15.58C Vancouver
ADS

Apr 6, 2021 8:40 AM -

ਬੰਗਾਲ ਚੋਣਾਂ: ਅਰਾਮਬਾਗ 'ਚ ਟੀਐੱਮਸੀ ਅਤੇ ਭਾਜਪਾ ਵਿਚਾਲੇ ਝੜਪ

Share On
bengal-polls-clash-erupts-between-tmc-bjp-in-arambagh
Bengal polls: Clash erupts between TMC, BJP in Arambagh

ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਦੌਰਾਨ ਅੱਜ ਮੰਗਲਵਾਰ ਨੂੰ ਅਰਾਮਬਾਗ ਵਿੱਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਅਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਵਰਕਰਾਂ ਵਿਚਾਲੇ ਝੜਪ ਹੋ ਗਈ।

ਅਰਾਮਬਾਗ ਹਲਕੇ ਤੋਂ ਟੀਐਮਸੀ ਦੀ ਉਮੀਦਵਾਰ ਸੁਜਾਤਾ ਮੰਡਲ ਖ਼ਾਨ ਨੇ ਬੀਜੇਪੀ ਦੇ ਵਰਕਰਾਂ 'ਤੇ ਅਰੰਡੀ ਇਲਾਕੇ ਵਿੱਚ ਔਰਤ ਵੋਟਰਾਂ ਨੂੰ ਧਮਕਾਉਣ ਅਤੇ ਉਹਨਾਂ ਨਾਲ ਬਦਸਲੂਕੀ ਕਰਨ ਦਾ ਇਲਜ਼ਾਮ ਲਾਇਆ।

ਸੁਜਾਤਾ ਨੇ ਆਖਿਆ,"ਅਰੰਡੀ-1 ਇਲਾਕੇ ਵਿੱਚ, ਇੱਥੇ ਅਲਪ-ਸੰਖਿਅਕ ਅਤੇ ਨੀਵੀਂ ਜਾਤ ਦੇ ਵੋਟਰ ਹਨ, ਜੋ ਮਮਤਾ ਬੈਨਰਜੀ ਨੂੰ ਪਿਆਰ ਕਰਦੇ ਹਨ। ਬੀਜੇਪੀ ਦੇ ਗੁੰਡਿਆਂ ਨੇ ਬੀਤੀ ਰਾਤ ਔਰਤ ਵੋਟਰਾਂ ਨੂੰ ਧਮਕਾਇਆ, ਉਨ੍ਹਾਂ ਨੂੰ ਤਸੀਹੇ ਦਿੱਤੇ ਅਤੇ ਬਦਸਲੂਕੀ ਕੀਤੀ। ਉਨ੍ਹਾਂ (ਬੀਜੇਪੀ) ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਉਹ ਜਾਣਦੇ ਸਨ ਕਿ ਇਹ ਲੋਕ ਮੈਨੂੰ ਵੋਟ ਪਾਉਣਗੇ।"

ਸੁਜਾਤਾ ਨੇ ਅੱਗੇ ਆਖਿਆ,"ਬਾਟਨਲ ਦੇ ਬੂਥ ਨੰਬਰ 45 ਵਿੱਚ ਟੀਐੱਮਸੀ ਦੇ ਚਿੰਨ ਨੂੰ ਦੱਬਣ ਦੇ ਬਾਵਜੂਦ, ਵੋਟ ਬੀਜੇਪੀ ਨੂੰ ਪੈ ਰਹੀ ਹੈ। ਪਰ ਮੈਨੂੰ ਯਕੀਨ ਹੈ ਕਿ ਮੈਨੂੰ ਲੋਕਾਂ ਦਾ ਆਸ਼ੀਰਵਾਦ ਮਿਲੇਗਾ। ਅਰੰਡੀ ਵਿੱਚ ਸਾਡੇ ਵਰਕਰਾਂ ਨੂੰ ਕੁੱਟਿਆ ਗਿਆ। ਜੇ ਉਹ (ਬੀਜੇਪੀ) ਸੋਚਦੇ ਹਨ ਕਿ ਹਿੰਸਾ ਕਰਕੇ ਉਹ ਅਰਾਮਬਾਗ ਦੀ ਸੀਟ ਹਾਸਲ ਕਰ ਲੈਣਗੇ, ਤਾਂ ਉਹ ਗ਼ਲਤ ਹਨ। ਮੈਂ ਮੌਤ ਤੋਂ ਨਹੀਂ ਡਰਦੀ।"

ਟੀਐੱਮਸੀ ਦੀ ਲੀਡਰ ਨੇ ਸੀਆਰਪੀਐੱਫ 'ਤੇ ਵੀ ਬੀਜੇਪੀ ਦੇ ਇਸ਼ਾਰੇ 'ਤੇ ਚੱਲਣ ਦਾ ਕਥਿਤ ਇਲਜ਼ਾਮ ਲਾਇਆ।

"ਮੈਨੂੰ ਇਹ ਵੇਖ ਕੇ ਬੁਰਾ ਲੱਗਦਾ ਹੈ ਕਿ ਸੀਆਰਪੀਐੱਫ ਨਿਰਪੱਖਤਾ ਨਾਲ ਕੰਮ ਨਹੀਂ ਕਰ ਰਹੀ। ਉਹ ਬੀਜੇਪੀ ਦੇ ਏਜੇਂਟ ਬਣ ਗਏ ਹਨ ਅਤੇ ਲੋਕਾਂ ਨੂੰ ਬੀਜੇਪੀ ਨੂੰ ਵੋਟ ਪਾਉਣ ਲਈ ਆਖ ਰਹੇ ਹਨ,"ਸੁਜਾਤਾ ਨੇ ਆਖਿਆ।

ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਵਿੱਚ ਹੁਗਲੀ ਦੀਆਂ 8 , ਹਾਵੜਾ ਦੀਆਂ 7 ਅਤੇ 24 ਪਰਗਣਾ ਦੱਖਣ ਵਿੱਚ 16 ਜ਼ਿਲਿਆਂ ਦੀਆਂ ਕੁਲ 31 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ।

ਤੀਜੇ ਗੇੜ ਦੀਆਂ ਚੋਣਾਂ ਦੀ ਇਸ ਲੜਾਈ ਵਿੱਚ 205 ਉਮੀਦਵਾਰ ਲੜ ਰਹੇ ਹਨ|

ਹਾਲਾਂਕਿ ਜੇ ਔਰਤਾਂ ਦੀ ਪ੍ਰਤੀਨਿਧਤਾ ਦੀ ਗੱਲ ਕੀਤੀ ਜਾਵੇ, ਤਾਂ ਇਸ ਗੇੜ ਵਿੱਚ ਸਿਰਫ 13 ਔਰਤ ਉਮੀਦਵਾਰ ਹਨ, ਜੋ ਮਹਿਜ਼ 6 ਫ਼ੀਸਦ ਹਨ।

ਅਰਾਮਬਾਗ ਹਲਕੇ ਵਿੱਚ ਟੀਐੱਮਸੀ ਵੱਲੋਂ ਸੁਜਾਤਾ ਮੰਡਲ ਖ਼ਾਨ ਦੀ ਸੀਪੀਆਈ(ਐੱਮ) ਦੇ ਸ਼ਕਤੀ ਮੋਹਨ ਮਲਿਕ ਅਤੇ ਬੀਜੇਪੀ ਦੇ ਮਧੁਸੂਦਨ ਬਾਗ਼ ਨਾਲ ਸਿੱਧੀ ਟੱਕਰ ਹੈ।

ਇੱਥੇ ਦਿਲਚਸਪ ਗੱਲ ਇਹ ਹੈ ਕਿ ਸੁਜਾਤਾ ਮੰਡਲ ਬੀਜੇਪੀ ਦੇ ਐੱਮਪੀ ਸੌਮਿਤ੍ਰ ਖ਼ਾਨ ਦੀ ਪਤਨੀ ਹੈ।

ਜ਼ਿਕਰਯੋਗ ਹੈ ਕਿ ਸੁਜਾਤਾ ਟੀਐੱਮਸੀ ਵਿੱਚ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਾਮਲ ਹੋਈ ਸੀ, ਜਿਸ ਤੋਂ ਬਾਅਦ ਉਸਦੇ ਪਤੀ ਸੌਮਿਤ੍ਰ ਨੇ ਉਸਨੂੰ ਤਲਾਕ ਦਾ ਨੋਟਿਸ ਘੱਲਿਆ ਸੀ।

ਗ਼ੌਰਤਲਬ ਹੈ ਕਿ ਪੱਛਮੀ ਬੰਗਾਲ ਦੇ ਪਹਿਲੇ ਦੋ ਗੇੜ ਦੀਆਂ ਚੋਣਾਂ 27 ਮਾਰਚ ਅਤੇ 1 ਅਪ੍ਰੈਲ ਨੂੰ ਹੋਈਆਂ ਸਨ|

ਚੌਥੇ ਗੇੜ ਦੀਆਂ ਚੋਣਾਂ ਹੁਣ 10 ਅਪ੍ਰੈਲ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।

Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link