12.96C Vancouver
ADS

Nov 16, 2021 8:38 PM - The Canadian Press

ਬੀ.ਸੀ. ਸਰਕਾਰ ਨੇ ਸਕੂਲਾਂ ਤੇ ਹਸਪਤਾਲਾਂ ਕੋਲ ਵਿਘਨ ਪਾਉਣ ਵਾਲੇ ਵਿਵਹਾਰ ਖਿਲਾਫ ਲਿਆਂਦਾ ਕਨੂੰਨ

Share On
bc-government-introduces-legislation-to-prevent-disruptive-behaviour-from-affecting-schools-and-health-care-facilities
The BC government announced it has introduced legislation it says would prevent ``disruptive behaviour'' from affecting schools and health-care facilities. (Photo - BC ovt.)

ਬੀ.ਸੀ. ਸਰਕਾਰ ਨੇ ਐਲਾਨ ਕੀਤਾ ਹੈ ਕਿ ਇੱਕ ਕਨੂੰਨ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਸਕੂਲਾਂ ਅਤੇ ਹੈਲਥ ਕੇਅਰ ਫੈਸਿਲਟੀਆਂ ਦੇ ਕੋਲ 'ਡਿਸਰਪਟਿਵ ਬਿਹੇਵਿਰ' ਯਾਨੀ ਕਿ ਤੋੜਭੰਨ ਜਾਂ ਵਿਘਨ ਪਾਉਣ ਵਾਲਾ ਵਿਵਹਾਰ ਝੱਲਿਆ ਨਹੀਂ ਜਾਵੇਗਾ।

ਪ੍ਰੀਮਿਅਰ ਜੌਨ ਹੌਰਗਨ ਨੇ ਇੱਕ ਬਿਆਨ ਜਾਰੀ ਕਰ ਦੱਸਿਆ ਕਿ ਕੋਵਿਡ-19 ਨਾਲ ਸੰਬੰਧਤ ਨਿਯਮਾਂ ਦੇ ਖਿਲਾਫ ਪ੍ਰਦਰਸ਼ਨ ਕਰਦੇ ਲੋਕਾਂ ਨੇ ਕੁਝ ਮੌਕਿਆਂ 'ਤੇ ਹੈਲਥ ਕੇਅਰ ਦੀਆਂ ਥਾਵਾਂ 'ਤੇ ਪਹੁੰਚ 'ਚ ਅੜਿੱਕੇ ਪੇਸ਼ ਕੀਤੇ।

ਅਜਿਹਾ ਹੀ ਕੁਝ ਸਕੂਲਾਂ ਕੋਲ ਵੀ ਹੋਇਆ।

ਸੂਬੇ ਦਾ ਕਹਿਣਾ ਹੈ ਕਿ ਲੋਕਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰ ਅਜਿਹਾ ਸਕੂਲਾਂ ਜਾਂ ਹੈਲਥ ਕੇਅਰ ਫੈਸਿਲਟੀਆਂ ਦੇ ਨੇੜੇ ਨਹੀਂ ਹੋਣਾ ਚਾਹੀਦਾ।

ਹੁਣ ਅਜਿਹੀਆਂ ਥਾਵਾਂ ਕੋਲ ਵਿਘਨ ਪਾਉਣ ਵਾਲੇ ਪ੍ਰਦਰਸ਼ਨਾਂ ਨੂੰ ਅਪਰਾਧ ਮੰਨਿਆ ਜਾਵੇਗਾ।

ਇਸ ਕਨੂੰਨ ਆਸਰੇ ਹਸਪਤਾਲਾਂ, ਸਕੂਲਾਂ ਅਤੇ ਕੋਵਿਡ-19 ਵੈਕਸੀਨੇਸ਼ਨ ਅਤੇ ਟੈਸਟ ਸੈਂਟਰਾਂ ਕੋਲ 20 ਮੀਟਰ ਦੇ ਜ਼ੋਨ ਸਥਾਪਿਤ ਕੀਤੇ ਜਾਣਗੇ।

ਅਟੌਰਨੀ ਜਨਰਲ ਡੇਵਿਡ ਇਬੀ ਨੇ ਕਿਹਾ ਕਿ ਇਸ ਐਕਟ ਨਾਲ ਪੁਲਿਸ ਨੂੰ ਐਂਪਾਵਰ ਕੀਤਾ ਜਾ ਸਕੇਗਾ ਅਤੇ $2,000 ਤਕ ਦੇ ਤੀਕਰ ਜਾਰੀ ਕੀਤੇ ਜਾ ਸਕਣਗੇ।

Latest news

alberta-pledges-indigenous-collaboration-on-proposed-b-c-pipeline-amid-ongoing-consultation-dispute
Punjabi

Alberta pledges Indigenous collaboration on proposed B.C. pipeline amid ongoing consultation dispute

Alberta Premier Danielle Smith says her government intends to work with First Nations on a proposed oil pipeline to British Columbia's coast, despite an ongoing legal and political dispute over the province's consultation obligations with Indigenous communities.
north-vancouver-volleyball-coach-charged-with-10-offences-following-rcmp-sexual-assault-investigation
Punjabi

ਨੌਰਥ ਵੈਨਕੂਵਰ ਦੇ ਵਾਲੀਬਾਲ ਕੋਚ ਖ਼ਿਲਾਫ਼ 10 ਜਿਨਸੀ ਸ਼ੋਸ਼ਣ ਦੇ ਦੋਸ਼ ਦਰਜ

ਉੱਤਰੀ ਵੈਨਕੂਵਰ ਆਰਸੀਐਮਪੀ ਨੇ ਇੱਕ ਵਾਲੀਬਾਲ ਕੋਚ ਖ਼ਿਲਾਫ਼ ਨਾਬਾਲਗਾਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਕਈ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਦਸੰਬਰ 2024 ਵਿਚ ਸਥਾਨਕ ਵਾਲੀਬਾਲ ਟੀਮ ਦੇ ਕਈ ਨੌਜਵਾਨ ਖਿਡਾਰੀਆਂ ਵੱਲੋਂ ਕੋਚ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਇੱਕ ਵਿਆਪਕ ਜਾਂਚ ਸ਼ੁਰੂ ਕੀਤੀ, ਇਸ ਦੇ ਆਧਾਰ 'ਤੇ ਬੀ. ਸੀ. ਪ੍ਰੋਸੀਕਿਊਸ਼ਨ ਸਰਵਿਸ ਨੇ ਵੀਰਵਾਰ ਨੂੰ ਕੋਚ ਇਰਾਜ ਮੁਜ਼ੱਫ਼ਰੀ 'ਤੇ 10 ਚਾਰਜਿਜ਼ ਲਗਾਏ ਹਨ।
burnaby-rcmp-investigation-leads-to-major-seizure-of-precursor-chemicals-firearms-and-suspected-drugs-in-richmond
Punjabi

ਬਰਨਬੀ ਆਰਸੀਐਮਪੀ ਦੀ ਟੀਮ ਨੇ ਨਸ਼ੀਲੇ ਪਦਾਰਥ ਬਣਾਉਣ ਵਾਲੇ ਗੁਪਤ ਨੈੱਟਵਰਕ ਦਾ ਕੀਤਾ ਪਰਦਾਫਾਸ਼

ਬਰਨਬੀ ਆਰਸੀਐਮਪੀ ਦੀ ਗੈਂਗ ਇਨਫੋਰਸਮੈਂਟ ਟੀਮ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥ ਬਣਾਉਣ ਵਾਲੇ ਗੁਪਤ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਜਾਂਚ ਤਹਿਤ ਰਿਚਮੰਡ ਵਿਚ ਪੰਜ ਥਾਵਾਂ ਵਿਚੋਂ ਤਿੰਨ ਰਿਹਾਇਸ਼ਾਂ ਅਤੇ ਦੋ ਸੀ ਕੈਨ ਕੰਟੇਨਰਜ਼ 'ਤੇ ਇੱਕੋ ਵੇਲੇ ਛਾਪੇਮਾਰੀ ਕਰਕੇ ਗੈਰ-ਕਾਨੂੰਨੀ ਕੈਮੀਕਲ, ਹਥਿਆਰ, ਕੈਸ਼ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਜ਼ਬਤ ਕੀਤਾ ਗਿਆ ਹੈ।
carney-eby-announce-mou-on-b-c-tanker-ban-and-pipeline-compensation
Punjabi

ਰਨੀ ਅਤੇ ਈਬੀ ਨੇ ਨੌਰਥ ਕੋਸਟ ਟੈਂਕਰ ਬੈਨ ਅਤੇ ਪਾਈਪਲਾਈਨ ਮੁਆਵਜ਼ੇ ਬਾਰੇ MOU ਸਮਝੌਤੇ ਦਾ ਕੀਤਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਇੱਕ ਅਹਿਮ MOU 'ਤੇ ਦਸਤਖਤ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਫੈਡਰਲ ਸਰਕਾਰ ਬੀ. ਸੀ. ਦੇ ਨੌਰਥ ਕੋਸਟ ਲਈ ਟੈਂਕਰ ਬੈਨ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੋਈ ਹੈ। ਇਸ ਸਮਝੌਤੇ ਮੁਤਾਬਕ, ਜੇਕਰ ਸੂਬੇ ਵਿਚੋਂ ਕੋਈ ਵੀ ਤੇਲ ਪਾਈਪਲਾਈਨ ਲੰਘਦੀ ਹੈ ਤਾਂ ਬ੍ਰਿਟਿਸ਼ ਕੋਲੰਬੀਆ ਨੂੰ ਉਸ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਡੀਲ ਦੇ ਬਦਲੇ ਬ੍ਰਿਟਿਸ਼ ਕੋਲੰਬੀਆ ਲਈ ਭਵਿੱਖ ਵਿਚ ਕਿਸੇ ਵੀ ਤੇਲ ਪਾਈਪਲਾਈਨ ਦਾ ਸਮਰਥਨ ਕਰਨਾ ਲਾਜ਼ਮੀ ਨਹੀਂ ਹੋਵੇਗਾ।
woman-arrested-after-parking-dispute-leads-to-stabbing-in-oshawa-on-canada-day
Punjabi

ਓਸ਼ਾਵਾ ਵਿੱਚ ਪਾਰਕਿੰਗ ਨੂੰ ਲੈ ਕੇ ਵਿਵਾਦ ਦੌਰਾਨ ਔਰਤ 'ਤੇ ਚਾਕੂ ਨਾਲ ਹਮਲਾ, ਇੱਕ ਗ੍ਰਿਫ਼ਤਾਰ

ਓਨਟਾਰੀਓ ਦੇ Oshawa ਸ਼ਹਿਰ ਵਿਚ ਕੈਨੇਡਾ ਡੇਅ ਵਾਲੇ ਦਿਨ ਪਾਰਕਿੰਗ ਦੀ ਜਗ੍ਹਾ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ 53 ਸਾਲਾ ਔਰਤ ਨੇ ਦੂਜੀ ਔਰਤ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਡਰਹਮ ਪੁਲਿਸ ਮੁਤਾਬਕ, ਇਹ ਹਿੰਸਕ ਘਟਨਾ ਬੁੱਧਵਾਰ ਸ਼ਾਮ ਲਗਭਗ 5:00 ਵਜੇਲੇਕਵਿਊ ਪਾਰਕ ਐਵੇਨਿਊ ਅਤੇ ਸਿਮਕੋ ਸਟ੍ਰੀਟ ਸਾਊਥ ਦੇ ਇਲਾਕੇ ਵਿਚ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link