18.86C Vancouver
ADS

Mar 27, 2025 5:23 PM - Connect Newsroom

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਜੌਨ ਰਸਟੈਡ ਨੇ ਪੀਅਰ ਪੌਲੀਐਵ ਦਾ ਕੀਤਾ ਸਮਰਥਨ

Share On
bc-conservative-leader-john-rustad-endorses-pierre-poilievre-criticizes-liberal-immigration-policies
The BC opposition leader also expressed his support for Poilievre’s vision for Canada.(Photo: The Canadian Press)

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਜੌਨ ਰਸਟੈਡ ਨੇ ਪੀਅਰ ਪੌਲੀਐਵ ਦਾ ਸਮਰਥਨ ਕੀਤਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪਿਛਲੇ ਕਰੀਬ 10 ਸਾਲਾਂ ਵਿਚ ਲਿਬਰਲਸ ਦੀਆਂ ਨੀਤੀਆਂ ਨੇ ਬੀ. ਸੀ. ਦੇ ਇਮੀਗ੍ਰੇਸ਼ਨ ਸਿਸਟਮ ਨੂੰ ਤਹਿਸ ਨਹਿਸ ਕੀਤਾ ਹੈ, ਇਸੇ ਲਈ ਬੀ. ਸੀ. ਦੀਆਂ ਸੂਬਾਈ ਚੋਣਾਂ ਦੌਰਾਨ ਉਨ੍ਹਾਂ ਔਟਵਾ ਤੋਂ ਇਮੀਗ੍ਰੇਸ਼ਨ ਦਾ ਕੰਟਰੋਲ ਵਾਪਸ ਲੈਣ ਦਾ ਵਾਅਦਾ ਕੀਤਾ ਸੀ।

ਰਸਟੈਡ ਨੇ ਕਿਹਾ ਕਿ ਹੁਣ ਕਿਉਂਕਿ ਫੈਡਰਲ ਚੋਣਾਂ ਹੋ ਰਹੀਆਂ ਹਨ ਤਾਂ ਬੀ. ਸੀ. ਦੇ ਲੋਕਾਂ ਕੋਲ ਪੌਲੀਐਵ ਦੀ ਕੰਜ਼ਰਵੇਟਿਵ ਸਰਕਾਰ ਚੁਣ ਕੇ ਇਮੀਗ੍ਰੇਸ਼ਨ ਸਿਸਟਮ ਨੂੰ ਠੀਕ ਕਰਨ ਦਾ ਮੌਕਾ ਹੈ। ਬੀ. ਸੀ. ਦੀ ਵਿਰੋਧੀ ਧਿਰ ਦੇ ਲੀਡਰ ਨੇ ਇਸ ਦੇ ਨਾਲ ਹੀ ਕੈਨੇਡਾ ਲਈ ਪੌਲੀਐਵ ਦੇ ਨਜ਼ਰੀਏ ਦਾ ਸਮਰਥਨ ਕੀਤਾ।

ਰਸਟੈਡ ਨੇ ਕਿਹਾ ਕਿ ਹੁਣ ਲਿਬਰਲਸ ਦੇ ਇਮੀਗ੍ਰੇਸ਼ਨ ਰੈਕੇਟ ਨੂੰ ਖ਼ਤਮ ਕਰਨ ਅਤੇ ਫਰਜ਼ੀ ਇਮੀਗ੍ਰੇਸ਼ਨ ਘੋਟਾਲੇ ਕਾਲਜ ਨੂੰ ਬੰਦ ਕਰਨ ਦਾ ਸਮਾਂ ਆ ਗਿਆ ਹੈ। ਇਸ ਵਿਚਕਾਰ ਸਰੀ-ਨਿਊਟਨ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸੁੱਖ ਧਾਲੀਵਾਲ ਨੇ ਪੌਲੀਐਵ 'ਤੇ ਨਿਸ਼ਾਨਾ ਸਾਧਿਆ, ਉਨ੍ਹਾਂ ਕਿਹਾ ਕਿ ਪੌਲੀਐਵ ਹਮੇਸ਼ਾ ਆਪਣੇ ਆਪ ਨੂੰ ਕੈਨੇਡਾ ਤੋਂ ਪਹਿਲਾਂ ਰੱਖਦੇ ਹਨ।

Latest news

alberta-mla-expense-claims-draw-scrutiny-over-high-end-meals-and-minor-purchases
Punjabi

ਐਲਬਰਟਾ ਦੇ ਵਿਧਾਇਕਾਂ ਦੇ ਖਰਚੇ ਦੇ ਦਾਵਿਆਂ 'ਤੇ ਸਵਾਲ, ਮਹਿੰਗੇ ਖਾਣਿਆਂ ਨੇ ਖਿੱਚਿਆ ਧਿਆਨ

ਐਲਬਰਟਾ ਦੇ ਸਿਆਸਤਦਾਨਾਂ ਵੱਲੋਂ ਪਿਛਲੇ ਵਿੱਤੀ ਸਾਲ ਦੌਰਾਨ ਕੀਤੇ ਗਏ ਖ਼ਰਚਿਆਂ ਦੇ ਜਨਤਕ ਹੋਏ ਵੇਰਵਿਆਂ ਨੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਸਰਕਾਰੀ ਵੈੱਬਸਾਈਟ ਮੁਤਾਬਕ ਟੈਕਸਦਾਤਾ ਨੇਤਾਵਾਂ ਦੇ ਮਹਿੰਗੇ ਡਿਨਰਾਂ ਤੋਂ ਲੈ ਕੇ ਕੋਲਡ ਡਰਿੰਕ ਤੱਕ ਦਾ ਭੁਗਤਾਨ ਕਰ ਰਹੇ ਹਨ।ਇਹ ਸਾਰੇ ਖ਼ਰਚੇ ਵਿਧਾਨ ਸਭਾ ਦੇ ਮੌਜੂਦਾ ਨਿਯਮਾਂ ਦੇ ਦਾਇਰੇ ਵਿੱਚ ਹੀ ਕੀਤੇ ਗਏ ਹਨ,ਜਿਸ ਵਿੱਚ ਹਲਕੇ ਦੇ ਲੋਕਾਂ ਨਾਲ ਮੀਟਿੰਗਾਂ, ਸਫ਼ਰ ਅਤੇ ਦਫ਼ਤਰੀ ਖ਼ਰਚੇ ਸ਼ਾਮਲ ਹੁੰਦੇ ਹਨ। ਸਭ ਤੋਂ ਵੱਧ ਇਕ ਵਾਰ ਦਾ ਖਰਚਾ ਯੂ.ਸੀ.ਪੀ. ਦੇ ਨੋਲਨ ਡਾਇਕ ਅਤੇ ਵਿਰੋਧੀ ਧਿਰ NDP ਦੇ ਡੇਵਿਡ ਐਗਨ ਵਲੋਂ ਕੀਤਾ ਗਿਆ।
edmonton-area-residents-urged-to-conserve-water-as-heavy-rainfall-overwhelms-drainage-systems
Punjabi

ਭਾਰੀ ਮੀਂਹ ਕਾਰਨ ਐਡਮਿੰਟਨ ਖੇਤਰ ਦੇ ਨਿਵਾਸੀਆਂ ਨੂੰ ਪਾਣੀ ਦੀ ਵਰਤੋਂ ਘੱਟ ਕਰਨ ਦੀ ਕੀਤੀ ਗਈ ਅਪੀਲ

ਐਡਮਿੰਟਨ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਹਾਲਾਤ ਖ਼ਰਾਬ ਹਨ। EPCOR ਮੁਤਾਬਕ ਉਨ੍ਹਾਂ ਨੂੰ ਸੜਕਾਂ 'ਤੇ ਪਾਣੀ ਜਮ੍ਹਾ ਹੋਣ ਅਤੇ ਹੜ੍ਹ ਵਰਗੀ ਸਥਿਤੀ ਨੂੰ ਲੈ ਕੇ 600 ਤੋਂ ਵੱਧ ਫੋਨ ਕੌਲਜ਼ ਆਈਆਂ। ਮੀਂਹ ਕਾਰਨ ਗੰਦੇ ਪਾਣੀ ਦੇ ਸਿਸਟਮ 'ਤੇ ਭਾਰੀ ਦਬਾਅ ਹੈ, ਜਿਸ ਦੇ ਮੱਦੇਨਜ਼ਰ ਐਡਮਿੰਟਨ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਕਰਨ ਕਿਉਂਕਿ ਅੱਜ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।Beaumont ਅਤੇ ਸੇਂਟ ਐਲਬਰਟ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਗੈਰ-ਜ਼ਰੂਰੀ ਪਾਣੀ ਦੀ ਵਰਤੋਂ ਤੁਰੰਤ ਬੰਦ ਕਰਨ ਦੀ ਹਿਦਾਇਤ ਦਿੱਤੀ।
canadas-inflation-rate-rises-to-3-2-in-may-as-gasoline-prices-surge
Punjabi

ਗੈਸੋਲੀਨ ਕੀਮਤਾਂ ਦੇ ਉਛਾਲ ਨਾਲ ਕੈਨੇਡਾ ਦੀ ਮਹਿੰਗਾਈ ਦਰ ਮਈ ਵਿੱਚ 3.2 ਫੀਸਦੀ 'ਤੇ ਪਹੁੰਚੀ

ਕੈਨੇਡਾ ਦੀ ਮਹਿੰਗਾਈ ਦਰ ਵੱਧ ਕੇ ਲਗਭਗ ਦੋ ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਵਿਭਾਗ ਮੁਤਾਬਕ, ਗੈਸੋਲੀਨ ਕੀਮਤਾਂ ਵਿਚ ਹੋਏ ਵਾਧੇ ਕਾਰਨ ਮਈ ਦੌਰਾਨ ਮਹਿੰਗਾਈ 3.2 ਫੀਸਦੀ ਦਰਜ ਹੋਈ ਹੈ, ਜੋ ਕਿ ਅਪ੍ਰੈਲ ਦੇ ਮੁਕਾਬਲੇ 0.4 ਫੀਸਦੀ ਜ਼ਿਆਦਾ ਅਤੇ ਦਸੰਬਰ 2023 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।
vancouver-driver-crashes-into-tree-after-fleeing-police-through-underground-parking-garage
Punjabi

ਵੈਨਕੂਵਰ ਵਿਚ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਭਜਾਈ ਕਾਰ ਦਰੱਖਤ ਨਾਲ ਟਕਰਾਈ

ਵੈਨਕੂਵਰ ਵਿਚ ਬੀਤੇ ਕੱਲ੍ਹ ਇੱਕ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਇੱਕ ਅੰਡਰਗ੍ਰਾਊਂਡ ਪਾਰਕਿੰਗ ਗੈਰਾਜ ਰਾਹੀਂ ਗੱਡੀ ਭਜਾ ਲਈ, ਜੋ ਅੱਗੇ ਇੱਕ ਦਰਖ਼ਤ ਨਾਲ ਟਕਰਾ ਗਈ। ਪੁਲਿਸ ਮੁਤਾਬਕ, ਇਸ 30 ਸਾਲਾ ਨੌਜਵਾਨ 'ਤੇ ਗੱਡੀ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਦੀ ਗੱਡੀ ਵਿਚ ਲੱਗੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਨੇ ਇੱਕ ਕਾਰ ਦੀ ਪਛਾਣ ਕੀਤੀ, ਜਿਸ ਦਾ ਇਨਸ਼ੋਰੈਂਸ ਖ਼ਤਮ ਹੋ ਚੁੱਕਾ ਸੀ ਅਤੇ ਉਸ ਨੂੰ ਪਾਬੰਦੀਸ਼ੁਦਾ ਡਰਾਈਵਰ ਚਲਾ ਰਿਹਾ ਸੀ।
b-c-approves-underground-block-cave-mining-expansion-at-red-chris-mine
Punjabi

ਬੀ.ਸੀ. ਸਰਕਾਰ ਨੇ ਰੈੱਡ ਕ੍ਰਿਸ ਮਾਈਨ ਵਿੱਚ ਬਲਾਕ-ਕੇਵਿੰਗ ਖਣਨ ਨੂੰ ਦਿੱਤੀ ਮਨਜ਼ੂਰੀ

ਬੀ.ਸੀ. ਸਰਕਾਰ ਨੇ ਤਾਂਬਾ ਅਤੇ ਗੋਲਡ ਦੀ ਮਾਈਨਿੰਗ ਕਰਨ ਵਾਲੀ ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖਾਨ ਉੱਤਰ-ਪੱਛਮੀ ਬੀ. ਸੀ. ਵਿਚ ਇਸਕੁਟ ਇਲਾਕੇ ਤੋਂ ਲਗਭਗ 18 ਕਿਲੋਮੀਟਰ ਦੀ ਦੂਰੀ 'ਤੇ ਹੈ।ਪ੍ਰੀਮੀਅਰ ਡੇਵਿਡ ਈਬੀ ਅਤੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਮੁਤਾਬਕ,ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਲਗਭਗ 1,800 ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਹ ਪ੍ਰੋਜੈਕਟ ਕੰਪਨੀ ਨਾਲ ਪਹਿਲਾਂ ਤੋਂ ਕੰਮ ਕਰ ਰਹੇ 1,500 ਪੱਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਵੀ ਸੁਰੱਖਿਅਤ ਰੱਖੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link