11.26C Vancouver
ADS

May 15, 2021 10:00 AM -

ਹਰਿਆਣਾ ਵਿੱਚ ਬਲੈਕ ਫੰਗਸ ਅਧਿਕਾਰਿਤ ਬਿਮਾਰੀ ਐਲਾਨ

Share On
black-fungus-declared-notified-disease-in-haryana
Black Fungus declared notified disease in Haryana

ਹਰਿਆਣਾ ਦੇ ਸੂਬਾਈ ਸਿਹਤ ਮੰਤਰੀ ਅਨਿਲ ਵਿੱਜ ਨੇ ਅੱਜ ਸ਼ਨੀਵਾਰ ਨੂੰ 'ਬਲੈਕ ਫੰਗਸ' ਨੂੰ ਅਧਿਕਾਰਿਤ ਬਿਮਾਰੀ ਐਲਾਨ ਦਿੱਤਾ ਹੈ।

ਉਨ੍ਹਾਂ ਅੱਗੇ ਆਖਿਆ ਕਿ ਪੋਸਟ ਗਰੈਜੂਏਟ ਇੰਸਟੀਚਿਊਟ ਰੋਹਤਕ ਦੇ ਸੀਨੀਅਰ ਡਾਕਟਰਾਂ ਵੱਲੋਂ ਸੂਬੇ ਦੇ ਸਾਰੇ ਡਾਕਟਰਾਂ ਨਾਲ ਕੋਰੋਨਾਵਾਇਰਸ ਅਤੇ ਇਸਦੇ ਇਲਾਜ ਦੇ ਸੰਦਰਭ ਵਿੱਚ ਇੱਕ ਵੀਡੀਓ ਕਾਨਫਰੰਸ ਕੀਤੀ ਜਾਵੇਗੀ।

ਅਨਿਲ ਵਿਜ ਨੇ ਟਵੀਟ ਕਰਕੇ ਕਿਹਾ,"ਬਲੈਕ ਫੰਗਸ ਨੂੰ ਹਰਿਆਣਾ ਵਿੱਚ ਇੱਕ ਅਧਿਕਾਰਿਤ ਬਿਮਾਰੀ ਐਲਾਨ ਦਿੱਤਾ ਗਿਆ ਹੈ। ਹੁਣ ਡਾਕਟਰਾਂ ਨੂੰ ਕਿਸੇ ਵੀ ਬਲੈਕ ਫੰਗਸ ਦੇ ਮਾਮਲੇ ਦੇ ਮਿਲਣ 'ਤੇ ਜ਼ਿਲੇ ਦੇ ਸੀਐੱਮਓ ਨੂੰ ਸੂਚਿਤ ਕਰਨਾ ਪਵੇਗਾ| ਪੋਸਟ ਗਰੈਜੂਏਟ ਇੰਸਟੀਚਿਊਟ ਰੋਹਤਕ ਦੇ ਸੀਨੀਅਰ ਡਾਕਟਰਾਂ ਵੱਲੋਂ ਸੂਬੇ ਦੇ ਸਾਰੇ ਡਾਕਟਰਾਂ ਨਾਲ ਕੋਰੋਨਾਵਾਇਰਸ ਅਤੇ ਇਸਦੇ ਇਲਾਜ ਦੇ ਸੰਦਰਭ ਵਿੱਚ ਇੱਕ ਵੀਡੀਓ ਕਾਨਫਰੰਸ ਕੀਤੀ ਜਾਵੇਗੀ।"

ਦੱਸਣਯੋਗ ਹੈ ਕਿ ਇਹ ਬਿਮਾਰੀ (ਬਲੈਕ ਫੰਗਸ) ਕੋਵਿਡ-19 ਦੇ ਇਲਾਜ ਵੇਲੇ ਵਰਤੇ ਗਏ ਸਟੀਰੌਇਡ ਕਰਕੇ ਹੋ ਰਹੀ ਹੈ।
ਇਸ ਤੋਂ ਪਹਿਲਾਂ ਓਡੀਸ਼ਾ ਦੀ ਸਰਕਾਰ ਨੇ ਵੀ ਸੂਬੇ ਵਿੱਚ ਅਜਿਹੇ ਮਾਮਲਿਆਂ ਦੀ ਨਿਗਰਾਨੀ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਹੈ।

ਸੂਬੇ ਦੀਆਂ ਸਿਹਤ ਖਬਰਾਂ ਮੁਤਾਬਕ ਸੂਬੇ ਵਿੱਚ ਕੋਵਿਡ-19 ਦੇ 10,608 ਨਵੇਂ ਮਾਮਲੇ ਮਿਲੇ ਹਨ ਅਤੇ ਬੀਤੇ 24 ਘੰਟਿਆਂ ਵਿੱਚ ਸ਼ੁੱਕਰਵਾਰ ਨੂੰ 164 ਮੌਤਾਂ ਹੋਈਆਂ ਹਨ।

Latest news

30-year-old-womans-death-in-fort-st-james-deemed-suspicious-rcmp-investigating
Punjabi

ਫੋਰਟ ਸੇਂਟ ਜੇਮਜ਼ ’ਚ 30 ਸਾਲਾ ਮਹਿਲਾ ਦੀ ਮੌਤ ਸ਼ੱਕੀ, RCMP ਵੱਲੋਂ ਕੀਤੀ ਜਾ ਰਹੀ ਜਾਂਚ

ਬੀਸੀ ਆਰ.ਸੀ.ਐਮ.ਪੀ. ਦੀ ਮੇਜਰ ਕ੍ਰਾਈਮ ਯੂਨਿਟ ਨੇ ਫੋਰਟ ਸੇਂਟ ਜੇਮਜ਼ ਵਿਚ ਇੱਕ 30 ਸਾਲਾ ਮਹਿਲਾ ਦੀ ਮੌਤ ਨੂੰ ਸ਼ੱਕੀ ਕਰਾਰ ਦਿੱਤਾ ਹੈ, ਜਿਸ ਦੀ ਪਛਾਣ Dayna Monk ਵਜੋਂ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਜਾਂਚ ਲਈ ਜਨਤਾ ਪਾਸੋਂ ਮਦਦ ਦੀ ਅਪੀਲ ਕੀਤੀ ਗਈ ਹੈ।
david-eby-instructs-ndp-to-be-ready-for-the-election
Punjabi

ਡੇਵਿਡ ਈਬੀ ਨੇ NDP ਨੂੰ ਚੋਣਾਂ ਲਈ ਤਿਆਰ ਰਹਿਣ ਦੇ ਦਿੱਤੇ ਨਿਰਦੇਸ਼

ਬੀ. ਸੀ. ਵਿਚ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਪ੍ਰੀਮੀਅਰ ਡੇਵਿਡ ਈਬੀ ਨੇ ਅਮਰੀਕਾ ਨਾਲ ਚੱਲ ਰਹੀ ਟਰੇਡ ਵਾਰ ਦੇ ਮੱਦੇਨਜ਼ਰ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ ਹੈ, ਹਾਲਾਂਕਿ ਉਨ੍ਹਾਂ ਨੇ ਅਜੇ ਚੋਣਾਂ ਦੀ ਕਿਸੇ ਪੱਕੀ ਤਾਰੀਖ਼ ਦਾ ਐਲਾਨ ਨਹੀਂ ਕੀਤਾ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰੀਮੀਅਰ ਨੇ ਦੱਸਿਆ ਕਿ ਉਨ੍ਹਾਂ ਨੇ ਇਲੈਕਸ਼ਨਜ਼ ਬੀ.ਸੀ. ਅਤੇ ਐਨ.ਡੀ.ਪੀ. ਕਾਕਸ ਦੋਵਾਂ ਨੂੰ ਤਿਆਰੀਆਂ ਰੱਖਣ ਲਈ ਕਿਹਾ ਹੈ।
surrey-mayor-brenda-locke-slams-release-of-high-risk-offenders
Punjabi

ਸਰੀ ਮੇਅਰ ਬ੍ਰੈਂਡਾ ਲੌਕ ਨੇ ਹਾਈ-ਰਿਸਕ ਅਪਰਾਧੀਆਂ ਦੀ ਰਿਹਾਈ ’ਤੇ ਜਤਾਈ ਸਖ਼ਤ ਨਾਰਾਜ਼ਗੀ

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪਿਛਲੇ ਮਹਿਜ਼ ਦੋ ਦਿਨਾਂ ਦੇ ਅੰਦਰ ਦੋ ਹਾਈ ਰਿਸਕ ਕ੍ਰਿਮੀਨਲਸ ਨੂੰ ਸ਼ਹਿਰ ਵਿਚ ਰਿਲੀਜ਼ ਕੀਤੇ ਜਾਣ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਮੇਅਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਲਜ਼ਮਾਂ ਨੂੰ ਰਿਹਾਅ ਕਰਕੇ ਸਰੀ ਵਿਚ ਰਹਿਣ ਲਈ ਛੱਡਣਾ ਬਿਲਕੁਲ ਨਾ-ਬਰਦਾਸ਼ਤਯੋਗ ਹੈ। ਸਰੀ ਪੁਲਿਸ ਸਰਵਿਸ ਵੱਲੋਂ ਜਨਤਕ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਲੌਕ ਨੇ ਇੱਕ ਬਿਆਨ ਵਿਚ ਕਿਹਾ ਕਿ ਜੋਨਾਥਨ ਮੁਜ਼ਿਚਕਾ ਅਤੇ ਸਕਾਈਲਰ ਪੈਲੇਟੀਅਰ ਵਰਗੇ ਹਿੰਸਕ ਪਿਛੋਕੜ ਵਾਲੇ ਅਪਰਾਧੀਆਂ ਦਾ ਸਰੀ ਵਿਚ ਕੋਈ ਸਵਾਗਤ ਨਹੀਂ ਹੈ।
poilievre-calls-on-carney-to-clarify-canada-eu-talks
Punjabi

ਪੌਲੀਐਵ ਨੇ ਕਾਰਨੀ ਤੋਂ ਕੈਨੇਡਾ-ਈ.ਯੂ. ਗੱਲਬਾਤ ’ਤੇ ਮੰਗਿਆ ਸਪੱਸ਼ਟੀਕਰਨ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਯੂਰਪੀ ਯੂਨੀਅਨ ਨਾਲ ਸਹਿਯੋਗੀ ਮੈਂਬਰਸ਼ਿਪ, ਵਿਲੱਖਣ ਗਠਜੋੜ ਜਾਂ ਜਿਸ ਵੀ ਚੀਜ਼ ਲਈ ਗੱਲ ਚੱਲ ਰਹੀ ਹੈ ਉਸ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੀ ਸਥਿਤੀ ਬਿਲਕੁਲ ਸਪੱਸ਼ਟ ਹੈ ਅਸੀਂ ਯੂਰਪ ਨਾਲ ਦਹਾਕਿਆਂ ਪੁਰਾਣੇ ਫਰੀ ਟਰੇਡ ਅਤੇ ਨੈਟੋ ਗੱਠਜੋੜ ਦਾ ਪੂਰਾ ਸਮਰਥਨ ਕਰਦੇ ਹਾਂ ਪਰ ਪਾਰਟੀ ਕੈਨੇਡੀਅਨ 'ਤੇ ਕੋਈ ਵੀ ਯੂਰਪੀ ਟੈਕਸ, ਕਾਨੂੰਨ ਜਾਂ ਓਪਨ ਬਾਰਡਰ ਇਮੀਗ੍ਰੇਸ਼ਨ ਪਾਲਿਸੀ ਥੋਪਣ ਦੇ ਸਖ਼ਤ ਖ਼ਿਲਾਫ਼ ਹੈ।
north-island-college-campus-attack-leaves-two-injured
Punjabi

ਨੌਰਥ ਆਈਲੈਂਡ ਕਾਲਜ ਕੈਂਪਸ ’ਚ ਹਮਲਾ, ਦੋ ਵਿਅਕਤੀ ਜ਼ਖਮੀ

ਬੀ.ਸੀ. ਦੇ ਕੋਮੋਕਸ ਵੈਲੀ ਵਿਖੇ ਨੌਰਥ ਆਈਲੈਂਡ ਕਾਲਜ ਦੇ ਕੈਂਪਸ ਵਿਚ ਇੱਕ ਹਮਲੇ ਦੀ ਘਟਨਾ ਵਾਪਰੀ ਹੈ, ਜਿਸ ਵਿਚ ਦੋ ਲੋਕ ਜ਼ਖਮੀ ਹੋਏ ਹਨ। ਪੁਲਿਸ ਮੁਤਾਬਕ, ਰਾਤ ਕਰੀਬ 12:53 ਵਜੇ ਕਾਲਜ ਦੀ ਇੱਕ ਰਿਹਾਇਸ਼ੀ ਇਮਾਰਤ ਵਿਚ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਣ ਦੀਆਂ ਕਈ ਰਿਪੋਰਟਸ ਮਿਲੀਆਂ, ਜਿਥੇ ਮੌਕੇ 'ਤੇ ਪਹੁੰਚੇ ਫਰੰਟ ਲਾਈਨ ਔਫੀਸਰ ਨੂੰ ਦੋ ਨੌਜਵਾਨ ਜ਼ਖਮੀ ਹਾਲਤ ਵਿਚ ਮਿਲੇ ਅਤੇ ਸ਼ੱਕੀ ਦੀ ਪਛਾਣ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link