17.59C Vancouver
ADS

Oct 10, 2020 12:17 AM -

ਬੀ.ਸੀ. ਗ੍ਰੀਨ ਪਾਰਟੀ ਦੀ ਲੀਡਰ ਨੇ ਐਨ.ਡੀ.ਪੀ. 'ਤੇ ਚੁੱਕੇ ਸਵਾਲ, ਪ੍ਰੋਵਿੰਸ਼ੀਅਲ ਇਕਾਨਮੀ ਨੂੰ ਪੈਂਡੇਮਿਕ ਤੋਂ ਬਾਅਦ ਫਿਰ ਖੜਾ ਕਰਨ ਲਈ ਜਾਰੀ ਕੀਤਾ ਪਲੈਨ

Share On
bc-green-party-releases-plan-to-rebuild-provincial-economy-after-covid-19-with-focus-on-climate-action
B.C. Green party Leader Sonia Furstenau pauses while responding to questions during a campaign stop in Squamish, B.C., on Tuesday, September 29, 2020. THE CANADIAN PRESS/Darryl Dyck

ਬੀ.ਸੀ. ਗ੍ਰੀਨ ਪਾਰਟੀ ਨੇ ਕੋਵਿਡ-19 ਦੇ ਪ੍ਰਭਾਵ ਤੋਂ ਬਾਅਦ ਪ੍ਰੋਵਿੰਸ਼ੀਅਲ ਇਕਾਨਮੀ ਨੂੰ ਫਿਰ ਤੋਂ ਖੜਾ ਕਰਨ ਲਈ ਆਪਣੇ ਪਲੈਨ ਨੂੰ ਜਾਰੀ ਕੀਤਾ ਹੈ।

ਇਸ 'ਚ ਕਲਾਈਮੇਟ ਤਬਦੀਲੀ 'ਤੇ ਧਿਆਨ ਕੇਂਦਰਿਤ ਕਰਨ ਦੀ ਗੱਲ ਆਖੀ ਗਈ ਹੈ।

ਨਨਾਈਮੋ 'ਚ ਚੋਣ ਪ੍ਰਚਾਰ ਦੌਰਾਨ ਲੀਡਰ ਸੋਨੀਆ ਫਰਸਟੇਨਾਊ ਦਾ ਕਹਿਣਾ ਹੈ ਕਿ ਗ੍ਰੀਨਸ ਦਾ ਵਾਅਦਾ, ਮੌਜੂਦਾ 'ਕਲੀਨ ਬੀ.ਸੀ. ਪਲੈਨ' ਤੋਂ ਵੀ ਅੱਗੇ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਹ ਮਾਈਨੌਰੀਟੀ ਸਰਕਾਰ 'ਚ ਕਦੀ ਵੀ ਹੋਂਦ 'ਚ ਨਹੀਂ ਆਉਣਾ ਸੀ ਜੇਕਰ ਗ੍ਰੀਨ ਪਾਰਟੀ ਇਸ ਦਾ ਹਿੱਸਾ ਨਾ ਹੁੰਦੀ।

ਉਨ੍ਹਾਂ ਕਿਹਾ ਕਿ ਗ੍ਰੀਨ ਪਾਰਟੀ ਇੱਕ ਟ੍ਰਾਂਜ਼ਿਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕਰੇਗੀ, ਜਿਸ ਨਾਲ ਵਰਕਰਾਂ ਨੂੰ ਸਾਫ ਇਕਾਨਮੀ 'ਚ ਪੁਖਤਾ ਜੌਬਸ ਵੱਲ ਵਧਾਇਆ ਜਾ ਸਕੇ।

ਇਸ ਪਲੈਨ ਤਹਿਤ $1 ਬਿਲੀਅਨ ਦੇ ਸਟ੍ਰੇਟਜਿਕ ਇਨਵੈਸਟਮੈਂਟ ਫੰਡ ਸਥਾਪਿਤ ਕੀਤੇ ਜਾਣਗੇ।

ਇਸ ਦੇ ਆਸਰੇ ਬਿਜ਼ਨਸ ਇਨੋਵੇਸ਼ਨ ਨੂੰ ਸਹਿਯੋਗ ਪ੍ਰਦਾਨ ਕਰਨ ਦੀ ਕੋਸ਼ਿਸ਼ ਹੋਵੇਗੀ, ਜਿਸ ਨਾਲ ਬੀ.ਸੀ. ਨੂੰ 'ਜ਼ੀਰੋ ਕਾਰਬਨ ਇਕਾਨਮੀ' ਵੱਲ ਵਧਾਇਆ ਜਾ ਸਕੇ।

ਇਸ ਤੋਂ ਇਲਾਵਾ ਸਾਲ 2035 ਤੱਕ 100% 'ਜ਼ੀਰੋ ਐਮਿਸ਼ਨ ਵਾਹਨਾਂ ਦੀ ਵਿਕਰੀ' ਅਤੇ ਸਾਲ 2045 ਤੱਕ ਬੀ.ਸੀ. ਨੂੰ ਕਾਰਬਨ ਨਿਊਟ੍ਰਲ ਬਣਾਉਣ ਦੀ ਕਮਿਟਮੈਂਟ ਕੀਤੀ ਗਈ ਹੈ।

ਫਰਸਟੇਨਾਊ ਨੇ ਐਨ.ਡੀ.ਪੀ. ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇੱਕ ਪਾਸੇ ਆਇਲ ਅਤੇ ਗੈਸ ਇੰਡਸਟਰੀ ਨੂੰ ਸਬਸਿਡਾਇਜ਼ ਕੀਤਾ ਗਿਆ ਅਤੇ ਦੂਜੇ ਪਾਸੇ ਕਲਾਈਮੇਟ ਤਬਦੀਲੀ 'ਤੇ ਕੰਮ ਕਰਨ ਦੀ ਗੱਲ ਕੀਤੀ ਜਾਂਦੀ ਹੈ।

Latest news

27-year-old-punjabi-man-arrested-in-brampton-carjacking-attempts-and-knife-attack
Punjabi

ਬ੍ਰੈਂਪਟਨ ’ਚ ਕਾਰ ਖੋਹਣ ਦੀਆਂ ਕੋਸ਼ਿਸ਼ਾਂ ਤੇ ਚਾਕੂ ਨਾਲ ਹਮਲਾ, 27 ਸਾਲਾ ਪੰਜਾਬੀ ਨੌਜਵਾਨ ਗ੍ਰਿਫਤਾਰ

ਓਨਟਾਰੀਓ ਦੀ ਪੀਲ ਪੁਲਿਸ ਨੇ ਇੱਕ 27 ਸਾਲਾ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਇਹ ਗ੍ਰਿਫਤਾਰੀ ਬ੍ਰੈਂਪਟਨ ਵਿਚ ਕਾਰ ਖੋਹਣ ਦੀਆਂ ਲੜੀਵਾਰ ਕੋਸ਼ਿਸ਼ਾਂ, ਘਰ ਵਿਚ ਜਬਰਨ ਵੜਨ ਅਤੇ ਇੱਕ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਹੋਈ ਹੈ।
36-year-old-man-dies-in-edmonton-police-shooting-asirt-to-investigate
Punjabi

ਐਡਮਿੰਟਨ ’ਚ ਪੁਲਿਸ ਦੀ ਗੋਲੀਬਾਰੀ ਵਿੱਚ 36 ਸਾਲਾ ਵਿਅਕਤੀ ਦੀ ਮੌਤ, ASIRT ਕਰੇਗੀ ਜਾਂਚ

ਐਡਮਿੰਟਨ ਦੇ ਸਾਊਥ ਵੈਸਟ ਇਲਾਕੇ ਵਿੱਚ ਐਤਵਾਰ ਸਵੇਰੇ ਪੁਲਿਸ ਦੀ ਗੋਲੀਬਾਰੀ ਵਿੱਚ ਇੱਕ 36 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਇੱਕ ਘਰ ਵਿੱਚ ਔਰਤ ਅਤੇ ਇੱਕ ਬੱਚੇ ਨੂੰ ਗੋਲੀ ਲੱਗਣ ਦੀ ਰਿਪੋਰਟ ਤੋਂ ਬਾਅਦ ਵਾਪਰੀ। ਐਡਮਿੰਟਨ ਪੁਲਿਸ ਸਰਵਿਸਸ ਮੁਤਾਬਕ ਅਧਿਕਾਰੀਆਂ ਨੂੰ Donsdale ਡ੍ਰਾਈਵ ਅਤੇ 45 ਐਵੇਨਿਊ ਨੇੜੇ ਇੱਕ ਘਰ ਵਿੱਚ ਬੰਦੂਕਧਾਰੀ ਵਿਅਕਤੀ ਦੇ ਦਾਖਲ ਹੋਣ ਅਤੇ ਇੱਕ ਔਰਤ ਤੇ ਬੱਚੇ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਕੁਝ ਜ਼ਖਮੀ ਲੋਕ ਘਰ ਦੇ ਬਾਹਰ ਮਿਲੇ।
calgary-shaw-byelection-voters-head-to-polls-today
Punjabi

ਕੈਲਗਰੀ-ਸ਼ਾਅ ਉਪ ਚੋਣਾਂ ਲਈ ਅੱਜ ਪੈ ਰਹੀਆਂ ਵੋਟਾਂ

ਕੈਲਗਰੀ-ਸ਼ਾਅ ਉਪ-ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਇਸ ਚੋਣ ਮੈਦਾਨ ਵਿੱਚ ਪੰਜ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿੱਚ ਯੂ.ਸੀ.ਪੀ. ਵੱਲੋਂ Mike Derry, NDP ਵੱਲੋਂ Kyle Campbell, ਪ੍ਰੋਗਰੈਸਿਵ ਟੋਰੀ ਪਾਰਟੀ ਵੱਲੋਂ Kyle Joseph, ਲਿਬਰਲ ਪਾਰਟੀ ਵੱਲੋਂ John Roggeveed ਅਤੇ independent ਉਮੀਦਵਾਰ ਵਜੋਂ Rolly Ashdown ਸ਼ਾਮਲ ਹਨ।
trump-signals-canada-u-s-trade-deal-could-be-reached-soon
Punjabi

ਟਰੰਪ ਦਾ ਸੰਕੇਤ, ਕੈਨੇਡਾ ਨਾਲ ਵਪਾਰਕ ਸਮਝੌਤਾ ਹੋ ਸਕਦਾ ਹੈ ਜਲਦ

ਕੈਨੇਡਾ ਨਾਲ ਟ੍ਰੇ਼ਡ ਵਾਰ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਇੱਕ ਵਪਾਰਕ ਸਮਝੌਤਾ ਬਹੁਤ ਜਲਦ ਹੋ ਸਕਦਾ ਹੈ। ਉਨ੍ਹਾਂ ਇਹ ਟਿੱਪਣੀ ਵੀਕੈਂਡ ਦੌਰਾਨ ਆਈਰਲੈਂਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ। ਟਰੰਪ ਨੇ ਕਿਹਾ ਕਿ ਸਾਡੇ ਮੈਕਸੀਕੋ ਨਾਲ ਸਬੰਧ ਬਹੁਤ ਵਧੀਆ ਹੋਣ ਜਾ ਰਹੇ ਹਨ, ਕੈਨੇਡਾ ਨਾਲ ਵੀ ਸਬੰਧ ਚੰਗੇ ਹਨ ਪਰ ਪਿਛਲੇ 50 ਸਾਲਾਂ ਤੋਂ ਔਟਵਾ ਨੇ ਸਾਡੇ ਨਾਲ ਵਿਤਕਰਾ ਕੀਤਾ ਹੈ।
fishing-vessel-sinks-near-tsawwassen-ferry-terminal-two-people-rescued
Punjabi

ਸਾਵਸਨ ਫੈਰੀ ਟਰਮੀਨਲ ਨੇੜੇ ਮੱਛੀ ਫੜਨ ਵਾਲੀ ਕਿਸ਼ਤੀ ਡੁੱਬੀ, ਦੋ ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ

ਬੀ.ਸੀ. ਦੇ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਵਿਚਕਾਰ ਸਾਵਸਨ ਫੈਰੀ ਟਰਮੀਨਲ ਨੇੜੇ ਐਤਵਾਰ ਨੂੰ ਇੱਕ fishing vessel ਦੇ ਡੁੱਬਣ ਦੀ ਘਟਨਾ ਵਾਪਰੀ, ਅਧਿਕਾਰੀਆਂ ਮੁਤਾਬਕ, ਦੁਪਹਿਰ ਬਾਅਦ ਕਰੀਬ ਸਵਾ ਤਿੰਨ ਵਜੇ ਉਨ੍ਹਾਂ ਨੂੰ ਇੱਕ ਕਿਸ਼ਤੀ ਡੁੱਬਣ ਕਾਰਨ ਦੋ ਲੋਕਾਂ ਦੇ ਪਾਣੀ ਵਿਚ ਫਸੇ ਹੋਣ ਦੀ ਰਿਪੋਰਟ ਮਿਲੀ, ਬੀ.ਸੀ. ਫੈਰੀਜ਼ ਦੀ spokesperson Sheila Reynolds ਨੇ ਦੱਸਿਆ ਕਿ ਇਸ ਮੌਕੇ ਸਪਿਰਿਟ ਆਫ਼ ਬ੍ਰਿਟਿਸ਼ ਕੋਲੰਬੀਆ ਅਤੇ Coastal Renaissance ਨੇ ਤੁਰੰਤ ਰੈਸਕਿਊ ਬੋਟ ਨੂੰ ਰਵਾਨਾ ਕੀਤਾ ਅਤੇ ਦੋਵੇਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link