13.33C Vancouver
ADS

Oct 19, 2022 1:21 AM - Connect News

ਡਿਊਟੀ ਨਿਭਾਉਂਦਿਆਂ ਬਰਨਬੀ ਦੀ 31 ਸਾਲਾ ਮਹਿਲਾ ਅਫ਼ਸਰ ਨੇ ਕੀਤੀ ਜਾਨ ਕੁਰਬਾਨ, ਬੇਹੱਦ ਬਹਾਦੁਰ ਸੀ ਕਾਂਸਟੇਬਲ ਸ਼ੈਲੀਨ ਯੈਂਗ

Share On
bc-rcmp-statements-regarding-loss-of-burnaby-rcmp-officer
Burnaby RCMP Cst. Shaelyn Yang. (Photo - BC RCMP/Twitter)

ਬਰਨਬੀ 'ਚ ਇੱਕ ਹੋਮਲੈਸ ਐਨਕੈਂਪਮੈਂਟ 'ਚ ਚਾਕੂ ਨਾਲ ਹਮਲੇ ਦੌਰਾਨ ਜਾਨ ਗਵਾਉਣ ਵਾਲੀ ਮਹਿਲਾ ਪੁਲਿਸ ਅਫ਼ਸਰ ਦੀ ਪਛਾਣ ਸਾਂਝੀ ਕੀਤੀ ਗਈ ਹੈ।

ਇਸ ਘਟਨਾ 'ਚ ਬਰਨਬੀ ਆਰ.ਸੀ.ਐਮ.ਪੀ. ਦੀ ਕਾਂਸਟੇਬਲ ਸ਼ੈਲੀਨ ਯੈਂਗ ਨੇ ਜਾਨ ਗਵਾ ਦਿੱਤੀ ਹੈ।

ਘਟਨਾ ਮੌਕੇ ਕਾਂਸਟੇਬਲ ਯੈਂਗ ਡਿਊਟੀ ਨਿਭਾ ਰਹੀ ਸੀ।

ਕਾਂਸਟੇਬਲ ਯੈਂਗ ਰਿਚਮੰਡ 'ਚ ਰਹਿੰਦੀ ਸੀ ਅਤੇ ਸਾਲ 2019 ਵਿੱਚ ਪੁਲਿਸ ਅਫ਼ਸਰ ਬਣੀ ਸੀ।

ਪੀੜਤ ਪੁਲਿਸ ਅਫ਼ਸਰ ਨੂੰ ਇੱਕ ਚੰਗੀ ਪਤਨੀ, ਭੈਣ, ਧੀ ਅਤੇ ਚੰਗੇ ਇਨਸਾਨ ਵਜੋਂ ਯਾਦ ਕੀਤਾ ਜਾ ਰਿਹਾ ਹੈ।

ਅੱਜ ਸਵੇਰ ਦੇ ਸਮੇਂ ਕਰੀਬ 11.05 'ਤੇ ਕਾਂਸਟੇਬਲ ਯੈਂਗ ਨੂੰ ਇੱਕ ਬਾਈਲਾਅ ਅਫ਼ਸਰ ਦੀ ਮਦਦ ਲਈ ਕੈਨੇਡਾ ਵੇਅ ਅਤੇ ਗਿਲਮੋਰ ਐਵੀਨਿਊ ਕੋਲ ਬਰੌਡਵਿਉ ਪਾਰਕ ਦੇ ਇਲਾਕੇ 'ਚ ਸੱਦਿਆ ਗਿਆ ਸੀ।

ਇਸੇ ਦੌਰਾਨ ਐਨਕੈਂਪਮੈਂਟ ਕੋਲ ਕਿਸੇ ਪ੍ਰਕਾਰ ਦੀ ਤਕਰਾਰ ਹੋਈ ਅਤੇ ਅਫ਼ਸਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ।

ਆਰ.ਸੀ.ਐਮ.ਪੀ. ਦੇ ਡਿਪਟੀ ਕਮਿਸ਼ਨਰ ਡਵੇਨ ਮੈਕਡੌਨਲਡ ਨੇ ਦੱਸਿਆ ਕਿ ਸ਼ੱਕੀ 'ਤੇ ਵੀ ਗੋਲੀ ਚਲਾਈ ਗਈ ਸੀ ਅਤੇ ਉਸ ਨੂੰ ਨਾਜੁਕ ਹਾਲਤ ਦੇ ਵਿੱਚ ਹਸਪਤਾਲ 'ਚ ਦਾਖਿਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਕਾਂਸਟੇਬਲ ਯੈਂਗ ਨੇ ਬਹਾਦੁਰੀ ਨਾਲ ਡਿਊਟੀ ਕਰਦੇ ਹੋਏ ਜਾਨ ਗਵਾਈ।

ਮੈਕਡੌਨਲਡ ਨੇ ਕਿਹਾ ਕਿ ਡਿਊਟੀ ਨਿਭਾਉਂਦੇ ਹੋਏ ਜਾਨ ਗਵਾਉਣਾ ਸਭ ਤੋਂ ਵੱਡੀ ਕੁਰਬਾਨੀ ਹੈ।

ਬਰਨਬੀ ਆਰ.ਸੀ.ਐਮ.ਪੀ. ਨੇ ਮਾਮਲੇ ਸੰਬੰਧੀ ਇੱਕ ਟਵੀਟ ਕਰ ਆਖਿਆ ਕਿ ਲੋਕ ਬਾਊਂਡਰੀ ਰੋਡ ਅਤੇ ਵਿਲਿੰਗਡਨ ਐਵੀਨਿਊ ਵਿਚਾਲੇ ਕੈਨੇਡਾ ਵੇਅ 'ਤੇ ਆਵਾਜਾਈ ਨਾ ਕਰਨ।

ਮੌਕੇ 'ਤੇ ਮਲਟੀਪਲ ਪੁਲਿਸ ਏਜੈਂਸੀਆਂ ਵੱਲੋਂ ਪਹੁੰਚ ਕਰਨ ਦੀ ਜਾਣਕਾਰੀ ਦਿੱਤੀ ਗਈ।

ਮੌਕੇ 'ਤੇ ਆਰ.ਸੀ.ਐਮ.ਪੀ. ਦੀ ਐਮਰਜੈਂਸੀ ਰਿਸਪਾਂਸ ਟੀਮ ਤੋਂ ਇਲਾਵਾ ਕੇਨਾਈਨ ਯੂਨਿਟ, ਵੈਨਕੂਵਰ ਪੁਲਿਸ ਅਤੇ ਨਿਊ ਵੈਸਟਮਿਨਸਟਰ ਪੁਲਿਸ ਨੂੰ ਵੇਖਿਆ ਜਾ ਸਕਦਾ ਸੀ।

Latest news

alberta-plans-100-year-study-of-provinces-water-security
Punjabi

ਅਲਬਰਟਾ ਵਿੱਚ ਪਾਣੀ ਦੀ ਲੰਬੇ ਸਮੇਂ ਦੀ ਸੁਰੱਖਿਆ ਲਈ 100 ਸਾਲਾਂ ਦਾ ਅਧਿਐਨ

ਐਲਬਰਟਾ ਸਰਕਾਰ ਨੇ ਸੂਬੇ ਵਿੱਚ ਅਗਲੇ 100 ਸਾਲਾਂ ਲਈ ਪਾਣੀ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਵ੍ਹਾਈਟ ਪੇਪਰ ਤਿਆਰ ਕਰਨ ਲਈ ਤਜਵੀਜ਼ਾਂ ਦੀ ਮੰਗ (RFP) ਜਾਰੀ ਕੀਤੀ ਹੈ। $400,000 ਦੀ ਲਾਗਤ ਵਾਲੇ ਇਸ ਅਧਿਐਨ ਤਹਿਤ ਦੁਨੀਆ ਭਰ ਦੇ ਵੱਡੇ ਵਾਟਰ ਟਰਾਂਸਫਰ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਐਲਬਰਟਾ ਵੀ ਅਜਿਹੀ ਤਕਨੀਕ ਅਪਣਾ ਸਕਦਾ ਹੈ।
saskatchewan-sees-40-drop-in-u-s-alcohol-and-wine-sales
Punjabi

ਸਸਕੈਚਵਨ ਵਿੱਚ ਅਮਰੀਕੀ ਸ਼ਰਾਬ ਤੇ ਵਾਈਨ ਦੀ ਵਿਕਰੀ 40% ਘਟੀ

ਸਸਕੈਚਵਨ ਨੇ ਅਮਰੀਕੀ ਸ਼ਰਾਬ ਅਤੇ ਵਾਈਨ ਦੀ ਵਿਕਰੀ ਵਿਚ 2025-26 ਦੌਰਾਨ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ, ਜਿਸ ਵਿਚ ਸਭ ਤੋਂ ਵੱਡੀ ਮਾਰ ਕੈਲੀਫੋਰਨੀਆ ਦੀਆਂ wines ਨੂੰ ਪਈ ਹੈ। ਇਹ ਗਿਰਾਵਟ ਉਦੋਂ ਦੇਖਣ ਨੂੰ ਮਿਲੀ ਹੈ ਜਦੋਂ ਸੂਬਾ ਸਰਕਾਰ ਨੇ ਸਾਲ ਪਹਿਲਾਂ ਟੈਰਿਫ ਵਿਵਾਦ ਦੇ ਬਾਵਜੂਦ ਅਮਰੀਕੀ ਸ਼ਰਾਬ ਨੂੰ ਸਟੋਰਾਂ 'ਤੇ ਵਾਪਸ ਲਿਆਉਣ ਦਾ ਫੈਸਲਾ ਕੀਤਾ ਸੀ ਪਰ ਗਾਹਕਾਂ ਨੇ ਖੁਦ ਹੀ ਅਮਰੀਕੀ ਬ੍ਰਾਂਡ ਤੋਂ ਦੂਰੀ ਬਣਾ ਲਈ।
b-c-finance-minister-brenda-bailey-reveals-early-stage-cancer-diagnosis
Punjabi

ਵਿੱਤ ਮੰਤਰੀ ਬ੍ਰੇਂਡਾ ਬੇਲੀ ਨੇ ਖੁਦ ਨੂੰ ਕੈਂਸਰ ਹੋਣ ਦਾ ਕੀਤਾ ਖੁਲਾਸਾ

ਬੀ. ਸੀ. ਦੀ ਵਿੱਤ ਮੰਤਰੀ ਬ੍ਰੇਂਡਾ ਬੇਲੀ ਨੇ ਖੁਦ ਨੂੰ ਕੈਂਸਰ ਹੋਣ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂਆਤੀ ਪੜਾਅ ਦਾ ਕੈਂਸਰ ਹੈ, ਜਿਸ ਦਾ ਇਲਾਜ ਸੰਭਵ ਹੈ। ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਬੇਲੀ ਨੇ ਜਾਣਕਾਰੀ ਦਿੱਤੀ ਕਿ ਕੁਝ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਇਸ ਦਾ ਪਤਾ ਲੱਗਾ ਸੀ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਜਤਾਈ ਗਈ ਹੈ।
groups-urge-canada-to-block-rss-chief-mohan-bhagwats-entry
Punjabi

ਕੈਨੇਡਾ ਸਰਕਾਰ ਤੋਂ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਮੋਹਨ ਭਾਗਵਤ ਦੀ ਐਂਟਰੀ ਰੋਕਣ ਦੀ ਮੰਗ

ਕੈਨੇਡਾ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਸਮੇਤ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਫੈਡਰਲ ਸਰਕਾਰ ਨੂੰ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਕੈਨੇਡਾ ਵਿਚ ਆਉਣ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
shots-fired-in-surreys-newton-neighbourhood-under-investigation
Punjabi

ਸਰੀ ਦੇ ਨਿਊਟਨ ਇਲਾਕੇ 'ਚ ਚੱਲ਼ੀ ਗੋਲੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਇੱਕ ਘਰ ਦੀ ਪ੍ਰੋਪਰਟੀ ਵਿਚ ਬਾਹਰਲੇ ਪਾਸੇ ਬਣੇ ਸਟ੍ਰਕਚਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। SPS ਮੁਤਾਬਕ, ਕੱਲ ਸਵੇਰ ਲਗਭਗ 10:34 ਵਜੇ ਨਿਊਟਨ ਦੇ 76 ਐਵੇਨਿਊ ਅਤੇ 124 ਸਟ੍ਰੀਟ ਇਲਾਕੇ ਵਿਚ ਸਥਿਤ ਘਰ ਦੇ ਮਾਲਕ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੂੰ ਆਪਣੇ ਘਰ ਦੀ ਆਊਟਬਿਲਡਿੰਗ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link