12.7C Vancouver
ADS

Sep 21, 2021 7:35 PM -

ਫੈਡਰਲ ਚੋਣਾਂ 'ਚ ਬੀ.ਸੀ. 'ਚ ਕੁਝ ਨਤੀਜੇ ਦਿਲਚਸਪ; ਸਰੀ ਸੈਂਟਰ ਤੇ ਸਰੀ ਨਿਊਟਨ 'ਚ ਲਿਬਰਲਸ ਨੇ ਮਾਰੀ ਬਾਜ਼ੀ

Share On
b-c-wakes-up-to-a-shift-in-the-provinces-federal-political-landscape
British Columbians are waking up to a shift in the province's federal political landscape after last night's election saw both the Liberals and NDP pick up seats from the Conservatives. (Photo - Sukh Dhaliwal/Twitter)

ਫੈਡਰਲ ਚੋਣਾਂ 'ਚ ਬੀ.ਸੀ. ਦੇ ਵਿੱਚ ਕੁਝ ਸੀਟਾਂ 'ਤੇ ਬਦਲਾਅ ਵੇਖਣ ਨੂੰ ਮਿਲਿਆ ਹੈ।

ਸਾਲ 2019 ਦੀ ਤੁਲਣਾ 'ਚ 3 ਰਾਈਡਿੰਗਸ ਫਲਿਪ ਹੋਈਆਂ ਹਨ।

ਸਟੀਵਸਟਨ-ਰਿਚਮੰਡ ਦੀ ਰਾਈਡਿੰਗ ਕੰਜ਼ਰਵੇਟਿਵਸ ਤੋਂ ਲਿਬਰਲਸ ਕੋਲ ਚਲੀ ਗਈ ਹੈ।

ਉੱਧਰ ਕਲੌਵਰਡੇਲ-ਲੈਂਗਲੀ ਸਿਟੀ 'ਚ ਲਿਬਰਲ ਉਮੀਦਵਾਰ ਨੇ ਕੰਜ਼ਰਵੇਟਿਵਸ ਦੀ ਚੁਣੌਤੀ ਨੂੰ ਪਾਰ ਕਰ ਲਿਆ।

ਵੈਨਕੂਵਰ ਗ੍ਰੈਨਵਿਲ ਦੀ ਰਾਈਡਿੰਗ ਪਿਛਲੀ ਚੋਣ 'ਚ ਆਜ਼ਾਦ ਉਮੀਦਵਾਰ ਜੋਡੀ ਵਿਲਸਨ ਰੇਬੋਲਡ ਨੇ ਜਿੱਤੀ ਸੀ ਪਰ ਇਸ ਵਾਰ ਇਹ ਰਾਈਡਿੰਗ ਦਿਲਚਸਪ ਬਣੀ ਹੋਈ ਹੈ ਅਤੇ ਲਿਬਰਲਸ ਅਤੇ ਐਨ.ਡੀ.ਪੀ. 'ਚ ਨੇੜ ਦਾ ਮੁਕਾਬਲਾ ਹੈ।

ਯਾਦ ਰਹੇ ਸਾਲ 2019 'ਚ ਬੀ.ਸੀ. 'ਚ ਕੰਜ਼ਰਵੇਟਿਵਸ ਨੂੰ 17 ਅਤੇ ਲਿਬਰਲਸ ਅਤੇ ਐਨ.ਡੀ.ਪੀ. ਨੂੰ 11-11 ਸੀਟਾਂ ਹਾਸਿਲ ਹੋਈਆਂ ਸਨ। ਕੰਜ਼ਰਵੇਟਿਵਸ ਨੂੰ ਇਸ ਚੋਣ 'ਚ ਬੀ.ਸੀ. 'ਚ 4 ਸੀਟਾਂ ਦਾ ਨੁਕਸਾਨ ਝੱਲਣਾ ਪਿਆ।

ਐਲਿਜ਼ਾਬੈਥ ਮੇਅ ਨੂੰ ਹਾਸਿਲ ਹੋਈ ਜਿੱਤ

ਬੀ.ਸੀ. 'ਚ ਫੈਡਰਲ ਚੋਣ ਦੌਰਾਨ ਗਰੀਨ ਪਾਰਟੀ ਦੀ ਸਾਬਕਾ ਲੀਡਰ ਐਲਿਜ਼ਾਬੈਥ ਮੇਅ ਨੇ ਬਾਜ਼ੀ ਮਾਰੀ ਹੈ।

ਉਹ ਸਾਨੀਚ-ਗਲਫ ਆਈਲੈਂਡਸ ਤੋਂ ਚੋਣ ਮੈਦਾਨ 'ਚ ਉਤਰੀ ਸਨ।

ਹਾਲਾਂਕਿ ਗਰੀਨ ਉਮੀਦਵਾਰ ਪੌਲ ਮੈਨਲੀ ਨੂੰ ਨਨਾਈਮੋ ਸੀਟ 'ਤੇ ਹਾਰ ਝੱਲਣੀ ਪਈ।

ਮੇਅ ਨੇ ਇਸ ਜਿੱਤ ਤੋਂ ਬਾਅਦ ਕਿਹਾ ਕਿ ਉਹ ਮਾਈਨੌਰਿਟੀ ਲਿਬਰਲ ਸਰਕਾਰ ਤੋਂ ਸੰਤੁਧਤ ਹਨ ਅਤੇ ਉਮੀਦ ਕਰਦੀ ਹੈ ਕਿ ਗਰੀਨਸ ਪਾਰਲੀਅਮੈਂਟ 'ਚ ਆਪਣੀ ਭੂਮਿਕਾ 'ਤੇ ਖਰੇ ਉਤਰਨਗੇ।

ਉੱਧਰ ਵੈਨਕੂਵਰ ਸਾਊਥ ਤੋਂ ਲਿਬਰਲ ਹਰਜੀਤ ਸੱਜਣ ਅਤੇ ਡੈਲਟਾ 'ਚ ਲਿਬਰਲ ਕਾਰਲਾ ਕੁਆਲਟਰੋ ਨੂੰ ਜਿੱਤ ਹਾਸਿਲ ਹੋਈ।

ਸਰੀ ਦੀਆਂ ਰਾਈਡਿੰਗਸ 'ਚ ਲਿਬਰਲਸ ਦੀ ਬੱਲੇ-ਬੱਲੇ

ਸਰੀ ਸੈਂਟਰ ਅਤੇ ਸਰੀ ਨਿਊਟਨ ਦੀ ਰਾਈਡਿੰਗ 'ਚ ਲਿਬਰਲ ਉਮੀਦਵਾਰ ਜੇਤੂ ਰਹੇ।

ਸਰੀ ਸੈਂਟਰ ਦੀ ਰਾਈਡਿੰਗ 'ਚ ਲਿਬਰਲ ਰਣਦੀਪ ਸਰਾਏ ਨੇ ਬਾਜੀ ਮਾਰੀ।

ਉੱਧਰ ਸਰੀ ਨਿਊਟਨ ਦੀ ਰਾਈਡਿੰਗ 'ਚ ਲਿਬਰਲ ਸੁੱਖ ਧਾਲੀਵਾਲ ਨੇ ਜਿੱਤ ਦਰਜ ਕੀਤੀ।

ਇਸ ਦੇ ਨਾਲ ਸੁੱਖ ਧਾਲੀਵਾਲ ਨੇ ਬਤੌਰ ਐਮ.ਪੀ. ਜਿੱਤ ਦਾ ਚੌਕਾ ਲਗਾਇਆ ਹੈ।

ਹਾਲਾਂਕਿ ਸਾਊਥ ਸਰੀ ਵਾਈਟ ਰੌਕ ਦੀ ਰਾਈਡਿੰਗ 'ਚ ਕੰਜ਼ਰਵੇਟਿਵਸ ਨੂੰ ਜਿੱਤ ਹਾਸਿਲ ਹੋਈ।

ਇਸ ਰਾਈਡਿੰਗ 'ਤੇ ਕੰਜ਼ਰਵੇਟਿਵ ਕੈਰੀ ਲਿੰਨ ਫਿੰਡਲੇ ਨੇ ਜਿੱਤ ਦਰਜ ਕੀਤੀ।

Latest news

peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link