਾਈਨ ਬੋਰਡ ਦੇ ਹੇਠਾਂ ਬਣੀ retaining wall 'ਤੇ ਜਾ ਚੜ੍ਹਿਆ।
project-nokargo-leads-to-seizure-of-392-stolen-vehicles-worth-28-million
Punjabi

ਪ੍ਰੋਜੈਕਟ ਨੋਕਾਰਗੋ ਤਹਿਤ ਵੱਡੀ ਕਾਰਵਾਈ, $28 ਮਿਲੀਅਨ ਦੀਆਂ 392 ਚੋਰੀ ਦੀਆਂ ਗੱਡੀਆਂ ਜ਼ਬਤ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ.ਸੀ.ਐਮ.ਪੀ. ਨੇ ਪ੍ਰੋਜੈਕਟ ਨੋਕਾਰਗੋ ਤਹਿਤ 392 ਚੋਰੀ ਦੀਆਂ ਗੱਡੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨਿਰਯਾਤ ਕਰਨ ਦੀ ਕੋਸ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਸੀਬੀਐਸਏ ਅਤੇ ਆਰ.ਸੀ.ਐਮ.ਪੀ. ਵਲੋਂ ਬਰਾਮਦ ਕੀਤੇ ਇਹਨਾਂ ਵਾਹਨਾਂ ਦੀ ਕੁੱਲ ਕੀਮਤ ਲਗਭਗ $28 ਮਿਲੀਅਨ ਦੱਸੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link