Mar 24, 2022 1:37 AM - Connect News

ਬਾਹਰੇਨ ਦੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ।
ਸਾਊਦੀ ਅਰਬ ਨਾਲ ਖੇਡੇ ਇੱਕ ਟੀ-20 ਮੁਕਾਬਲੇ 'ਚ ਬਾਹਰੇਨ ਦੀ ਟੀਮ ਨੇ 318 ਦੌੜਾਂ ਦਾ ਰਿਕਾਰਡ ਸਕੋਰ ਖੜਾ ਕਰ ਦਿੱਤਾ।
ਇਸ ਤੋਂ ਪਹਿਲਾਂ ਟੀ-20 ਮੁਕਾਬਲੇ 'ਚ ਸਭ ਤੋਂ ਵਧ ਸਕੋਰ ਦਾ ਰਿਕਾਰਡ ਯੁਗਾਂਡਾ ਦੀ ਟੀਮ ਦੇ ਨਾਮ ਸੀ ਜਿਸ ਨੇ ਨਿਰਧਾਰਿਤ 20 ਓਵਰਾਂ 'ਚ 2 ਵਿਕਟ ਗਵਾ ਕੇ 314 ਰਨ ਬਣਾਏ ਸਨ।
ਮੰਗਲਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਬਾਹਰੇਨ ਨੇ ਕਪਤਾਨ ਦੀਪਿਕਾ ਰਸੰਗੀਕਾ ਦੀ 66 ਗੇਂਦਾਂ 'ਤੇ 161 ਰਨ ਦੀ ਨਾਬਾਦ ਪਾਰੀ ਸਦਕਾ 1 ਵਿਕਟ ਗਵਾ ਕੇ 318 ਰਨ ਦਾ ਸਕੋਰ ਖੜਾ ਕੀਤਾ।
ਕਪਤਾਨ ਦੀ ਪਾਰੀ 'ਚ 31 ਚੌਕੇ ਸ਼ਾਮਿਲ ਸਨ।
ਕਪਤਾਨ ਦੇ ਧਮਾਕੇ ਤੋਂ ਇਲਾਵਾ ਥਰੰਗਾ ਗਜਨਾਇਕੇ ਨੇ 94 ਰਨ ਦੀ ਜੋਰਦਾਰ ਪਾਰੀ ਖੇਡੀ।
ਕਪਤਾਨ ਦੀਪਿਕਾ ਰਸੰਗੀਕਾ ਨੇ ਆਪਣਾ ਨਾਮ ਵੀ ਇਤਿਹਾਸ 'ਚ ਦਰਜ ਕਰਵਾ ਦਿੱਤਾ।
ਮਹਿਲਾ ਟੀ-20 ਕ੍ਰਿਕਟ 'ਚ 150 ਰਨ ਤੋਂ ਵਧ ਦੀ ਪਾਰੀ ਖੇਡਣ ਵਾਲੀ ਉਹ ਪਹਿਲੀ ਖਿਡਾਰਨ ਬਣ ਗਈ ਹੈ।
ਜਵਾਬ 'ਚ ਸਾਊਦੀ ਅਰਬ ਦੀ ਟੀਮ 8 ਵਿਕਟ ਗਵਾ ਕੇ 49 ਰਨ ਹੀ ਬਣਾ ਸਕੀ।
ਬਾਹਰੇਨ ਨੇ ਮੁਕਾਬਲਾ 269 ਦੌੜਾਂ ਨਾਲ ਜਿੱਤ ਲਿਆ।




