May 30, 2022 4:31 PM - ANI

ਬਾਇਡੇਨ ਨੇ ਕਿਹਾ ਹੈ ਕਿ ਵਾਸ਼ਿੰਗਟਨ ਕੀਵ ਨੂੰ ਰੂਸੀ ਖੇਤਰ 'ਤੇ ਹਮਲਾ ਕਰਨ ਦੇ ਯੋਗ ਮਿਜ਼ਾਈਲ ਸਿਸਟਮਸ ਦੀ ਸਪਲਾਈ ਨਹੀਂ ਕਰੇਗਾ। ਯੂ. ਕੇ.-ਬੇਸਡ ਮੀਡੀਆ ਨੇ ਸੋਮਵਾਰ ਨੂੰ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ।
ਗੌਰਤਲਬ ਹੈ ਕਿ ਪਿਛਲੇ ਹਫ਼ਤੇ ਸੀ. ਐੱਨ. ਐੱਨ. ਨੇ ਕਈ ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਯੂਕਰੇਨ ਲਈ ਨਵੇਂ ਅਮਰੀਕੀ ਮਿਲਟਰੀ ਸਹਾਇਤਾ ਪੈਕੇਜ ਵਿਚ ਲੰਮੀ ਰੇਂਜ ਦੇ ਐਡਵਾਂਸ ਸਿਸਟਮਸ ਸ਼ਾਮਲ ਹੋ ਸਕਦੇ ਹਨ। ਕਿਹਾ ਜਾਂਦਾ ਹੈ ਕਿ ਯੂਕਰੇਨ, ਅਮਰੀਕਾ ਕੋਲੋਂ MLRS M270 ਤੇ M142 HIMARS ਦੀ ਮੰਗ ਕਰ ਰਿਹਾ ਹੈ।
ਉੱਥੇ ਹੀ, ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਨ ਕਿਰਬੀ ਦਾ ਕਹਿਣਾ ਹੈ ਕਿ ਅਮਰੀਕਾ ਨੇ ਯੂਕਰੇਨ ਨੂੰ ਆਪਣੇ MLRS ਦੀ ਸਪਲਾਈ ਕਰਨ 'ਤੇ ਅੰਤਿਮ ਫੈਸਲਾ ਨਹੀਂ ਕੀਤਾ ਹੈ। ਬਾਇਡੇਨ ਪ੍ਰਸ਼ਾਸਨ ਹੁਣ ਤੱਕ ਯੂਕਰੇਨ ਨੂੰ 1,400 ਸਟਿੰਗਰ ਐਂਟੀ-ਏਅਰਕ੍ਰਾਫਟ ਸਿਸਟਮਸ ਦੇ ਨਾਲ 5,500 ਜੈਵਲਿਨ ਦੇ ਚੁੱਕਾ ਹੈ। ਦੱਸ ਦੇਈਏ ਕਿ ਰੂਸ ਨੇ ਇਸ ਸਾਲ ਫਰਵਰੀ ਵਿਚ ਯੂਕਰੇਨ 'ਤੇ ਹਮਲੇ ਸ਼ੁਰੂ ਕੀਤੇ ਸਨ।




